![ABP Premium](https://cdn.abplive.com/imagebank/Premium-ad-Icon.png)
Punjab Elections Result: ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦੋਵੇਂ ਹਾਰੇ
ਪੰਜਾਬ ਦੀ ਸਭ ਤੋਂ ਚਰਚਿਤ ਸੀਟ ਅੰਮ੍ਰਿਤਸਰ ਪੂਰਬੀ ਤੋਂ ਹੈਰਾਨ ਕਰਨ ਵਾਲਾ ਨਤੀਜਾ ਆਇਆ ਹੈ। ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਤੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਹਾਰ ਗਏ ਹਨ।
![Punjab Elections Result: ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦੋਵੇਂ ਹਾਰੇ Punjab Elections Result, Navjot Sidhu and Bikram Majithia both lost from Amritsar East Punjab Elections Result: ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦੋਵੇਂ ਹਾਰੇ](https://feeds.abplive.com/onecms/images/uploaded-images/2022/03/10/0f44cb8a8453295c6cc166e3736cf5fe_original.png?impolicy=abp_cdn&imwidth=1200&height=675)
Punjab Elections Result: ਪੰਜਾਬ ਦੀ ਸਭ ਤੋਂ ਚਰਚਿਤ ਸੀਟ ਅੰਮ੍ਰਿਤਸਰ ਪੂਰਬੀ (Amritsar East) ਤੋਂ ਹੈਰਾਨ ਕਰਨ ਵਾਲਾ ਨਤੀਜਾ ਆਇਆ ਹੈ। ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਤੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਹਾਰ ਗਏ ਹਨ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ 6613 ਵੋਟਾਂ ਦੇ ਫਰਕ ਨਾਲ ਜਿੱਤ ਗਈ ਹੈ।
ਜੀਵਨਜੋਤ 39520 ਵੋਟਾਂ ਮਿਲੀਆਂ ਹਨ। ਨਵਜੋਤ ਸਿੱਧੂ ਨੂੰ 32807 ਵੋਟਾਂ ਤੇ ਬਿਕਰਮ ਮਜੀਠੀਆ ਨੂੰ 25112 ਵੋਟਾਂ ਮਿਲੀਆਂ ਹਨ। ਬੀਜੇਪੀ ਨੂੰ 7255 ਵੋਟਾਂ ਮਿਲੀਆਂ ਹਨ।ਉਧਰ ਭਗਵੰਤ ਮਾਨ ਵੱਡੇ ਫਰਕ ਦੇ ਨਾਲ ਚੋਣ ਜਿੱਤ ਚੁੱਕੇ ਹਨ।ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਸਵੇਰੇ ਹੀ ਆਪਣੇ ਜੱਦੀ ਪਿੰਡ ਵਿੱਚ ਗੁਰੂਦਵਾਰਾ ਮਸਤੁਆਣਾ ਸਾਹਿਬ ਸੰਗਰੂਰ ਵਿਖੇ ਨਤਮਸਤਕ ਹੋਏ।ਇਸ ਦੌਰਾਨ ਭਗਵੰਤ ਮਾਨ ਨੇ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ ਹੈ।ਉਧਰ ਵਿਰੋਧ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ 85-100 ਸੀਟਾਂ ਤੱਕ ਜਿੱਤਣ ਦਾ ਦਾਅਵਾ ਵੀ ਕੀਤਾ ਸੀ।
ਐਗਜ਼ਿਟ ਪੋਲ (Exit Poll) ਨੇ ਵੀ ਆਮ ਆਦਮੀ ਪਾਰਟੀ ਨੂੰ ਬੜ੍ਹਤ ਦਿੱਤੀ ਸੀ ਜੋ ਠੀਕ ਸਾਬਤ ਹੋਈ ਹੈ। ਪੰਜਾਬ ਵਿਧਾਨ ਸਭਾ (Punjab Vidhan Sabha) ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਚੋਣਾਂ ਹੋਈਆਂ ਸਨ।
ਕਿੱਥੇ-ਕਿੱਥੇ ਦੇਖ ਸਕਦੇ ਹਾਂ ਨਤੀਜੇ?
ਟੀਵੀ ਨਾਲ ਮੋਬਾਈਲ ਫੋਨਾਂ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ਏਬੀਪੀ ਸਾਂਝਾ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਤੇ ਐਪ Hotstar 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕੋਗੇ। ਇਸ ਦੇ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਸਾਂਝਾ 'ਤੇ ਲਾਈਵ ਨਤੀਜੇ ਦੇਖ ਸਕਦੇ ਹੋ। ਤੁਸੀਂ ਏਬੀਪੀ ਲਾਈਵ ਦੀ ਐਪ ਐਂਡਰੌਇਡ ਜਾਂ ਆਈਓਐਸ ਸਮਾਰਟਫ਼ੋਨ ਵਿੱਚ ਡਾਊਨਲੋਡ ਕਰਕੇ ਲਾਈਵ ਟੀਵੀ 'ਤੇ ਨਤੀਜੇ ਵੇਖ ਤੇ ਪੜ੍ਹ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)