Punjab Election: ਡੇਰਾ ਸਿਰਸਾ ਚੋਣਾਂ ਤੋਂ ਦੋ ਦਿਨ ਪਹਿਲਾਂ ਕਰੇਗਾ ਸਿਆਸੀ ਧਮਾਕਾ, ਸਭ ਦੀਆਂ ਨਜ਼ਰਾਂ 18 ਫਰਵਰੀ 'ਤੇ
Punjab Assembly Election 2022: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਜੇਲ੍ਹ 'ਚੋਂ ਰਿਹਾਈ ਮਗਰੋਂ ਚੋਣ ਮੈਦਾਨ 'ਚ ਨਿੱਤਰੀਆਂ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਦੀਆਂ ਨਜ਼ਰਾਂ ਡੇਰਾ ਮੁਖੀ ਰਾਮ ਰਹੀਮ ਦੇ ਐਲਾਨ 'ਤੇ ਟਿਕੀਆਂ ਹੋਈਆਂ ਹਨ।
ਚੰਡੀਗੜ੍ਹ: ਦੇਸ਼ ਦੇ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਕਰਕੇ ਤਿਓਹਾਰ ਜਿਹਾ ਮਾਹੌਲ ਹੈ। ਇਸ ਦੇ ਨਾਲ ਹੀ ਪੰਜਾਬ 'ਚ ਵੀ ਚੋਣਾਂ ਹਨ ਜਿਸ 'ਚ ਹੁਣ ਕੁਝ ਹੀ ਸਮਾਂ ਰਹਿ ਗਿਆ ਹੈ। ਅਜਿਹੇ ਵਿੱਚ ਜਿੱਥੇ ਹਰ ਪਾਰਟੀ ਚੋਣਾਂ ਦਾ ਪ੍ਰਚਾਰ ਜ਼ੋਰਸ਼ੋਰ ਨਾਲ ਕਰ ਰਹੀ ਹੈ, ਇਸ ਦੇ ਨਾਲ ਹੀ ਸੂਬੇ ਦੀ ਸਿਆਸਤ 'ਤੇ ਡੇਰਿਆਂ ਦਾ ਪ੍ਰਭਾਵ ਵੀ ਕਿਸੇ ਤੋਂ ਲੁੱਕਿਆ ਨਹੀਂ। ਇਸ ਦੇ ਨਾਲ ਹੀ ਹੁਣ ਤਾਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪੰਜਾਬ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਮਿਲੀ ਪੈਰੋਲ ਨੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੌਜੂਦਾ ਮਾਹੌਲ ਦਰਮਿਆਨ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਜੇਲ੍ਹ 'ਚੋਂ ਰਿਹਾਈ ਮਗਰੋਂ ਚੋਣ ਮੈਦਾਨ 'ਚ ਨਿੱਤਰੀਆਂ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਦੀਆਂ ਨਜ਼ਰਾਂ ਡੇਰਾ ਮੁਖੀ ਰਾਮ ਰਹੀਮ ਦੇ ਐਲਾਨ 'ਤੇ ਟਿਕੀਆਂ ਹੋਈਆਂ ਹਨ। ਡੇਰਾ ਮੁਖੀ ਦਾ ਐਲਾਨ ਹਰ ਪਿਛਲੀਆਂ ਚੋਣਾਂ ਵਿੱਚ ਜਿੱਤ-ਹਾਰ ਦੀ ਖੇਡ ਵਿੱਚ ਵੱਡੀ ਤਬਦੀਲੀ ਲਿਆਉਂਦਾ ਰਿਹਾ ਹੈ।
ਇਸ ਸਭ ਦੇ ਦਰਮਿਆਨ ਖ਼ਬਰ ਹੈ ਕਿ ਡੇਰਾ ਸਿਰਸਾ ਪੰਜਾਬ ਵਿੱਚ ਇਸ ਵਾਰ 18 ਫਰਵਰੀ ਦੀ ਸ਼ਾਮ ਨੂੰ ਐਲਾਨ ਕਰ ਸਕਦਾ ਹੈ ਕਿ ਡੇਰਾ ਪ੍ਰੇਮੀ ਇਸ ਵਾਰ ਕਿਸ ਸਿਆਸੀ ਪਾਰਟੀ ਨੂੰ ਸਮਰਥਨ ਦੇਣ। ਇਸ ਵਾਰ ਇਹ ਐਲਾਨ ਲੋਕਾਂ ਵਿੱਚ ਨਹੀਂ ਸਗੋਂ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਦੇ ਰੂਪ ਵਿੱਚ ਹੀ ਪਹੁੰਚੇਗਾ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦਾ ਸਮਰਥਨ ਕੀਤਾ ਸੀ। ਇਸ ਕਾਰਨ ਤੇਜ਼ੀ ਨਾਲ ਵਧ ਰਹੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਉਠਾਉਣਾ ਪਿਆ ਸੀ।
ਖ਼ਬਰਾਂ ਤਾਂ ਇਹ ਵੀ ਹਨ ਕਿ ਡੇਰਾ ਸਮਰਥਕਾਂ ਮੁਤਾਬਕ ਡੇਰੇ ਦਾ ਸਿਆਸੀ ਵਿੰਗ 18 ਫਰਵਰੀ ਦੀ ਸ਼ਾਮ ਨੂੰ ਡੇਰਾ ਪ੍ਰੇਮੀਆਂ ਨੂੰ ਡੇਰਾ ਮੁਖੀ ਦੇ ਫੈਸਲੇ ਤੋਂ ਜਾਣੂ ਕਰਵਾ ਸਕਦਾ ਹੈ। ਪੰਜਾਬ 'ਚ ਚੋਣ ਪ੍ਰਚਾਰ 18 ਫਰਵਰੀ ਦੀ ਸ਼ਾਮ ਨੂੰ ਖ਼ਤਮ ਹੋ ਜਾਵੇਗਾ ਤੇ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਸਮੇਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਸਰਵੇਖਣ ਕਰਕੇ ਆਪਣੀ ਰਿਪੋਰਟ ਸਿਆਸੀ ਵਿੰਗ ਨੂੰ ਸੌਂਪਣਗੀਆਂ। ਇਸ ਤੋਂ ਇਲਾਵਾ ਵਿੰਗ ਨੇ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਵੀ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: BHU : ਅਸਿਸਟੈਂਟ ਪ੍ਰੋਫੈਸਰ ਨੇ ਕੈਲੰਡਰ 'ਚ ਸੀਤਾ ਰਾਮ ਦੀ ਥਾਂ ਲਗਾਈ ਆਪਣੀ ਪਤਨੀ ਅਤੇ ਖੁਦ ਦੀ ਤਸਵੀਰ, ਹੋ ਗਿਆ ਭਾਰੀ ਹੰਗਾਮਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin