ABP C Voter Survey: ਉੱਤਰਾਖੰਡ 'ਚ ਹੋਏਗਾ ਸਖ਼ਤ ਮੁਕਾਬਲਾ, ਕਾਂਗਰਸ-BJP ਤੇ AAP ਨੂੰ ਮਿਲ ਰਹੀਆਂ ਇੰਨੀਆਂ ਸੀਟਾਂ
ABP CVoter Survey for Uttarakhand Election 2022: ਏਬੀਪੀ ਨਿਊਜ਼ ਸੀ ਵੋਟਰ ਨਾਲ ਮੈਦਾਨ 'ਤੇ ਉਤਰਿਆ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਮੋਟੀ ਤਸਵੀਰ ਸਾਹਮਣੇ ਆ ਸਕੇ। ਕਈ ਸਵਾਲਾਂ ਦੇ ਵਿਚਕਾਰ, ਏਬੀਪੀ ਨਿਊਜ਼ ਨੇ ਸਰਵੇਖਣ ਕੀਤਾ
ABP C Voter Survey: ਉੱਤਰਾਖੰਡ ਵਿੱਚ ਚੋਣਾਂ ਦਾ ਬਿਗਲ ਵੱਜ ਗਿਆ ਹੈ। ਸੂਬੇ ਦੀਆਂ 70 ਵਿਧਾਨ ਸਭਾ ਸੀਟਾਂ ਲਈ 14 ਫਰਵਰੀ ਨੂੰ ਵੋਟਿੰਗ ਹੋਵੇਗੀ। ਹੱਡ ਚੀਰਵੀਂ ਠੰਢ ਦੇ ਵਿਚਕਾਰ ਚੋਣ ਦਾ ਪਾਰਾ ਵੀ ਉੱਚਾ ਹੈ। ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਪਰ ਮੁੱਖ ਮੰਤਰੀ ਕੌਣ ਬਣੇਗਾ, ਇਹ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ।
ਪਰ ਉਸ ਤੋਂ ਪਹਿਲਾਂ ਹੀ ਰੈਲੀਆਂ, ਚੋਣ ਪ੍ਰਚਾਰ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਿਆਉਣ ਦੀ ਦੌੜ ਸ਼ੁਰੂ ਹੋ ਗਈ ਹੈ। ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਵਾਅਦੇ ਕਰ ਰਹੀਆਂ ਹਨ। ਸੂਬੇ ਦੀਆਂ ਗਲੀਆਂ 'ਚ ਇਸ ਸਮੇਂ ਹਰ ਕੋਈ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਸੂਬੇ 'ਚ ਕਿਸ ਦੀ ਸਰਕਾਰ ਬਣੇਗੀ? ਕੀ ਭਾਜਪਾ ਵਾਪਿਸ ਆਵੇਗੀ ਜਾਂ ਕਾਂਗਰਸ ਸੱਤਾ ਵਿੱਚ ਆਵੇਗੀ।
ਇਨ੍ਹਾਂ ਸਵਾਲਾਂ ਦਾ ਜਵਾਬ ਜਾਣਨ ਲਈ ਏਬੀਪੀ ਨਿਊਜ਼ ਸੀ ਵੋਟਰ ਨਾਲ ਮੈਦਾਨ 'ਤੇ ਉਤਰਿਆ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਮੋਟੀ ਤਸਵੀਰ ਸਾਹਮਣੇ ਆ ਸਕੇ। ਕਈ ਸਵਾਲਾਂ ਦੇ ਵਿਚਕਾਰ, ਏਬੀਪੀ ਨਿਊਜ਼ ਨੇ ਸਰਵੇਖਣ ਕੀਤਾ ਕਿ ਉੱਤਰਾਖੰਡ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਰਵੇ 'ਚ ਕੀ ਸਾਹਮਣੇ ਆਇਆ ਹੈ।
ਰਾਜ ਵਿੱਚ 70 ਵਿਧਾਨ ਸਭਾ ਸੀਟਾਂ ਹਨ। ਸੀ ਵੋਟਰ ਦੇ ਸਰਵੇ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਹੈ। ਭਾਜਪਾ ਨੂੰ 43 ਫੀਸਦੀ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਜਦਕਿ ਕਾਂਗਰਸ ਨੂੰ 41 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਨੂੰ 13 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਜਦਕਿ 3 ਫੀਸਦੀ ਵੋਟਾਂ ਹੋਰਨਾਂ ਦੇ ਖਾਤੇ 'ਚ ਜਾ ਸਕਦੀਆਂ ਹਨ।
ਹੁਣ ਦੇਖਦੇ ਹਾਂ ਕਿ ਕਿਸ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਹਨ। ਸੀ-ਵੋਟਰ ਦੇ ਸਰਵੇ ਮੁਤਾਬਕ ਭਾਜਪਾ ਦੇ ਖਾਤੇ 'ਚ 31-37 ਸੀਟਾਂ ਜਾ ਸਕਦੀਆਂ ਹਨ। ਜਦਕਿ ਕਾਂਗਰਸ ਨੂੰ 30-36 ਸੀਟਾਂ ਮਿਲਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਨੂੰ 2-4 ਸੀਟਾਂ ਮਿਲ ਸਕਦੀਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 0-1 ਸੀਟਾਂ ਬਾਕੀਆਂ ਦੇ ਖਾਤੇ 'ਚ ਆਉਣਗੀਆਂ।
ਨੋਟ: 5 ਰਾਜਾਂ ਵਿੱਚ ਵਿਧਾਨ ਸਭਾ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਹੈ। ਏਬੀਪੀ ਨਿਊਜ਼ ਲਈ ਸੀ ਵੋਟਰ ਨੇ ਚੋਣ ਰਾਜਾਂ ਦਾ ਮੂਡ ਜਾਣ ਲਿਆ ਹੈ। 5 ਰਾਜਾਂ ਦੇ ਇਸ ਫਾਈਨਲ ਓਪੀਨੀਅਨ ਪੋਲ ਵਿੱਚ 1 ਲੱਖ 36 ਹਜ਼ਾਰ ਤੋਂ ਵੱਧ ਲੋਕਾਂ ਤੋਂ ਰਾਏ ਲਈ ਗਈ। ਚੋਣ ਵਾਲੇ ਰਾਜਾਂ ਦੀਆਂ ਸਾਰੀਆਂ 690 ਸੀਟਾਂ 'ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਹ ਸਰਵੇਖਣ 11 ਜਨਵਰੀ ਤੋਂ 6 ਫਰਵਰੀ ਦਰਮਿਆਨ ਕੀਤਾ ਗਿਆ ਸੀ। ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਮਾਇਨਸ ਤਿੰਨ ਤੋਂ ਪਲੱਸ ਮਾਈਨਸ 5 ਫੀਸਦੀ ਹੈ।