ਵਿਧਾਨ ਸਭਾ ਚੋਣਾਂ 2022 : ਅਮਿਤ ਸ਼ਾਹ ਤੇ ਕੈਪਟਨ ਪਟਿਆਲਾ ਸਣੇ ਇਨ੍ਹਾਂ ਜ਼ਿਲ੍ਹਿਆਂ 'ਚੋਂ ਮੰਗਣਗੇ ਵੋਟਾਂ
Punjab Elections 2022 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅੱਜ ਪੰਜਾਬ ਬੀਜੇਪੀ ਗਠਜੋੜ ਲਈ ਪ੍ਰਚਾਰ ਕਰਨਗੇ। ਪ੍ਰਿਅੰਕਾ ਗਾਂਧੀ (Priyanka Gandhi) ਵੀ ਅੱਜ ਪੰਜਾਬ ਦੌਰੇ 'ਤੇ ਆ ਰਹੇ ਹਨ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : Punjab Elections 2022 ਵੋਟਾਂ ਤੋਂ ਪਹਿਲਾਂ ਪੰਜਾਬ ਦਾ ਸਿਆਸਤ ਭਖਦੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅੱਜ ਪੰਜਾਬ ਬੀਜੇਪੀ ਗਠਜੋੜ ਲਈ ਪ੍ਰਚਾਰ ਕਰਨਗੇ। ਉਹ ਅੱਜ ਪਟਿਆਲਾ, ਲੁਧਿਆਣਾ ਤੇ ਅੰਮ੍ਰਿਤਸਰ 'ਚ ਉਮੀਦਵਾਰਾਂ ਲਈ ਵੋਟਾਂ ਮੰਗਣਗੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਮੌਜੂਦ ਰਹਿਣਗੇ।
ਪ੍ਰਿਅੰਕਾ ਗਾਂਧੀ ਦਾ ਪੰਜਾਬ ਦੌਰਾ
ਪ੍ਰਿਅੰਕਾ ਗਾਂਧੀ (Priyanka Gandhi) ਵੀ ਅੱਜ ਪੰਜਾਬ ਦੌਰੇ 'ਤੇ ਆ ਰਹੇ ਹਨ। ਉਹ ਕੋਟਕਪੂਰਾ, ਡੇਰੀਬੱਸੀ ਤੇ ਧੁਰੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ। ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਪ੍ਰਿਅੰਕਾ ਦਾ ਇਹ ਪਹਿਲਾਂ ਪੰਜਾਬ ਦੌਰਾ ਹੈ।
ਕੇਜਰੀਵਾਲ ਨੇ ਵੀ 7 ਦਿਨਾਂ ਲਈ ਲਾਏ ਪੰਜਾਬ 'ਚ ਡੇਰੇ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਲਈ 7 ਦਿਨਾਂ ਲਈ ਪੰਜਾਬ 'ਚ ਡੇਰੇ ਲਾਏ ਹਨ। ਅੱਜ ਉਹ ਅੰਮ੍ਰਿਤਸਰ 'ਚ ਡੋਰ-ਟੂ-ਡੋਰ ਜਨਸਭਾਵਾਂ ਨੂੰ ਸੰਬੋਧਨ ਕਰਨਗੇ ਤੇ ਲੋਕਾਂ ਤੋਂ ਵੋਟਾਂ ਮੰਗਣਗੇ।
ਚੋਣ ਕਮਿਸ਼ਨ ਨੇ ਪ੍ਰਚਾਰ ਨਿਯਮਾਂ 'ਚ ਹੋਰ ਢਿੱਲ ਦੇ ਦਿੱਤੀ ਹੈ। ਸਵੇਰੇ 6 ਵਜੇ ਤੋਂ ਰਾਤ 10 ਵਜੇ ਤਕ ਚੋਣ ਪ੍ਰਚਾਰ ਦੀ ਇਜ਼ਾਜਤ ਦੇ ਦਿੱਤੀ ਗਈ ਹੈ। ਇਸ ਦੌਰਾਨ PM ਮੋਦੀ ਦੇ ਦੌਰ 'ਚੇ SKM ਵੱਲੋਂ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਿੰਡ-ਪਿੰਡ ਪੁਤਲੇ ਸਾੜੇ ਜਾਣਗੇ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਵਾਅਦਾਖਿਲਾਫੀ ਦੇ ਇਲਜ਼ਾਮ ਲਾਏ ਹਨ।
Punjab Elections 2022: ਅਕਾਲੀ-ਬਸਪਾ ਗਠਜੋੜ ਪੰਜਾਬ ਨੂੰ ਲਿਆਵੇਗਾ ਵਿਕਾਸ ਦੀ ਪਟੜੀ 'ਤੇ, ਇੰਨੀਆਂ ਸੀਟਾਂ ਜਿੱਤਣ ਦਾ ਦਾਅਵਾ
ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਬਸਪਾ ਗਠਜੋੜ ਜਿੱਤ ਲਈ ਪੂਰੀ ਤਰ੍ਹਾਂ ਤਿਆਰ ਹੈ। ਗਠਜੋੜ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਲਿਆਏਗਾ ਅਤੇ ਸਮਾਜ ਭਲਾਈ ਦੀਆਂ ਪਹਿਲਕਦਮੀਆਂ ਮੁੜ ਸ਼ੁਰੂ ਕਰੇਗਾ। ਆਪਣੇ ਹਲਕੇ ਜਲਾਲਾਬਾਦ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਗਠਜੋੜ 80 ਤੋਂ ਵੱਧ ਸੀਟਾਂ ਜਿੱਤੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904