Punjab Election: ਵੋਟਾਂ ਤੋਂ ਪਹਿਲਾਂ ਉਮੀਦਵਾਰਾਂ ਨੇ ਪਾਏ ਡੇਰਿਆਂ ਵੱਲ ਚਾਲੇ, ਕੀ ਬਦਲਣਗੇ ਸਿਆਸੀ ਸਮੀਕਰਨ!
Punjab Assembly Election: ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਬੀਤੇ ਦਿਨੀਂ ਜਲੰਧਰ ਦੇ ਡੇਰਾ ਬੱਲਾਂ 'ਚ ਰਾਤ ਕੱਟਦੇ ਨਜ਼ਰ ਆਏ, ਜਦਕਿ ਸੋਮਵਾਰ ਦੇਰ ਰਾਤ ਚਰਨਜੀਤ ਚੰਨੀ ਨੂਰਮਹਿਲ ਸਥਿਤ ਦਿਵਿਆ ਜੋਤੀ ਦੇ ਨਾਂ ਨਾਲ ਜਾਣੇ ਜਾਂਦੇ ਡੇਰੇ 'ਚ ਪਹੁੰਚੇ।
Punjab Assembly Election 2022 Charanjit Singh Channi Dera Noormahal Narendra Modi
Punjab Election: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਸਿਆਸੀ ਤਾਪਮਾਨ ਸਿਖਰਾਂ 'ਤੇ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਵੋਟਰਾਂ ਨਾਲ ਜੋੜਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀਆਂ ਹਨ। ਪੰਜਾਬ ਵਿੱਚ ਜਾਤ-ਪਾਤ ਦੇ ਸਮੀਕਰਨਾਂ ਦੀ ਜਿੰਨੀ ਅਹਿਮੀਅਤ ਹੈ, ਉੱਥੇ ਡੇਰਿਆਂ ਦਾ ਵੀ ਦਬਦਬਾ ਹੈ, ਜਿਨ੍ਹਾਂ ਦੇ ਕਰੋੜਾਂ ਪੈਰੋਕਾਰ ਹਨ। ਇਸ ਤੋਂ ਇਲਾਵਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲਣ ਨੂੰ ਵੀ ਸਿਆਸੀ ਮਾਹਿਰ ਵੋਟ ਬੈਂਕ ਨਾਲ ਜੋੜ ਕੇ ਵੇਖ ਰਹੇ ਹਨ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਧਾ ਸੁਆਮੀ ਡੇਰੇ ਦੇ ਮੁਖੀ ਨਾਲ ਮੁਲਾਕਾਤ ਕੀਤੀ ਸੀ। ਇਸ ਨੂੰ ਵੀ ਵੋਟਾਂ ਦੀ ਖੇਡ ਮੰਨਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਸੋਮਵਾਰ ਦੇਰ ਰਾਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨਕੋਦਰ ਦੇ ਨੂਰ ਮਾਹਿਲ ਡੇਰੇ ਪਹੁੰਚੇ। ਚਰਨਜੀਤ ਚੰਨੀ ਬੀਤੇ ਦਿਨੀਂ ਜਲੰਧਰ ਦੇ ਡੇਰਾ ਬੱਲਾਂ 'ਚ ਰਾਤ ਕੱਟਦੇ ਨਜ਼ਰ ਆਏ, ਜਦਕਿ ਸੋਮਵਾਰ ਦੇਰ ਰਾਤ ਚਰਨਜੀਤ ਚੰਨੀ ਨੂਰ ਮਹਿਲ ਸਥਿਤ ਦਿਵਿਆ ਜੋਤੀ ਦੇ ਨਾਂ ਨਾਲ ਮਸ਼ਹੂਰ ਡੇਰੇ 'ਚ ਪਹੁੰਚੇ। ਜੇਕਰ ਇਸ ਡੇਰੇ ਦੀ ਗੱਲ ਕਰੀਏ ਤਾਂ ਇਸ ਡੇਰੇ ਦਾ ਨਕੋਦਰ, ਜਲੰਧਰ ਤੇ ਨੂਰਮਹਿਲ ਦੇ ਆਸ-ਪਾਸ ਦੇ ਇਲਾਕੇ ਵਿੱਚ ਚੰਗਾ ਪ੍ਰਭਾਵ ਹੈ।
ਦੱਸ ਦਈਏ ਕਿ ਡੇਰਾਵਾਦ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਹਰ ਪਾਰਟੀ ਦੇ ਨੁਮਾਇੰਦੇ ਡੇਰਾ ਮੁਖੀਆਂ ਨਾਲ ਗੱਲਬਾਤ ਕਰ ਰਹੇ ਹਨ। ਹਾਲ ਹੀ ਵਿੱਚ ਜਦੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਫਰਲੋ ਦਿੱਤੀ ਗਈ ਸੀ ਤਾਂ ਲੋਕਾਂ ਨੇ ਸਵਾਲ ਉਠਾਇਆ ਸੀ ਕਿ ਇਸ ਨਾਲ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਡੇਰਾ ਸਿਰਸਾ ਦਾ ਚੰਗਾ ਪ੍ਰਭਾਵ ਹੈ।
ਦੂਜੇ ਪਾਸੇ ਜੇਕਰ ਡੇਰਾ ਬਿਆਸ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਿਆਸ ਦੇ ਮੁਖੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਡੇਰਾ ਬਿਆਸ ਭਾਜਪਾ ਨੂੰ ਸਮਰਥਨ ਦੇ ਰਿਹਾ ਹੈ।
ਇਹ ਵੀ ਪੜ੍ਹੋ: ਖਾਣ-ਪੀਣ ਦੀਆਂ ਚੀਜ਼ਾਂ 'ਤੇ ਮਹਿੰਗਾਈ ਦੀ ਮਾਰ, ਸਰਕਾਰ ਨੇ ਚੁੱਕੇ ਖਾਸ ਕਦਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin