Sangrur News: ਪੰਜਾਬੀ ਜਿੱਥੇ ਵੀ ਜਾਂਦੇ ਨੇ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਹਨ। ਜੀ ਹਾਂ ਇੱਕ ਵਾਰ ਫਿਰ ਇੱਕ ਹੋਰ ਪੰਜਾਬੀ ਨੌਜਵਾਨ ਵੱਲੋਂ ਪੰਜਾਬ ਦੇ ਨਾਲ-ਨਾਲ ਮਾਪਿਆਂ ਦਾ ਨਾਮ ਵਿਦੇਸ਼ ਦੇ ਵਿੱਚ ਰੌਸ਼ਨ ਕਰ ਦਿੱਤਾ ਹੈ। ਦੱਸ ਦਈਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਿਜਲਪੁਰ ਦਾ ਨੌਜਵਾਨ ਕੈਨੇਡਾ ਪੁਲਿਸ (Canada Police) ਵਿਚ ਭਰਤੀ ਹੋਇਆ ਹੈ। ਜਿਸ ਤੋਂ ਬਾਅਦ ਨੌਜਵਾਨ ਦੇ ਪੰਜਾਬ ਵਾਲੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇੱਕ ਪਾਸੇ ਪਰਿਵਾਰ ਵਿੱਚ ਖੁਸ਼ੀ ਵੀ ਬਹੁਤ ਹੈ ਕਿ ਉਹਨਾਂ ਦਾ ਪੁੱਤਰ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋਇਆ ਹੈ। ਪਰ ਨਾਲ ਹੀ ਇਸ ਗੱਲ ਦਾ ਵੀ ਅਫਸੋਸ ਹੈ ਕਿ ਜੇਕਰ ਇੱਥੋਂ ਦੀਆਂ ਸਰਕਾਰਾਂ ਨੌਕਰੀਆਂ (jobs) ਦੇਣ ਅਤੇ ਸਾਡੀ ਪੁੱਤਰ ਪੰਜਾਬ ਦੀ ਪੁਲਿਸ ਵਿਚ ਭਰਤੀ ਹੁੰਦਾ ਤਾਂ ਇਹੀ ਖੁਸ਼ੀ ਦੁੱਗਣੀ ਚੌਗੁਣੀ ਹੋਣੀ ਸੀ।




ਲੜਕੇ ਦੀ ਮਾਤਾ ਨੇ ਕਿਹਾ ਕਿ ਖੁਸ਼ੀ ਬਹੁਤ ਜੇਕਰ ਇਹ ਖੁਸ਼ੀ ਸਾਡੇ ਪੁੱਤ ਨੌਕਰੀ ਪੰਜਾਬ ਮਿਲਦੀ ਤਾਂ ਹੋਰ ਵੀ ਹੋਣੀ ਸੀ। ਮਾਤਾ ਨੇ ਕਿਹਾ ਕਿ ਸਾਡਾ ਲੜਕਾ ਸ਼ੁਰੂ ਤੋਂ ਹੀ ਪੜਨ ਅਤੇ ਖੇਡਣ ਵਿਚ ਹੁਸ਼ਿਆਰ ਸੀ ਅਤੇ ਸਾਨੂੰ ਪੱਕੀ ਉਮੀਦ ਵੀ ਸੀ, ਕਿ ਉਹ ਇੱਕ ਨਾ ਇੱਕ ਦਿਨ ਨਾਮ ਜ਼ਰੂਰ ਚਮਕਾਏਗਾ। ਪਰੰਤੂ ਮਾਤਾ ਨੇ ਮਨ ਭਰਦਿਆਂ ਕਿਹਾ ਕਿ ਜੋ ਸਾਡੇ ਪੁੱਤ ਦਾ ਸਾਡੇ ਵਿਚਕਾਰ ਫਾਸਲਾ ਹੈ ਇਹ ਕਦੋਂ ਪੂਰਾ ਹੋਵੇਗਾ ਜੇਕਰ ਸਾਡਾ ਬੱਚਾ ਅੱਜ ਸਾਡੇ ਕੋਲ ਹੁੰਦਾ ਤਾਂ ਸਾਡੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਣੇ ਸੀ।


ਪੰਜਾਬ ਦੀ ਥਾਂ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਬਣਾ ਰਹੇ ਚੰਗਾ ਭਵਿੱਖ



ਲੜਕੇ ਦੇ ਮਾਤਾ ਪਿਤਾ, ਭੈਣਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਿਰ ਕਰਦਿਆਂ ਇਸ ਗੱਲ ਦਾ ਰੋਸ ਪ੍ਰਗਟ ਕੀਤਾ ਕਿ ਸਰਕਾਰਾਂ ਦੀਆਂ ਗਲਤੀਆਂ ਕਾਰਨ ਪੰਜਾਬ ਦੇ ਪੜੇ ਲਿਖੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ। ਜਿਹੜੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਚੰਗੀਆਂ ਨੌਕਰੀਆਂ ਮਿਲਦੀਆਂ ਹਨ ਉਹਨਾਂ ਨੂੰ ਪੰਜਾਬ ਵਿਚ ਚੰਗੀਆਂ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾ ਸਕਦੀਆਂ। ਦੁੱਖ ਦੀ ਗੱਲ ਹੈ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦੀ ਵਾਂਗਡੋਰ ਕੌਣ ਸੰਭਾਲਣਗੇ। ਪੰਜਾਬ ਦੇ ਵਧੀਆ ਪੜੇ ਲਿਖੇ ਤੇਜ਼ ਤਰਾਰ, ਰੋਸ਼ਨ ਦਿਮਾਗਾਂ ਵਾਲੇ ਨੌਜਵਾਨ ਤਾਂ ਵਿਦੇਸ਼ਾਂ ਵਿਚ ਜਾ ਕੇ ਚੰਗਾ ਭਵਿੱਖ ਬਣਾ ਰਹੇ ਹਨ।