(Source: ECI/ABP News)
Punjab Election: ਪ੍ਰਚਾਰ ਥੰਮਣ ਤੋਂ ਕੁਝ ਘੰਟੇ ਪਹਿਲਾਂ ਸੀਐਮ ਚੰਨੀ ਨੇ ਕੀਤਾ ਵੱਡਾ ਬਿਆਨ, ਕਿਹਾ ਭਾਵੇਂ ਸੀਐਮ ਉਮੀਦਵਾਰ ਮੈਂ ਪਰ....
Punjab Election: ਪੰਜਾਬ 'ਚ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਥੰਮ੍ਹ ਜਾਵੇਗਾ ਤੇ ਸਾਰੀਆਂ ਪਾਰਟੀਆਂ ਤੇ ਦਿੱਗਜ ਆਪਣੀ ਪੂਰੀ ਤਾਕਤ ਝੋਕ ਰਹੀਆਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਇਕਾਈ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੇ ....
Punjab Election: ਪੰਜਾਬ 'ਚ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਥੰਮ੍ਹ ਜਾਵੇਗਾ ਤੇ ਸਾਰੀਆਂ ਪਾਰਟੀਆਂ ਤੇ ਦਿੱਗਜ ਆਪਣੀ ਪੂਰੀ ਤਾਕਤ ਝੋਕ ਰਹੀਆਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਇਕਾਈ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਚੋਣ ਪ੍ਰਚਾਰ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ।
ਇਸ ਦੌਰਾਨ ਸੀਐਮ ਚੰਨੀ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਸੀਐਮ ਉਮੀਦਵਾਰ ਵਜੋਂ ਚੁਣਿਆ ਹੈ, ਪਰ ਜੇਕਰ ਸਰਕਾਰ ਬਣੀ ਤਾਂ ਟੀਮ ਨਾਲ ਕੰਮ ਕੀਤਾ ਜਾਵੇਗਾ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਹਰ ਵਰਗ ਦੇ ਬੱਚਿਆਂ ਦੀ ਪੜ੍ਹਾਈ ਲਈ ਚੱਲ ਰਹੀਆਂ ਸਕੀਮਾਂ ਨੂੰ ਹੋਰ ਮਜ਼ਬੂਤ ਕਰਾਂਗੇ ਤੇ ਵਜ਼ੀਫ਼ਾ ਯੋਜਨਾ ਵੀ ਲਿਆਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਪੜ੍ਹਾਈ 'ਤੇ ਵੱਧ ਤੋਂ ਵੱਧ ਜ਼ੋਰ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਸ਼ੁਰੂ ਕਰਾਂਗੇ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜੇਕਰ ਮੌਕਾ ਮਿਲਿਆ ਤਾਂ 6 ਮਹੀਨਿਆਂ 'ਚ ਸੂਬੇ 'ਚ ਇਕ ਵੀ ਕੱਚਾ ਘਰ ਨਹੀਂ ਹੋਵੇਗਾ। ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ 1 ਲੱਖ ਨੌਕਰੀਆਂ ਲਈ ਕੰਮ ਸ਼ੁਰੂ ਹੋਵੇਗਾ।
'ਆਪ' 'ਤੇ ਬੋਲਿਆ ਹਮਲਾ
ਸੀਐੱਮ ਚੰਨੀ ਨੇ ਕਿਹਾ ਕਿ ਮੈਨੂੰ 3 ਮਹੀਨੇ ਮਿਲੇ ਅਤੇ ਇਸ ਵਿਚ ਜੋ ਵੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਸੀ, ਉਹ ਕੀਤਾ ਗਿਆ। ਜੇਕਰ ਹੋਰ ਮੌਕਾ ਮਿਲਿਆ ਤਾਂ ਅਸੀਂ ਹੋਰ ਕੰਮ ਕਰਾਂਗੇ। ਆਮ ਆਦਮੀ 'ਤੇ ਹਮਲਾ ਕਰਦੇ ਹੋਏ ਸੀਐਮ ਚੰਨੀ ਨੇ ਕਿਹਾ ਕਿ ਉਹ ਝੂਠ ਦੇ ਆਧਾਰ 'ਤੇ ਲੜਦੇ ਹਨ। ਉਸ ਨੇ ਮਦਦ ਲਈ ਖਾਲਿਸਤਾਨੀਆਂ ਨੂੰ ਚਿੱਠੀਆਂ ਲਿਖੀਆਂ ਹਨ। ਸੀਐਮ ਨੇ ਕਿਹਾ ਕਿ ਮੈਂ ਸੀਐੱਮ ਕੇਜਰੀਵਾਲ ਨੂੰ ਇੱਕ ਸਮਝਦਾਰ ਵਿਅਕਤੀ ਸਮਝਦਾ ਸੀ ਪਰ ਉਹ ਸਥਿਰ ਨਹੀਂ ਹਨ ਅਤੇ ਕਿਸੇ ਵੀ ਕੀਮਤ 'ਤੇ ਸਰਕਾਰ ਬਣਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਸਾਡੀ ਪਹਿਲ ਹੋਵੇਗੀ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਲੋਕਾਂ ਨੂੰ ਸਥਿਰ ਸਰਕਾਰ ਦੇਵਾਂਗੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਪੂਰੀ ਮੁਹਿੰਮ Possitivity 'ਤੇ ਕੇਂਦਰਿਤ ਹੈ। ਅਸੀਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮਾਫੀਆ ਰਾਜ ਨੂੰ ਖਤਮ ਕਰਨ ਲਈ 13 ਨੁਕਾਤੀ ਏਜੰਡੇ ਨੂੰ ਪੂਰਾ ਕਰਾਂਗੇ।
ਇਹ ਵੀ ਪੜ੍ਹੋ: ਭ੍ਰਿਸ਼ਟ ਪਾਰਟੀਆਂ ਅੱਜ ਤੋਂ ਸ਼ਰਾਬ ਤੇ ਪੈਸੇ ਵੰਡਣਗੀਆਂ, ਉਨਾਂ ਤੋਂ ਸਾਵਧਾਨ ਰਹਿਣਾ: ਭਗਵੰਤ ਮਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)