'ਮੈਂ ਕੱਚੇ ਘਰ 'ਚ ਰਿਹਾ ਹਾਂ, ਮੈਂ ਗਰੀਬੀ ਦੇਖੀ', ਇਹ ਕਹਿੰਦਿਆਂ ਚਰਨਜੀਤ ਚੰਨੀ ਨੇ ਕੀਤਾ ਵੱਡਾ ਐਲਾਨ
Punjab Elections 2022 : ਮੁੱਖ ਮੰਤਰੀ ਨੇ ਕਿਹਾ ਮੈਨੂੰ ਇੱਕ ਹੋਰ ਮੌਕਾ ਦਿਓ ਤਾਂ ਜੋ ਮੈਂ ਵਿਕਾਸ ਕਰ ਸਕਾਂ। ਸਿਹਤ ਸੇਵਾਵਾਂ ਤੇ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਹੋਰ ਸਮਾਂ ਦਿਓ ਤਾਂ ਜੋ ਸਿਹਤ ਸੇਵਾਵਾਂ ਵਧੀਆ ਕਰ ਸਕਾਂ।
ਰਵਨੀਤ ਕੌਰ
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਆਪਣੇ ਗਰੀਬੀ ਭਰੇ ਪਿਛੋਕੜ ਦੀ ਗੱਲ ਕਰਦਿਆਂ ਗਰੀਬ ਲੋਕਾਂ ਨੂੰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਕੱਚੇ ਘਰ 'ਚ ਰਿਹਾ ਹਾਂ, ਮੈਂ ਗਰੀਬੀ ਦੇਖੀ ਹੈ। ਛੇ ਮਹੀਨਿਆਂ ਦੇ ਅੰਦਰ ਪੰਜਾਬ ਦੀ ਕੋਈ ਛੱਤ ਕੱਚੀ ਨਹੀਂ ਰਹੇਗੀ। ਮੈਂ ਜ਼ਿੰਮੇਵਾਰੀ ਚੁੱਕਦਾ ਹਾਂ ਮੈਂ ਕਿਸੇ ਗਰੀਬ ਦੀ ਛੱਤ ਚੋਣ ਨਹੀਂ ਦੇਵਾਂਗੇ। ਆਜ਼ਾਦੀ ਤੋਂ ਬਾਅਦ ਲੋਕ ਕੱਚੀਆਂ ਛੱਤਾਂ ਹੇਠਾਂ ਰਹਿ ਰਹੇ ਹਨ। 10 ਕਰੋੜ ਮੈਂ ਚਮਕੌਰ ਹਲਕੇ ਲਈ ਭੇਜਿਆ ਘਰ ਬਣਾਉਣ ਲਈ।
ਮੁੱਖ ਮੰਤਰੀ ਨੇ ਕਿਹਾ ਮੈਨੂੰ ਇੱਕ ਹੋਰ ਮੌਕਾ ਦਿਓ ਤਾਂ ਜੋ ਮੈਂ ਵਿਕਾਸ ਕਰ ਸਕਾਂ। ਸਿਹਤ ਸੇਵਾਵਾਂ ਤੇ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਹੋਰ ਸਮਾਂ ਦਿਓ ਤਾਂ ਜੋ ਸਿਹਤ ਸੇਵਾਵਾਂ ਵਧੀਆ ਕਰ ਸਕਾਂ। ਬਾਹਰ ਦੇ ਬੰਦੇ ਆ ਕੇ ਪੰਜਾਬ ਨੂੰ ਬਦਨਾਮ ਕਰ ਰਹੇ। ਸਿੱਖਿਆ ਸੰਬਧੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਚਮਕੌਰ ਸਾਹਿਬ 'ਚ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਵਿਦੇਸ਼ ਦੀਆਂ ਯੂਨੀਵਰਸਿਟੀ ਨਾਲ ਜੋੜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਆਪ ਦੇ ਕਈ ਉਮੀਦਵਾਰਾਂ 'ਤੇ ਕ੍ਰਿਮੀਨਲ ਰਿਕਾਰਡ ਹਨ। ਅਰਵਿੰਦ ਕੇਜਰੀਵਾਲ ਨੂੰ ਬਹਿਸ ਕਰਨ ਲਈ ਕਿਹਾ ਹੈ। ਅਕਾਲੀ ਦਲ ਦੇ 60 ਬੰਦੇ ਕ੍ਰਿਮੀਨਲ ਰਿਕਾਰਡ ਹਨ ਤੇ ਸਾਰਿਆਂ 'ਤੇ ਪਰਚੇ ਦਰਜ ਕੀਤੇ ਗਏ ਹਨ। ਆਪ ਨੇ ਕ੍ਰਿਮੀਨਲਾਂ ਨੂੰ ਟਿਕਟ ਦੇ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਜਿੰਨਾਂ ਨੂੰ ਅਸੀਂ ਟਿਕਟਾਂ ਨਹੀਂ ਦਿੱਤੀਆਂ ਆਪ ਨੇ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਹਨ।
Punjab Assembly Election 2022: PM Modi ਦੀ ਸੁਰੱਖਿਆ 'ਚ ਕੁਤਾਹੀ, Charanjit Channi 'ਤੇ ਹਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904