(Source: ECI/ABP News/ABP Majha)
Punjab Election 2022: ਟਿਕੈਤ ਨੇ ਕੀਤਾ ਕੇਜਰੀਵਾਲ ਦਾ ਸਮਰਥਨ, ਕੁਮਾਰ ਵਿਸ਼ਵਾਸ਼ ਬਾਰੇ ਕਹੀ ਵੱਡੀ ਗੱਲ
ਕੁਮਾਰ ਵਿਸ਼ਵਾਸ ਤੇ ਕੇਜਰੀਵਾਲ ਵਿਚਾਲੇ ਸ਼ੁਰੂ ਹੋਏ ਵਿਵਾਦ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕੇਜਰੀਵਾਲ ਦਾ ਬਚਾਅ ਕਰਦੇ ਹੋਏ ਕੁਮਾਰ ਵਿਸ਼ਵਾਸ 'ਤੇ ਪਲਟਵਾਰ ਕੀਤਾ ਹੈ।
Punjab Assembly Election 2022: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉੱਪਰ ਕਵੀ ਕੁਮਾਰ ਵਿਸ਼ਵਾਸ ਵੱਲੋਂ ਲਾਏ ਗੰਭੀਰ ਇਲਜ਼ਾਮਾਂ ਦਾ ਮੁੱਦਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਕੁਮਾਰ ਵਿਸ਼ਵਾਸ ਨੇ ਕੇਜਰੀਵਾਲ 'ਤੇ ਖਾਲਿਸਤਾਨੀ ਸਮਰਥਕਾਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਹੈ। ਹੁਣ ਇਸ ਵਿਵਾਦ ਦੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਐਂਟਰੀ ਹੋਈ ਹੈ। ਟਿਕੈਤ ਨੇ ਇਸ ਮਾਮਲੇ ਵਿੱਚ ਕੇਜਰੀਵਾਲ ਦਾ ਸਮਰਥਨ ਕੀਤਾ ਹੈ।
ਕੁਮਾਰ ਵਿਸ਼ਵਾਸ ਤੇ ਕੇਜਰੀਵਾਲ ਵਿਚਾਲੇ ਸ਼ੁਰੂ ਹੋਏ ਵਿਵਾਦ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕੇਜਰੀਵਾਲ ਦਾ ਬਚਾਅ ਕਰਦੇ ਹੋਏ ਕੁਮਾਰ ਵਿਸ਼ਵਾਸ 'ਤੇ ਪਲਟਵਾਰ ਕੀਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ, "ਉਹ ਅੰਦੋਲਨਕਾਰੀ ਤਾਂ ਹਨ, ਪਰ ਅਜਿਹਾ ਨਹੀਂ ਲੱਗਦਾ। ਕੁਮਾਰ ਵਿਸ਼ਵਾਸ ਪਹਿਲਾਂ ਪਾਰਟੀ ਵਿੱਚ ਸਨ। ਉਨ੍ਹਾਂ ਦੇ ਰਾਜ ਸਭਾ ਵਿੱਚ ਜਾਣ ਵਿੱਚ ਕੁਝ ਰੁਕਾਵਟ ਪਈ ਸੀ। ਜੇਕਰ ਰਾਜ ਸਭਾ ਦੀ ਮੈਂਬਰੀ ਮਿਲ ਜਾਂਦੀ ਤਾਂ ਠੀਕ ਸੀ ਪਰ ਜੇਕਰ ਰਾਜ ਸਭਾ ਨਹੀਂ ਮਿਲੀ, ਫਿਰ ਇਲਜ਼ਾਮ ਲਾਇਆ ਗਿਆ।'' ਮੈਨੂੰ ਕੇਜਰੀਵਾਲ ਬਾਰੇ ਅਜਿਹਾ ਕੁਝ ਨਹੀਂ ਲੱਗਦਾ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ 'ਆਪ' ਨੇਤਾ ਕੁਮਾਰ ਵਿਸ਼ਵਾਸ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਕਾਫੀ ਚਰਚਾ 'ਚ ਹਨ। ਕੁਮਾਰ ਵਿਸ਼ਵਾਸ ਨੇ ਅਰਵਿੰਦ ਨੂੰ ਖਾਲਿਸਤਾਨ ਦਾ ਸਮਰਥਕ ਹੋਣ ਦਾ ਦਾਅਵਾ ਕੀਤਾ ਹੈ। ਵਿਸ਼ਵਾਸ ਦਾ ਇਲਜ਼ਾਮ ਹੈ ਕਿ 2017 ਵਿੱਚ ਕੇਜਰੀਵਾਲ ਨੇ ਕਿਹਾ ਸੀ ਕਿ ਜਾਂ ਤਾਂ ਉਹ ਇੱਕ ਦਿਨ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਜਾਂ ਖਾਲਿਸਤਾਨ ਦਾ ਪ੍ਰਧਾਨ ਮੰਤਰੀ। ਇਸ 'ਤੇ ਵਿਸ਼ਵਾਸ ਨੇ ਉਸ ਨੂੰ ਚਿਤਾਵਨੀ ਦਿੱਤੀ ਜਿਸ ਨੂੰ ਕੇਜਰੀਵਾਲ ਨੇ ਅਣਗੌਲਿਆ ਕਰ ਦਿੱਤਾ। ਉਦੋਂ ਤੋਂ ਸਾਰੀਆਂ ਵਿਰੋਧੀ ਪਾਰਟੀਆਂ ਕੇਜਰੀਵਾਲ 'ਤੇ ਹਮਲਾ ਕਰ ਰਹੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904