(Source: ECI/ABP News)
Uttarakhand Exit Poll 2022: ਉੱਤਰਾਖੰਡ 'ਚ ਬੀਜੇਪੀ ਨੂੰ ਲੱਗ ਸਕਦਾ ਵੱਡਾ ਝਟਕਾ
ABP CVoter Exit Poll 2022: ਉੱਤਰਾਖੰਡ ਵਿੱਚ ਸੱਤਾਧਾਰੀ ਬੀਜੇਪੀ ਨੂੰ 26 ਤੋਂ 32 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਨਵੇਂ ਖਿਡਾਰੀ ਆਮ ਆਦਮੀ ਪਾਰਟੀ ਨੂੰ 0 ਤੋਂ 2 ਸੀਟਾਂ ਤੇ ਹੋਰਾਂ ਦੇ ਹਿੱਸੇ 3 ਤੋਂ 7 ਸੀਟਾਂ ਆ ਸਕਦੀਆਂ ਹਨ।
![Uttarakhand Exit Poll 2022: ਉੱਤਰਾਖੰਡ 'ਚ ਬੀਜੇਪੀ ਨੂੰ ਲੱਗ ਸਕਦਾ ਵੱਡਾ ਝਟਕਾ ABP CVoter Exit Poll 2022: Uttarakhand Assembly elections, BJP may also face a major setback According to the ABP C-Voter Exit Poll Uttarakhand Exit Poll 2022: ਉੱਤਰਾਖੰਡ 'ਚ ਬੀਜੇਪੀ ਨੂੰ ਲੱਗ ਸਕਦਾ ਵੱਡਾ ਝਟਕਾ](https://feeds.abplive.com/onecms/images/uploaded-images/2022/01/26/cb515b39cd92025b3e124aaecfef2a63_original.png?impolicy=abp_cdn&imwidth=1200&height=675)
ABP CVoter Exit Poll 2022: Uttarakhand Assembly elections, BJP may also face a major setback According to the ABP C-Voter Exit Poll
ABP CVoter Exit Poll 2022 Utrakhand: ਉੱਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਬੀਜੇਪੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਏਬੀਪੀ ਸੀ-ਵੋਟਰ ਐਗਜਿਟ ਪੋਲ ਮੁਤਾਬਕ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ। ਸੂਬੇ ਦੀਆਂ 70 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੂੰ 32 ਤੋਂ 38 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।
ਉੱਤਰਾਖੰਡ ਵਿੱਚ ਸੱਤਾਧਾਰੀ ਬੀਜੇਪੀ ਨੂੰ 26 ਤੋਂ 32 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਨਵੇਂ ਖਿਡਾਰੀ ਆਮ ਆਦਮੀ ਪਾਰਟੀ ਨੂੰ 0 ਤੋਂ 2 ਸੀਟਾਂ ਤੇ ਹੋਰਾਂ ਦੇ ਹਿੱਸੇ 3 ਤੋਂ 7 ਸੀਟਾਂ ਆ ਸਕਦੀਆਂ ਹਨ। ਜੇਕਰ ਗੱਲ 2017 ਦੀ ਕਰੀਏ ਤਾਂ ਉਸ ਵੇਲੇ ਬੀਜੇਪੀ 57 ਸੀਟਾਂ ਜਿੱਤ ਕੇ ਸੱਤਾ ਉੱਪਰ ਕਾਬਜ਼ਾ ਹੋਈ ਸੀ। ਕਾਂਗਰਸ ਨੂੰ 11 ਤੇ ਹੋਰਾਂ ਨੂੰ ਦੋ ਸੀਟਾਂ ਮਿਲੀਆਂ ਸੀ।
ਉੱਤਰਾਖੰਡ ਵਿੱਚ ਕਾਂਗਰਸ ਨੂੰ 39.3 ਫੀਸਦੀ ਵੋਟ ਮਿਲਦੇ ਦਿਖਾਈ ਦੇ ਰਹੇ ਹਨ। ਬੀਜੇਪੀ ਨੂੰ 40.8, ਆਮ ਆਦਮੀ ਪਾਰਟੀ ਨੂੰ 8.7 ਤੇ ਹੋਰਾਂ ਨੂੰ 11.2 ਫੀਸਦੀ ਵੋਟ ਮਿਲ ਸਕਦੇ ਹਨ।
ਇਹ ਵੀ ਪੜ੍ਹੋ: ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਵੇ ਕਾਂਗਰਸ: ਹਰਪਾਲ ਸਿੰਘ ਚੀਮਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)