ਕੀ ਪੰਜਾਬ ਦੇ ਸਾਰੇ ਉਮੀਦਵਾਰ ਹੀ ਨਸ਼ੇੜੀ? ਬੀਜੇਪੀ ਦੇ ਡੋਪ ਟੈਸਟ ਦੇ ਸਵਾਲ 'ਤੇ ਭੜਕੇ ਰਵਨੀਤ ਬਿੱਟੂ
Punjab News : ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਮੁਕਾਬਲਾ ਹੈ। ਇਸ ਲਈ ਅਰਵਿੰਦ ਕੇਜਰੀਵਾਲ ਹਰ ਵਾਰ ਮਾਝੇ ਵਿੱਚ ਹੀ ਏਅਰਪੋਰਟ 'ਤੇ ਉਤਰਦੇ ਹਨ ਤੇ ਉੱਥੋਂ ਹੀ ਆਪਣਾ ਪ੍ਰਚਾਰ ਸ਼ੁਰੂ ਕਰਦੇ ਹਨ।
ਮਾਨਸਾ: ਸਭਾ ਮੈਂਬਰ ਰਵਨੀਤ ਬਿੱਟੂ (Ravneet Bittu) ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਉਮੀਦਵਾਰ ਨਸ਼ੇੜੀ ਨਹੀਂ ਹਨ। ਪੰਜਾਬ ਭਰ ਵਿੱਚ ਸਾਡੀਆਂ ਮਾਤਾਵਾਂ-ਭੈਣਾਂ ਵੀ ਚੋਣ ਲੜ ਰਹੀਆਂ ਹਨ ਕੀ ਉਹ ਨਸ਼ੇੜੀ ਹਨ। ਰਵਨੀਤ ਬਿੱਟੂ ਨੇ ਭਾਜਪਾ ਵੱਲੋਂ ਪੰਜਾਬ ਦੇ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਦੀ ਗੱਲ ਉੱਪਰ ਤਿੱਖਾ ਹਮਲਾ ਕੀਤਾ। ਉਹ ਹਲਕਾ ਸਰਦੂਲਗੜ੍ਹ ਦੇ ਪਿੰਡ ਨੰਗਲ ਕਲਾਂ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀ।
ਉਨ੍ਹਾਂ ਕਿਹਾ ਕਿ ਮਾਝੇ ਤੇ ਦੁਆਬੇ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਮੁਕਾਬਲਾ ਹੈ। ਇਸ ਲਈ ਅਰਵਿੰਦ ਕੇਜਰੀਵਾਲ ਹਰ ਵਾਰ ਮਾਝੇ ਵਿੱਚ ਹੀ ਏਅਰਪੋਰਟ 'ਤੇ ਉਤਰਦੇ ਹਨ ਤੇ ਉੱਥੋਂ ਹੀ ਆਪਣਾ ਪ੍ਰਚਾਰ ਸ਼ੁਰੂ ਕਰਦੇ ਹਨ। ਬਿੱਟੂ ਨੇ ਕਿਹਾ ਕਿ ਮਾਲਵਾ ਦੀਆਂ ਵੀਹ ਸੀਟਾਂ 'ਤੇ ਹੀ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਮੁਕਾਬਲਾ ਹੈ ਪਰ ਪੰਜਾਬ ਦੇ ਲੋਕ ਭਲੀਭਾਂਤੀ ਜਾਣਦੇ ਹਨ ਕਿ ਇਹ ਚੋਣਾਂ ਜਿੱਤਣ ਤੋਂ ਬਾਅਦ ਦੂਸਰੀਆਂ ਪਾਰਟੀਆਂ ਵਿੱਚ ਚਲੇ ਜਾਂਦੇ ਹਨ। ਇਸ ਲਈ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਨਕਾਰ ਦੇਣਗੇ।
ਹਲਕਾ ਸਰਦੂਲਗੜ੍ਹ ਵਿੱਚ ਕਾਂਗਰਸ ਉਮੀਦਵਾਰ ਬਿਕਰਮ ਮੋਫਰ ਦੇ ਹੱਕ ਵਿੱਚ ਪਿੰਡ ਨੰਗਲ ਕਲਾਂ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਵਿੱਚ ਚੋਣਾਂ ਲੜ ਰਹੇ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਲਈ ਕਿਹਾ ਹੈ। ਬਿੱਟੂ ਨੇ ਕਿਹਾ ਕਿ ਕੀ ਪੰਜਾਬ ਦੇ ਉਮੀਦਵਾਰ ਨਸ਼ੇੜੀ ਹਨ। ਭਾਜਪਾ ਵੱਲੋਂ ਅਜਿਹਾ ਦਿੱਤਾ ਗਿਆ ਬਿਆਨ ਅਤਿ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਵੀ ਚੋਣ ਲੜ ਰਹੀਆਂ ਹਨ। ਕੀ ਉਹ ਵੀ ਨਸ਼ੇੜੀ ਹਨ। ਭਾਜਪਾ ਦਾ ਅਜਿਹੇ ਵਿੱਚ ਅਜਿਹੇ ਬਿਆਨ ਦੇਣੇ ਬਹੁਤ ਹੀ ਘਟੀਆ ਸ਼ਬਦਾਂ ਦਾ ਇਸਤੇਮਾਲ ਕਰਨਾ ਹੈ। ਰਵਨੀਤ ਬਿੱਟੂ ਨੇ ਪੰਜਾਬ ਫੇਰੀ ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੇ ਤੰਜ ਕੱਸਦਿਆਂ ਕਿਹਾ ਕਿ ਚਲੋ ਇਸੇ ਬਹਾਨੇ ਪੰਜਾਬੀ ਸਿੱਖ ਲੈਣਗੇ ਤੇ ਸਾਡੇ ਧਾਰਮਿਕ ਸਥਾਨਾਂ ਦਾ ਦਰਸ਼ਨ ਕਰ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904