ਪੜਚੋਲ ਕਰੋ

Punjab Elections 2022: ਪੰਜਾਬ 'ਚ ਫਿਰ ਸੱਤਾ ਦਹੁਰਾਏਗੀ ਇਤਿਹਾਸ ਜਾਂ ਬਦਲਾਅ ਦਾ ਦੌਰ ਹੋਵੇਗਾ ਸ਼ੁਰੂ? ਜਾਣੋ Exit Poll 'ਚ ਕਿਸ ਦੀ ਸਰਕਾਰ?

Exit Poll 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ 'ਚ ਮਹਿਜ਼ ਦੋ ਦਿਨ ਦਾ ਸਮਾਂ ਰਹਿ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਹਨ। ਏਬੀਪੀ ਸੀ ਵੋਟਰ ਐਗਜ਼ਿਟ ਪੋਲ ਮੁਤਾਬਕ ਜੋ ਨਤੀਜੇ ਸਾਹਮਣੇ ਆਏ ਹਨ

Exit Poll 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ 'ਚ ਮਹਿਜ਼ ਦੋ ਦਿਨ ਦਾ ਸਮਾਂ ਰਹਿ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਹਨ। ਏਬੀਪੀ ਸੀ ਵੋਟਰ ਐਗਜ਼ਿਟ ਪੋਲ ਮੁਤਾਬਕ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਸਾਫ਼ ਹੈ ਕਿ ਪੰਜਾਬ ਦਾ ਮੌਸਮ ਹੁਣ ਬਦਲ ਗਿਆ ਹੈ।

ਦਰਅਸਲ 25 ਸਾਲਾਂ ਤੋਂ ਭਾਜਪਾ ਨਾਲ ਪੰਜਾਬ ਦੀ ਸਿਆਸਤ 'ਤੇ ਦਬਦਬਾ ਰੱਖਣ ਵਾਲਾ ਅਕਾਲੀ ਦਲ ਇਸ ਵਾਰ ਅਲੱਗ-ਥਲੱਗ ਹੋ ਗਿਆ ਹੈ ਤੇ ਬਸਪਾ ਨਾਲ ਮਿਲ ਕੇ ਵਾਪਸੀ ਦੀ ਉਮੀਦ ਕਰ ਰਿਹਾ ਹੈ। ਇਸ ਦੇ ਨਾਲ ਹੀ ਆਪਣੀ ਸੱਤਾ ਬਚਾਉਣ ਦੀ ਲੜਾਈ ਲੜ ਰਹੀ ਕਾਂਗਰਸ ਵੀ ਨਵੇਂ ਚਿਹਰੇ ਚਰਨਜੀਤ ਸਿੰਘ ਚੰਨੀ 'ਤੇ ਭਰੋਸਾ ਕਰ ਰਹੀ ਹੈ। ਇਨ੍ਹਾਂ ਸਭ ਨੂੰ ਚੁਣੌਤੀ ਦਿੰਦੇ ਹੋਏ 2017 ਤੋਂ ਪੰਜਾਬ ਦੀ ਸਿਆਸੀ ਲੜਾਈ ਵਿੱਚ ਉੱਤਰੀ ਆਮ ਆਦਮੀ ਪਾਰਟੀ ਇਸ ਵਾਰ ਪੂਰੇ ਜੋਸ਼ ਨਾਲ ਜਿੱਤ ਦੇ ਦਾਅਵੇ ਕਰ ਰਹੀ ਹੈ।

ਹੁਣ ਸਵਾਲ ਇਹ ਹੈ ਕਿ ਕੀ ਪੰਜਾਬ ਇਸ ਵਾਰ ਵੀ ਆਪਣਾ ਇਤਿਹਾਸ ਦੁਹਰਾਏਗਾ ਜਾਂ ਸੱਤਾ ਦੀ ਖੇਡ ਵਿੱਚ ਫਸ ਜਾਵੇਗਾ? ਆਓ ਜਾਣਦੇ ਹਾਂ ABP C ਵੋਟਰ ਐਗਜ਼ਿਟ ਪੋਲ ਦਾ ਕੀ ਕਹਿਣਾ ਹੈ-


ਪੰਜਾਬ ਵਿੱਚ ਕੁੱਲ 117 ਸੀਟਾਂ ਹਨ, ਬਹੁਮਤ ਦਾ ਅੰਕੜਾ 59
ਏਬੀਪੀ ਨਿਊਜ਼-ਸੀ ਵੋਟਰ ਦੇ ਐਗਜ਼ਿਟ ਪੋਲ ਮੁਤਾਬਕ ਇਸ ਵਾਰ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਨੂੰ 22 ਤੋਂ 28 ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਅਕਾਲੀ ਭਾਜਪਾ ਤੋਂ ਵੱਖ ਹੋ ਕੇ 20 ਤੋਂ 26 ਸੀਟਾਂ 'ਤੇ ਸੁੰਗੜਦੇ ਨਜ਼ਰ ਆ ਰਹੇ ਹਨ।

ਪਿਛਲੀਆਂ ਚੋਣਾਂ 'ਚ ਦੂਜੇ ਨੰਬਰ 'ਤੇ ਰਹੀ ਆਮ ਆਦਮੀ ਪਾਰਟੀ ਇਸ ਵਾਰ 51-61 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਇਸ ਵਾਰ ਕੈਪਟਨ ਅਮਰਿੰਦਰ ਦੀ ਮਦਦ ਨਾਲ ਚੋਣ ਮੈਦਾਨ 'ਚ ਉਤਰੀ ਭਾਜਪਾ ਨੂੰ 7 ਤੋਂ 13 ਸੀਟਾਂ ਮਿਲਣ ਦੀ ਉਮੀਦ ਹੈ।

ਸਿਆਸੀ ਪਾਰਟੀਆਂ ਦੀ ਲੜਾਈ ਦਾ ਸਿੱਧਾ ਫਾਇਦਾ 'ਆਪ' ਮਿਲਿਆ-ਚੰਨੀ
ਐਗਜ਼ਿਟ ਪੋਲ 'ਤੇ ਪੰਜਾਬ ਦੇ ਸੀਐਮ ਚੰਨੀ ਨੇ ਕਿਹਾ, "ਹੁਣ ਸਮਾਂ ਹੀ ਦੱਸੇਗਾ ਕਿ ਕੀ ਹੋਵੇਗਾ। 10 ਤਾਰੀਖ ਦਾ ਇੰਤਜ਼ਾਰ ਕਰੋ। ਇਨ੍ਹਾਂ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ 'ਚ ਸੱਤਾ ਦੇ ਸਭ ਤੋਂ ਨੇੜੇ ਜਾਪਦੀ ਹੈ ਤੇ ਜੇਕਰ ਨਤੀਜਿਆਂ 'ਚ ਵੀ ਅਜਿਹਾ ਹੁੰਦਾ ਹੈ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ 'ਆਪ' ਨੂੰ ਪੰਜਾਬ ਦੀਆਂ ਪੁਰਾਣੀਆਂ ਸਿਆਸੀ ਪਾਰਟੀਆਂ ਦੀ ਲੜਾਈ ਦਾ ਸਿੱਧਾ ਫਾਇਦਾ ਮਿਲਿਆ ਹੈ।

ਲੋਕਾਂ ਨੇ ਕੇਜਰੀਵਾਲ ਦੇ ਕੰਮ ਨੂੰ ਵੋਟਾਂ ਪਾਈਆਂ - ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ, "ਆਮ ਆਦਮੀ ਪਾਰਟੀ ਪੰਜਾਬ ਵਿੱਚ ਵੱਡੀ ਜਿੱਤ ਹਾਸਲ ਕਰਨ ਜਾ ਰਹੀ ਹੈ। ਇਸ ਵਾਰ ਵੋਟ ਬਦਲਾਅ ਲਈ ਪਾਈ ਗਈ ਹੈ। ਲੋਕਾਂ ਨੇ ਇਸ ਵਾਰ ਕੇਜਰੀਵਾਲ ਦੇ ਕੰਮਾਂ ਲਈ ਵੋਟਾਂ ਪਾਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਵੱਡੇ-ਵੱਡੇ ਲੀਡਰਾਂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।

ਸਾਰੇ ਅੰਕੜੇ ਗਲਤ - ਅਕਾਲੀ ਦਲ
ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਹਮੇਸ਼ਾ ਦੇਖਿਆ ਹੈ ਕਿ 2012, 2017 'ਚ ਇਹ ਸਾਰੇ ਅੰਕੜੇ ਗਲਤ ਸਨ ਤੇ ਹੁਣ ਵੀ ਅਜਿਹਾ ਹੀ ਹੋਣ ਜਾ ਰਿਹਾ ਹੈ, ਜਦੋਂ ਅੰਤਿਮ ਨਤੀਜੇ ਆਉਣਗੇ ਤਾਂ ਪਾਰਟੀ 'ਚ ਗਠਜੋੜ ਬਾਰੇ ਫੈਸਲਾ ਲਿਆ ਜਾਵੇਗਾ। ਬਹੁਤ ਸਾਰੇ ਐਗਜ਼ਿਟ ਪੋਲਾਂ ਵਿੱਚ ਵੱਖੋ-ਵੱਖਰੇ ਨੰਬਰ ਹਨ, ਇਸ ਲਈ ਅਸੀਂ ਇਸ 'ਤੇ ਕਿਵੇਂ ਭਰੋਸਾ ਕਰ ਸਕਦੇ ਹਾਂ।

ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਖੇਤਰਾਂ ਦੇ ਹਿਸਾਬ ਨਾਲ ਐਗਜ਼ਿਟ ਪੋਲ ਵਿੱਚ ਕਿਹੜੀ ਪਾਰਟੀ ਜਿੱਤ ਰਹੀ ਹੈ।

ਦੋਆਬੇ ਵਿੱਚ 23 ਸੀਟਾਂ -
ਕਾਂਗਰਸ ਨੂੰ 5 ਤੋਂ 9 ਸੀਟਾਂ ਮਿਲਣ ਦੀ ਉਮੀਦ ਹੈ
ਅਕਾਲੀ ਦਲ ਗਠਜੋੜ ਨੂੰ 3 ਤੋਂ 7 ਸੀਟਾਂ
ਆਮ ਆਦਮੀ ਪਾਰਟੀ ਨੂੰ 5 ਤੋਂ 9 ਸੀਟਾਂ
ਭਾਜਪਾ-ਕੈਪਟਨ ਗਠਜੋੜ ਨੂੰ 2 ਤੋਂ 4 ਸੀਟਾਂ ਮਿਲ ਸਕਦੀਆਂ ਹਨ

ਇਸੇ ਤਰ੍ਹਾਂ ਮਾਂਝਾ ਖੇਤਰ ਦੀਆਂ 25 ਸੀਟਾਂ 'ਤੇ
ਕਾਂਗਰਸ ਨੂੰ 5 ਤੋਂ 9
ਅਕਾਲੀ ਦਲ ਗਠਜੋੜ ਨੂੰ 6 ਤੋਂ 10
'ਆਪ' ਨੂੰ 4 ਤੋਂ 8
ਭਾਜਪਾ ਗਠਜੋੜ ਨੂੰ 3 ਤੋਂ 5 ਸੀਟਾਂ ਮਿਲਣ ਦੀ ਉਮੀਦ ਹੈ

ਸਭ ਤੋਂ ਵੱਡੀ ਅਤੇ ਅਹਿਮ ਮਾਲਵੇ ਦੀਆਂ 69 ਸੀਟਾਂ ਵਿੱਚੋਂ
ਕਾਂਗਰਸ ਨੂੰ 9 ਤੋਂ 13
ਅਕਾਲੀ ਦਲ ਨੂੰ 8 ਤੋਂ 12
ਆਮ ਆਦਮੀ ਪਾਰਟੀ ਨੂੰ 41 ਤੋਂ 45 ਸੀਟਾਂ ਮਿਲ ਸਕਦੀਆਂ ਹਨ

ਮਾਲਵਾ ਹੀ ਅਜਿਹਾ ਇਲਾਕਾ ਹੈ ਜਿੱਥੇ ਧੂਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਹੀ ਚੋਣ ਮੈਦਾਨ ਵਿੱਚ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਇਸ ਵਾਰ ਮਾਲਵੇ ਸਮੇਤ ਪੂਰੇ ਪੰਜਾਬ ਵਿੱਚ ਜਿੱਤਦੀ ਨਜ਼ਰ ਆ ਰਹੀ ਹੈ। ਸਵਾਲ ਸਿਰਫ ਬਹੁਮਤ ਦੇ ਅੰਕੜੇ ਨੂੰ ਛੂਹਣ ਦਾ ਹੈ, ਜੇਕਰ ਆਮ ਆਦਮੀ ਪਾਰਟੀ ਇਕੱਲੀ ਸਭ ਤੋਂ ਵੱਡੀ ਪਾਰਟੀ ਬਣ ਕੇ ਵੀ ਬਹੁਮਤ ਹਾਸਲ ਨਹੀਂ ਕਰ ਸਕੀ ਤਾਂ ਉਹ ਸਰਕਾਰ ਬਣਾਉਣ ਲਈ ਕਿਸ ਤੋਂ ਸਮਰਥਨ ਲਵੇਗੀ?

 

ਇਹ ਵੀ ਪੜ੍ਹੋ: Punjab Elections 2022: ਚੋਣ ਨਤੀਜਿਆਂ ਤੋਂ ਪਹਿਲਾਂ ਕੇਂਦਰ ਤੇ ਪੰਜਾਬ ਵਿਚਾਲੇ ਖੜਕੀ, ਮੁੱਖ ਮੰਤਰੀ ਚੰਨੀ ਨੇ ਮੰਗਿਆ ਅਮਿਤ ਸ਼ਾਹ ਤੋਂ ਸਮਾਂ

 

ਟਾਪ ਹੈਡਲਾਈਨ

Punjab News: ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
Punjab News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
Embed widget