ਬ੍ਰੇਕਿੰਗ : ਗ੍ਰੇਟ ਖਲੀ ਬੀਜੇਪੀ 'ਚ ਸ਼ਾਮਲ
Punjab News : ਰੇਸਲਰ ਗ੍ਰੇਟ ਖਲੀ ਬੀਜੇਪੀ 'ਚ ਸ਼ਾਮਲ ਹੋ ਗਏ ਹਨ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਰੇਸਲਰ ਗ੍ਰੇਟ ਖਲੀ ਬੀਜੇਪੀ 'ਚ ਸ਼ਾਮਲ ਹੋ ਗਏ ਹਨ। ਦਿ ਗ੍ਰੇਟ ਖਲੀ ਬਹੁਤ ਮੰਨਿਆ ਪ੍ਰਮੰਨਿਆ ਹੈ। ਉਨ੍ਹਾਂ ਦਾ ਪਿਛੋਕੜ ਹਿਮਾਚਲ ਪ੍ਰਦੇਸ਼ ਹੈ। ਅੱਜ ਉਨ੍ਹਾਂ ਨੇ ਦਿੱਲੀ 'ਚ ਬੀਜੇਪੀ ਦਾ ਹੱਥ ਫੜਿਆ ਹੈ ਤਾਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਲਈ ਹੈ। ਹੁਣ ਦਿ ਗ੍ਰੇਟ ਖਲੀ ਪਹਿਲਵਾਨ ਤੋਂ ਸਿਆਸੀ ਅਖਾੜੇ ਵਿੱਚ ਆਉਣਗੇ। ਅੱਜ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ।
#WATCH Professional wrestler Dalip Singh Rana, also known as The Great Khali, joins BJP in Delhi pic.twitter.com/BmB7WbpZzx
— ANI (@ANI) February 10, 2022
ਉਹ ਸਵੇਰੇ ਭਾਜਪਾ ਦੇ ਹੈਡਕੁਆਰਟਰ ਪਹੁੰਚੇ ਸੀ। ਇਸ ਮੌਕੇ ਭਾਜਪਾ ਦੇ ਅਰੁਣ ਸਿੰਘ, ਮੰਤਰੀ ਜਿਤੇਂਦਰ ਸਿੰਘ, ਸੰਸਦ ਸਿੰਘ ਸੁਨੀਤਾ ਦੁੱਗਲ ਦੀ ਹਾਜ਼ਰੀ ਵਿੱਚ ਖਲੀ ਨੇ ਭਾਜਪਾ ਨੂੰ ਜੁਆਇਨ ਕੀਤਾ।ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿ ਗ੍ਰੇਟ ਖਲੀ ਭਾਜਪਾ ਵਿਚ ਸ਼ਾਮਲ ਹੋਏ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਜਪਾ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੰਬਰ ਮਹੀਨੇ ਦਿ ਗ੍ਰੇਟ ਖਲੀ ਨੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਕਰਕੇ ਆਮ ਆਦਮੀ ਪਾਰਟੀ ਸਰਕਾਰ ਦੇ ਕੰਮਾਂ ਦੀ ਤਾਰੀਫ਼ ਕੀਤੀ ਸੀ ਅਤੇ ਉਦੋਂ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਗਈਆਂ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904