(Source: ECI/ABP News/ABP Majha)
Farmer Protest: ਮਾਰੋ ਮਾਰੀ ਵਾਲਾ ਵਤੀਰਾ ਸਰਕਾਰ ਲਈ ਮਾਰੂ ਸਿੱਧ ਹੋਵੇਗਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਚੇਤਾਵਨੀ
ਸਰਕਾਰ ਨੂੰ ਕਿਸਾਨਾਂ ਨਾਲ ਦੂਰਵਿਹਾਰ ਕਰਨ ਤੋਂ ਪ੍ਰਹੇਜ ਕਰਦਿਆਂ ਸੁਖਦ ਗੱਲਬਾਤ ਰਾਹੀਂ ਮੰਗਾਂ ਦਾ ਸਰਲੀਕਰਨ ਕਰਨਾ ਚਾਹੀਦਾ ਹੈ। ਸੰਸਾਰ ਪੱਧਰ ਦੇ ਮਾਮਲੇ ਅਖੀਰ ਟੇਬਲ ਤੇ ਗੱਲਬਾਤ ਰਾਹੀਂ ਹੀ ਹੱਲ ਕੀਤੇ ਜਾਂਦੇ ਹਨ।
Punjab News: ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਸਾਨਾਂ ਤੇ ਹੋ ਰਹੇ ਤਸੱਦਦ ਤੇ ਧੱਕੇਸ਼ਾਹੀ ਤੇ ਟਿਪਣੀ ਕਰਦਿਆਂ ਕਿਹਾ ਕਿ ਸਮੇਂ ਸਮੇਂ ਹੋਏ ਸੰਘਰਸ਼ ਲੋਕ ਹਮਾਇਤ ਦਾ ਸੁਨਹਿਰੀ ਇਤਿਹਾਸ ਹਨ। ਲੋਕ ਹੀ ਇਨ੍ਹਾਂ ਸੰਘਰਸ਼ੀ ਲਹਿਰਾਂ ਤੇ ਅੰਦੋਲਨਾਂ ਨੂੰ ਸਿਖ਼ਰ ਤੇ ਪਹੁੰਚਾਉਂਦੇ ਹਨ, ਸਰਕਾਰਾਂ ਵੀ ਲੋਕ ਹਮਾਇਤ ਨਾਲ ਹੀ ਬਣਦੀਆਂ ਹਨ, ਜੇ ਸਰਕਾਰਾਂ ਲੋਕਾਂ ਦੀ ਗੱਲ ਸੁਨਣ ਤੋਂ ਆਨੀਕਾਨੀ ਕਰਨ ਲਗ ਪੈਣ ਤਾਂ ਸਰਕਾਰਾਂ ਵੀ ਮੂਧੇ ਮੂੰਹ ਡਿੱਗ ਪੈਂਦੀਆਂ ਹਨ, ਜਲਦ ਹੀ ਤਖ਼ਤੋਂ ਨਾਬੂਦ ਹੋ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਉਪਰ ਅਨਮਨੁੱਖੀ ਤਸ਼ੱਦਦ, ਅੱਥਰੂ ਗੈਸ ਤੇ ਹੋਰ ਮਾਰੂ ਅਸਲਾ ਚਲਾਇਆ ਜਾ ਰਿਹਾ ਹੈ ਜੋ ਸਰਕਾਰ ਲਈ ਉਚਿਤ ਨਹੀਂ ਹੈ। ਹਮੇਸ਼ਾਂ ਵੱਡੇ-ਵੱਡੇ ਲੋਕ ਅੰਦੋਲਨਾਂ ਨੂੰ ਗੱਲਬਾਤ ਰਾਹੀਂ ਨਜਿਠਿਆ ਗਿਆ ਹੈ। ਕਿਸਾਨ ਅਤੇ ਸਰਕਾਰ ਨੂੰ ਨੇਕਦਿਲੀ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕੋਈ ਵੀ ਲੋਕ ਲਹਿਰ ਟਕਰਾਅ ਤੇ ਹਿੰਸਕ ਰੂਪਧਾਰ ਜਾਵੇ ਉਹ ਆਪਣੇ ਨਿਸਾਨੇ ਤੋਂ ਭਟਕ ਜਾਂਦੀ ਹੈ। ਸਰਕਾਰ ਨੂੰ ਹਮਦਰਦੀ ਵਾਲਾ ਰਵੱਈਆ ਧਾਰਨ ਕਰਨਾ ਚਾਹੀਦਾ ਹੈ। ਮਾਰੋ ਮਾਰੀ ਵਾਲਾ ਵਤੀਰਾ ਸਰਕਾਰ ਲਈ ਮਾਰੂ ਸਿੱਧ ਹੋਵੇਗਾ। ਸਰਕਾਰ ਅਤੇ ਕਿਸਾਨਾਂ ਨੂੰ ਆਪਸੀ ਟਕਰਾਅ ਤੋਂ ਬਚਣਾ ਚਾਹੀਦਾ ਹੈ।
ਸਮੁੱਚੇ ਭਾਰਤ ਦਾ ਕਿਸਾਨ ਇਸ ਸੰਘਰਸ਼ ‘ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੋਰਾਨ ਸਰਕਾਰੀ ਤਸ਼ੱਦਦ ਕਾਰਨ ਕਿਸਾਨਾਂ ਦੀਆਂ ਮੌਤਾਂ, ਉਨ੍ਹਾਂ ਦਾ ਜਖਮੀ ਹੋਣਾ ਅਤੇ ਇਕ ਨੌਜਵਾਨ ਨੂੰ ਗੋਲੀ ਲੱਗਣ ਨਾਲ ਹੋਈ ਮੌਤ ਨੇ ਕਿਸਾਨੀ ਲਹਿਰ ‘ਚ ਹੋਰ ਤਿੱਖਾ ਰੋਸ ਪੈਦਾ ਕੀਤਾ ਹੈ। ਸਰਕਾਰ ਨੂੰ ਕਿਸਾਨਾਂ ਨਾਲ ਦੂਰਵਿਹਾਰ ਕਰਨ ਤੋਂ ਪ੍ਰਹੇਜ ਕਰਦਿਆਂ ਸੁਖਦ ਗੱਲਬਾਤ ਰਾਹੀਂ ਮੰਗਾਂ ਦਾ ਸਰਲੀਕਰਨ ਕਰਨਾ ਚਾਹੀਦਾ ਹੈ। ਸੰਸਾਰ ਪੱਧਰ ਦੇ ਮਾਮਲੇ ਅਖੀਰ ਟੇਬਲ ਤੇ ਗੱਲਬਾਤ ਰਾਹੀਂ ਹੀ ਹੱਲ ਕੀਤੇ ਜਾਂਦੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।