ਪੜਚੋਲ ਕਰੋ

Punjab Election: ਵੋਟਾਂ ਦੀ ਗਿਣਤੀ ਤੋਂ ਪਹਿਲਾਂ ਮੁਲਾਜ਼ਮਾਂ ਲਈ ਵੱਡੀ ਖ਼ਬਰ, ਚੋਣ ਕਮਿਸ਼ਨ ਨੇ ਡਿਊਟੀ ਬਾਰੇ ਜਾਰੀ ਕੀਤੇ ਆਦੇਸ਼

ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਸੋਮਵਾਰ ਨੂੰ ਕਰਮਚਾਰੀਆਂ ਤੇ ਅਫ਼ਸਰਾਂ ਦੀ ਡਿਊਟੀ ਲਗਾਉਣ ਸਬੰਧੀ ਆਦੇਸ਼ ਜਾਰੀ ਕੀਤੇ ਹਨ।

ਚੰਡੀਗੜ੍ਹ: ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਸੋਮਵਾਰ ਨੂੰ ਕਰਮਚਾਰੀਆਂ ਤੇ ਅਫ਼ਸਰਾਂ ਦੀ ਡਿਊਟੀ ਲਗਾਉਣ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸੀ ਤੇ 10 ਮਾਰਚ ਨੂੰ ਇਸ ਦੇ ਨਤੀਜੇ ਆਉਣਗੇ। ਇਸ ਲਈ ਚੋਣ ਕਮਿਸ਼ਨ ਨੇ ਚੋਣਾਵੀ ਡਿਊਟੀ 'ਚ ਲੱਗੇ ਕਰਮਚਾਰੀਆਂ ਦੀ 3 ਤੇ 9 ਮਾਰਚ ਨੂੰ ਟ੍ਰੇਨਿੰਗ ਕਰਵਾਉਣੀ ਹੈ।

ਦੱਸ ਦੇਈਏ ਕਿ ਸਟ੍ਰਾਂਗ ਰੂਮ 'ਚ 14 ਟੇਬਲ ਲਾਏ ਗਏ ਹਨ। ਪੋਸਟਲ ਬੈਲੇਟ ਪੇਪਰ ਨਾਲ ਹੋਈ ਵੋਟਾਂ ਦੀ ਗਿਣਤੀ ਦੇ ਲਈ ਵੱਖ ਟੇਬਲ ਲੱਗਣਗੇ। ਇੱਕ ਟੇਬਲ 'ਤੇ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਅਸਿਸਟੈਂਟ, ਮਾਈਕ੍ਰੋ ਓਬਜ਼ਰਵਰ ਲਾਜ਼ਮੀ ਤੌਰ 'ਤੇ ਤਾਇਨਾਤ ਰਹਿਣਗੇ।

ਅਕਾਲੀ ਦਲ ਦੀ ਬਣੇਗੀ ਸਰਕਾਰ: ਬਾਦਲ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਪਰ ਸਾਰੀਆਂ ਸਿਆਸੀ ਧਿਰਾਂ ਦਾਅਵਾ ਕਰ ਰਹੀਆਂ ਹਨ ਕਿ ਇਸ ਵਾਰ ਸਰਕਾਰ ਉਨ੍ਹਾਂ ਦੀ ਹੀ ਬਣੇਗੀ। ਅਜਿਹੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਦਾਅਵਾ ਕੀਤਾ ਹੈ।

ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਜਿਵੇਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ, ਉਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹੁਣ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਕੋਈ ਰੋਕ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਲਈ ਕੇਵਲ ਸ਼੍ਰੋਮਣੀ ਅਕਾਲੀ ਦਲ ਨੇ ਹੀ ਹਮੇਸ਼ਾ ਲੜਾਈ ਲੜੀ ਹੈ, ਜਦੋਂਕਿ ਕਾਂਗਰਸ ਸਣੇ ਹੋਰ ਸਿਆਸੀ ਧਿਰਾਂ ਨੇ ਸੂਬੇ ਵਿੱਚ ਆਪਣੀ ਚੌਧਰ ਕਾਇਮ ਕਰਨ ਲਈ ਹੀ ਰੋਟੀਆਂ ਸੇਕੀਆਂ ਹਨ।

ਦੱਸ ਦੇਈਏ ਕਿ ਕੁੱਲ 1304 ਉਮੀਦਵਾਰਾਂ ਵਿੱਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।

ਇਨ੍ਹਾਂ ਚੋਣਾਂ ਵਿੱਚ 28328 ਬੈਲਟ ਯੂਨਿਟ ਅਤੇ 24740 ਈਵੀਐਮ-ਵੀਵੀਪੈਟ ਦੀ ਵਰਤੋਂ ਕੀਤੀ ਗਈ ਸੀ। ਕੁੱਲ 6 ਵਿਧਾਨ ਸਭਾ ਹਲਕੇ -- 52-ਖਰੜ, 59-ਸਾਹਨੇਵਾਲ, 61-ਲੁਧਿਆਣਾ ਦੱਖਣੀ, 67-ਪਾਇਲ, 110-ਪਟਿਆਲਾ ਦਿਹਾਤੀ ਅਤੇ 115-ਪਟਿਆਲਾ ਵਿਖੇ ਦੋ-ਦੋ ਬੈਲਟ ਯੂਨਿਟ ਸਨ। ਤਿੰਨ ਵਿਸ਼ੇਸ਼ ਸਟੇਟ ਅਬਜ਼ਰਵਰਾਂ ਤੋਂ ਇਲਾਵਾ, ਭਾਰਤੀ ਚੋਣ ਕਮਿਸ਼ਨ ਨੇ 65 ਜਨਰਲ ਅਬਜ਼ਰਵਰ, 50 ਖਰਚਾ ਅਬਜ਼ਰਵਰ ਅਤੇ 29 ਪੁਲਿਸ ਅਬਜ਼ਰਵਰ ਨਿਯੁਕਤ ਕੀਤੇ ਸਨ, ਜੋ ਚੋਣਾਂ 'ਤੇ ਤਿੱਖੀ ਨਜ਼ਰ ਰੱਖ ਰਹੇ ਸਨ।ਸੂਬੇ 'ਚ 117 ਡਿਸਪੈਚ ਸੈਂਟਰ ਅਤੇ 117 ਕੁਲੈਕਸ਼ਨ ਸੈਂਟਰ ਹਨ, ਜਦੋਂ ਕਿ ਰਾਜ ਵਿੱਚ 67 ਥਾਵਾਂ `ਤੇ 117 ਈਵੀਐਮ ਸਟਰਾਂਗ ਰੂਮ ਸਥਾਪਤ ਕੀਤੇ ਗਏ ਹਨ।

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
Embed widget