Exit Poll 2022: ਐਗਜ਼ਿਟ ਪੋਲ ਮਗਰੋਂ ਐਕਸ਼ਨ ਮੋਡ 'ਚ ਕਾਂਗਰਸ, ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਕੱਸੀ ਕਮਰ
Exit Poll 2022: ਪਿਛਲੀਆਂ ਗੋਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਪਰ ਭਾਜਪਾ ਕੁਝ ਸਥਾਨਕ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਵਿੱਚ ਸਫਲ ਰਹੀ ਸੀ।
Exit Poll 2022: ਪੰਜਾਬ, ਉਤਰਾਖੰਡ ਤੇ ਗੋਆ (Punjab, Uttarakhand and Goa) ਦੀਆਂ ਵਿਧਾਨ ਸਭਾ ਚੋਣਾਂ (Assembly elections) ਲਈ ਆਏ ਐਗਜ਼ਿਟ ਪੋਲ (Exit Poll) ਦੇ ਮੱਦੇਨਜ਼ਰ ਕਾਂਗਰਸ ਨੇ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਪੰਜਾਬ, ਉਤਰਾਖੰਡ ਤੇ ਗੋਆ ਚੋਣਾਂ ਦੇ ਨਤੀਜਿਆਂ ਵਿੱਚ ਖੰਡਿਤ ਜਨਾਦੇਸ਼ ਦੇ ਮੱਦੇਨਜ਼ਰ ਆਪਣੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਪੂਰੀ ਤਰ੍ਹਾਂ ਤਿਆਰੀਆਂ ਕਰ ਰਹੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਤਿੰਨਾਂ ਰਾਜਾਂ ਦੇ ਇੰਚਾਰਜ ਤੇ ਚੋਣ ਅਬਜ਼ਰਵਰ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਰਾਜਾਂ ਵਿੱਚ ਮੌਜੂਦ ਰਹਿਣਗੇ ਤੇ ਕਿਸੇ ਵੀ ਤਰ੍ਹਾਂ ਦੀ ਤੋੜਫੋੜ ਦੀ ਚੁਣੌਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਤਾਇਨਾਤ ਕੀਤਾ ਜਾ ਰਿਹਾ ਹੈ, ਜੋ ਖੰਡਿਤ ਜਨਾਦੇਸ਼ ਟੁੱਟਣ ਦੀ ਸੂਰਤ ਵਿੱਚ ਚੁਣੇ ਗਏ ਵਿਧਾਇਕਾਂ ਨੂੰ ਸਬੰਧਤ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਲੈ ਕੇ ਜਾਣਗੇ ਜਿਸ ਤੋਂ ਬਾਅਦ ਲੋੜ ਪੈਣ ’ਤੇ ਉਨ੍ਹਾਂ ਨੂੰ ਜੈਪੁਰ ਜਾਂ ਰਾਏਪੁਰ ਵੀ ਲਿਜਾਇਆ ਜਾ ਸਕਦਾ ਹੈ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ, ''ਅਸੀਂ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। 2017 ਵਿੱਚ ਗੋਆ ਵਿੱਚ ਜੋ ਹੋਇਆ। ਉਹ ਇਸ ਵਾਰ ਨਹੀਂ ਹੋਵੇਗਾ ਕਿਉਂਕਿ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ।
ਪਿਛਲੀਆਂ ਗੋਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਪਰ ਭਾਜਪਾ ਕੁਝ ਸਥਾਨਕ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਵਿੱਚ ਸਫਲ ਰਹੀ ਸੀ। ਗੋਆ ਤੇ ਉੱਤਰਾਖੰਡ ਵਿਧਾਨ ਸਭਾਵਾਂ ਲਈ 14 ਫਰਵਰੀ ਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਇਨ੍ਹਾਂ ਰਾਜਾਂ ਵਿੱਚ ABP C ਵੋਟਰ ਦੇ ਐਗਜ਼ਿਟ ਪੋਲ
'ਏਬੀਪੀ ਸੀ ਵੋਟਰ' ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ ਅਤੇ ਉਸ ਨੂੰ 51-61 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਨੂੰ 22-28, ਅਕਾਲੀ ਦਲ ਗਠਜੋੜ ਨੂੰ 20-26 ਤੇ ਭਾਜਪਾ ਗਠਜੋੜ ਨੂੰ 7-13 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਉੱਤਰਾਖੰਡ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ। 'ਏਬੀਪੀ ਸੀ ਵੋਟਰ' ਦੇ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ 32-38, ਭਾਜਪਾ ਨੂੰ 26-32, ਆਪ ਨੂੰ 0-2 ਤੇ ਹੋਰਨਾਂ ਨੂੰ 3-7 ਸੀਟਾਂ ਮਿਲਣ ਦੀ ਉਮੀਦ ਹੈ। ਰਾਜ ਵਿੱਚ ਬਹੁਮਤ ਦਾ ਅੰਕੜਾ 36 ਹੈ।
ਗੋਆ ਦੀ ਗੱਲ ਕਰੀਏ ਤਾਂ ਗੋਆ ਵਿੱਚ ਕੁੱਲ 40 ਵਿਧਾਨ ਸਭਾ ਸੀਟਾਂ ਹਨ। ਬਹੁਮਤ ਲਈ 21 ਸੀਟਾਂ ਦੀ ਲੋੜ ਹੈ। 'ਏਬੀਪੀ ਸੀ ਵੋਟਰ' ਦੇ ਐਗਜ਼ਿਟ ਪੋਲ ਮੁਤਾਬਕ ਗੋਆ 'ਚ ਭਾਜਪਾ ਨੂੰ 13-17, ਕਾਂਗਰਸ ਨੂੰ 12-16, ਟੀਐਮਸੀ ਗਠਜੋੜ ਨੂੰ 5-9 ਸੀਟਾਂ ਮਿਲ ਸਕਦੀਆਂ ਹਨ।