ਹਲਕਾ ਹੁਸ਼ਿਆਰਪੁਰ 'ਚ ਚੋਣ ਪ੍ਰਚਾਰ ਜ਼ੋਰਾਂ 'ਤੇ, ਉਮੀਦਵਾਰਾਂ ਦੀਆਂ ਪਤਨੀਆਂ, ਬੇਟੀਆਂ ਨੇ ਸੰਭਾਲੀ ਕਮਾਨ
Punjab News : ਸਿੰਮੀ ਅਰੋੜਾ ਨੇ ਆਪਣੇ ਪਿਤਾ ਲਈ ਪ੍ਰਚਾਰ ਕਰਦੇ ਹੋਏ ਕਿਹਾ ਕਿ ਹੁਸ਼ਿਆਰਪੁਰ 'ਚ ਬਹੁਤ ਸਾਰੇ ਕੰਮ ਕਰਵਾਏ ਗਏ ਹਨ। ਜਿਨ੍ਹਾਂ ਦੇ ਅਧਾਰ 'ਤੇ ਉਹ ਵੋਟ ਮੰਗ ਰਹੇ ਹਨ। ਸਿੰਮੀ ਅਰੋੜਾ ਨੇ ਕਿਹਾ ਹੈ।
ਹੁਸ਼ਿਆਰਪੁਰ
Punjab News : ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਦੇ ਹੱਕ ਵਿਚ ਉਨ੍ਹਾਂ ਦੀ ਲੜਕੀ ਸਿੰਮੀ ਅਰੋੜਾ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੈ। ਸਿੰਮੀ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ 'ਚ ਚੰਨੀ ਸਰਕਾਰ ਦੇ 111 ਦਿਨ ਦੇ ਵਿੱਚ ਬਹੁਤ ਸਾਰੇ ਕੰਮ ਹੋਇਆ ਹੈ ਅਤੇ ਆਉਣ ਵਾਲੇ ਸਮੇਂ 'ਚ ਲੋਕ ਫਿਰ ਉਨ੍ਹਾਂ ਨੂੰ ਸੀਐੱਮ ਦਾ ਚਿਹਰਾ ਦੇਖਣਾ ਚਾਹੁੰਦੇ ਹਨ।
ਸਿੰਮੀ ਅਰੋੜਾ ਨੇ ਆਪਣੇ ਪਿਤਾ ਲਈ ਪ੍ਰਚਾਰ ਕਰਦੇ ਹੋਏ ਕਿਹਾ ਕਿ ਹੁਸ਼ਿਆਰਪੁਰ 'ਚ ਬਹੁਤ ਸਾਰੇ ਕੰਮ ਕਰਵਾਏ ਗਏ ਹਨ। ਜਿਨ੍ਹਾਂ ਦੇ ਅਧਾਰ 'ਤੇ ਉਹ ਵੋਟ ਮੰਗ ਰਹੇ ਹਨ। ਸਿੰਮੀ ਅਰੋੜਾ ਨੇ ਕਿਹਾ ਹੈ ਕਿ ਇਸ ਵਾਰ ਤੀਜੀ ਵਾਰ ਕਾਂਗਰਸ ਦੇ ਵਿਧਾਇਕ ਬਣਨਗੇ।
ਇਸ ਦੌਰਾਨ ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਬੀਜੇਪੀ ਦੇ ਉਮੀਦਵਾਰ ਤੀਕਸ਼ਣ ਸੂਦ ਦੇ ਹੱਕ ਵਿੱਚ ਮੇਘਾ ਸੂਦ ਜੋ ਕਿ ਉਨ੍ਹਾਂ ਦੀ ਨਹੂੰ ਹੈ ਡੋਰ ਟੂ ਡੋਰ ਪ੍ਰਚਾਰ ਕਰ ਰਹੀ। ਕਾਂਗਰਸ ਸਰਕਾਰ ਦੇ ਕਈ ਘਪਲੇ ਅਤੇ ਹੁਸ਼ਿਆਰਪੁਰ ਦੇ ਸ਼ਾਮ ਸੁੰਦਰ ਅਰੋੜਾ ਘਪਲੇ ਕੀਤੇ ਹੋਏ ਹਨ ਅਤੇ ਹੁਸ਼ਿਆਰਪੁਰ ਦਾ ਕੋਈ ਵੀ ਵਿਕਾਸ ਨਹੀਂ ਹੋਵੇਗਾ ਜਦੋਂ ਭਾਜਪਾ ਸਰਕਾਰ ਆਏਗੀ ਤਾਂ ਵਿਕਾਸ ਹੋਵੇਗਾ।
ਵਿਧਾਨ ਸਭਾ ਹਲਕੇ ਤੋਂ ਚੋਣ ਨਿਸ਼ਾਨ ਗੰਨਾ ਕਿਸਾਨ ਉਮੀਦਵਾਰ ਪਾਰਟੀ ਤੋਂ ਰਾਜਬੀਰ ਸਿੰਘ ਕਲਸੀ B,A,LL,B ਰਾਜਵੀਰ ਜੋ ਕਿ ਵਿਧਾਨ ਸਭਾ ਹਲਕੇ 'ਚ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਹਨ ਤੇ ਪਿਤਾ ਸੁਖਵਿੰਦਰ ਸਿੰਘ ਡੋਰ ਟੂ ਡੋਰ ਪਿੰਡਾਂ 'ਚ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ।
ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਰਮ ਸ਼ੰਕਰ ਜਿਪਾ ਦੀ ਪਤਨੀ ਵਿਭਾ ਸ਼ਰਮਾ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੀ ਹੈ ਵਿਭਾ ਸ਼ਰਮਾ ਨੇ ਕਿਹਾ ਹੈ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904