Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ

Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।

ਏਬੀਪੀ ਸਾਂਝਾ Last Updated: 19 Feb 2022 05:46 AM
Punjab Election: 1304 ਉਮੀਦਵਾਰ ਚੋਣ ਮੈਦਾਨ `ਚ

117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।

ਸੂਬੇ ਦੇ 2.14 ਕਰੋੜ ਵੋਟਰ ਐਤਵਾਰ ਨੂੰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

ਸੂੂਬੇ ਵਿੱਚ  ਕੁੱਲ 21499804 ਵੋਟਰ ਹਨ ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।

ਭਲਕੇ ਹੋਵੇਗੀ ਵੋਟਿੰਗ; ਤਿਆਰੀਆਂ ਜ਼ੋਰਾਂ 'ਤੇ

ਪੰਜਾਬ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅੱਜ ਤਿਆਰੀਆਂ ਜ਼ੋਰਾਂ 'ਤੇ ਚਲ ਰਹੀਆਂ ਹਨ ।  ਪੋਲਿੰਗ ਸਬੰਧੀ ਪੋਲਿੰਗ ਪਾਰਟੀਆ ਨੂੰ ਰਿਟਰਨਿੰਗ ਅਫਸਰ ਚਰਨਜੀਤ ਸਿੰਘ ਵਲੋਂ ਜਾਣਕਾਰੀ ਦਿਤੀ ਗਈ ਅਤੇ ਉਨ੍ਹਾਂ ਨੂੰ ਪੋਲਿੰਗ ਸਬੰਧੀ ਟਰੇਨਿੰਗ ਦਿੱਤੀ । ਪਟਿਆਲਾ 'ਚ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਵੀ ਤਾਇਨਾਤ ਹਨ । ਲਗਪਗ ਸਾਰੇ ਪੋਲਿੰਗ ਟੀਮਾਂ ਦੀ ਟਰੇਨਿੰਗ ਹੋ ਚੁੱਕੀ ਹੈ। ਬਸਾਂ ਰਾਂਹੀ ਪੋਲਿੰਗ ਟੀਮਾਂ ਨੂੰ ਰਵਾਨਾ ਕੀਤਾ ਜਾਏਗਾ। ਕੱਲ੍ਹ ਵੋਟਿੰਗ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ 'ਚ ਜਿੱਤ ਲਈ ਕਾਲਾ ਕੱਟਾ ਕੀਤਾ ਦਾਨ

Punjab Elections 2022 : ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ  ਮੋਤੀ ਬਾਗ ਪੈਲੇਸ ਵਿਖੇ ਵੋਟਾਂ ਤੋਂ ਪਹਿਲਾਂ ਕੱਟਾ ਦਾਨ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪਟਿਆਲਾ ਰਿਹਾਇਸ਼ ਨਿਊ ਮੋਤੀ ਮਹਿਲ ਵਿਖੇ ਪੰਡਿਤ ਦੀ ਮੌਜੂਦਗੀ ਵਿਚ ਇਕ ਕਾਲਾ ਕੱਟਾ ਦਾਨ ਕੀਤਾ ਹੈ।ਮੰਨਿਆ ਜਾਂਦਾ ਹੈ ਕਿ ਬੀਤੇ ਦਿਨੀਂ  ਨੂੰ ਕਾਲਾ ਕੱਟਾ ਦਾਨ ਕਰਨ ’ਤੇ ਸ਼ਨੀ ਦੇਵ ਖੁਸ਼ ਹੁੰਦਾ ਹੈ ਤੇ ਉਸ ਦੀ ਰਹਿਮਤ ਦੀ ਵਰਖਾ ਹੁੰਦੀ ਹੈ। ਇਸ ਦੇ ਨਾਲ ਹੀ ਸ਼ਨੀ ਦੇਵ ਵੀ ਸ਼ਾਂਤ ਹੁੰਦਾ ਹੈ। ਚੰਗੇ ਕੰਮਾਂ ਵਿਚ ਰੁਕਾਵਟ ਦੂਰ ਹੁੰਦੀ ਹੈ।

ਭਲਕੇ ਹੋਵੇਗੀ ਵੋਟਿੰਗ; ਇਨ੍ਹਾਂ ਜ਼ਿਲ੍ਹਿਆਂ 'ਚ ਤਿਆਰੀਆਂ ਜ਼ੋਰਾਂ 'ਤੇ, ਜਾਣੋ ਕਿੰਨੇ ਵਜੇ ਪੈਣਗੀਆਂ ਵੋਟਾਂ

ਪੰਜਾਬ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅੱਜ ਤਿਆਰੀਆਂ ਜ਼ੋਰਾਂ 'ਤੇ ਚਲ ਰਹੀਆਂ ਹਨ ।  ਪੋਲਿੰਗ ਸਬੰਧੀ ਪੋਲਿੰਗ ਪਾਰਟੀਆ ਨੂੰ ਰਿਟਰਨਿੰਗ ਅਫਸਰ ਚਰਨਜੀਤ ਸਿੰਘ ਵਲੋਂ ਜਾਣਕਾਰੀ ਦਿਤੀ ਗਈ ਅਤੇ ਉਨ੍ਹਾਂ ਨੂੰ ਪੋਲਿੰਗ ਸਬੰਧੀ ਟਰੇਨਿੰਗ ਦਿੱਤੀ । ਪਟਿਆਲਾ 'ਚ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਵੀ ਤਾਇਨਾਤ ਹਨ । ਲਗਪਗ ਸਾਰੇ ਪੋਲਿੰਗ ਟੀਮਾਂ ਦੀ ਟਰੇਨਿੰਗ ਹੋ ਚੁੱਕੀ ਹੈ। ਬੱਸਾਂ ਰਾਂਹੀ ਪੋਲਿੰਗ ਟੀਮਾਂ ਨੂੰ ਰਵਾਨਾ ਕੀਤਾ ਜਾਏਗਾ। ਕੱਲ੍ਹ ਵੋਟਿੰਗ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ। ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ 'ਚ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ 

ਸਿੱਧੂ ਖਿਲਾਫ ਡੀਐੱਸਪੀ ਨੇ ਦਰਜ ਕੀਤਾ ਮਾਣਹਾਨੀ ਦਾ ਕੇਸ

ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜ ਰਹੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੋਟਾਂ ਤੋਂ ਇੱਕ ਦਿਨ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਚੰਡੀਗੜ੍ਹ ਦੇ ਡੀਐਸਪੀ ਨੇ ਸਿੱਧੂ ਖਿਲਾਫ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਸਿੱਧੂ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੈ। ਡੀਐਸਪੀ ਨੇ ਕਿਹਾ, "ਸਿੱਧੂ 2021 ਵਿੱਚ ਇੱਕ ਰੈਲੀ ਦੌਰਾਨ ਪੁਲਿਸ ਵਿਰੁੱਧ ਆਪਣੀ ਟਿੱਪਣੀ ਲਈ ਬਗੈਰ ਸ਼ਰਤ ਮੁਆਫੀ ਮੰਗਣ ਵਿੱਚ ਅਸਫਲ ਰਿਹਾ ਹੈ।"

Sidhu Moose Wala ਨੇ ਪਿੰਡ ਵਾਸੀਆਂ ਨੂੰ ਦਿੱਤਾ ਸਟੈਂਪ ਪੇਪਰ

ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਸਟੈਂਪ ਪੇਪਰ 'ਤੇ ਲਿਖਿਆ ਹੈ ਕਿ ਜੇਕਰ ਉਹ ਇਹ ਮੰਗਾਂ ਪੂਰੀਆਂ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ 420 ਦਾ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਜਾਵੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਆਗੂ ਵਾਅਦੇ ਕਰਕੇ ਜਿੱਤਣ ਤੋਂ ਬਾਅਦ ਸਾਡੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ, ਇਸ ਲਈ ਅਸੀਂ ਲਿਖਤੀ ਤੌਰ 'ਤੇ ਇਹ ਵਾਅਦਾ ਲਿਆ ਹੈ।





 




ਕਿਉਂ ਲਿਖਣਾ ਪਿਆ


ਪਿੰਡ ਦੀ ਸਰਪੰਚ ਕਮਲਦੀਪ ਕੌਰ ਦੇ ਪਤੀ ਅਵਤਾਰ ਸਿੰਘ ਨੇ ਦੱਸਿਆ ਕਿ ਸਾਡਾ ਸਾਰੀਆਂ ਪਾਰਟੀਆਂ ਤੋਂ ਵਿਸ਼ਵਾਸ ਉੱਠ ਗਿਆ ਹੈ ਕਿਉਂਕਿ ਉਹ ਭੋਲੇ-ਭਾਲੇ ਲੋਕਾਂ ਨਾਲ ਗੱਪਾਂ ਮਾਰ ਕੇ ਵੋਟਾਂ ਲੈਂਦੇ ਹਨ ਅਤੇ ਅਜਿਹਾ ਲਗਪਗ ਹਰ ਵਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਤੋਂ ਮੰਗ ਕੀਤੀ ਸੀ ਕਿ ਅਸੀਂ ਉਨ੍ਹਾਂ ਨੂੰ ਉਦੋਂ ਹੀ ਸਮਰਥਨ ਦੇਵਾਂਗੇ ਜਦੋਂ ਉਹ ਸਾਡੇ ਪਿੰਡ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਟੈਂਪ ਪੇਪਰ 'ਤੇ ਦਸਤਖਤ ਕਰਨਗੇ।

ਪੰਜਾਬ 'ਚ ਭਲਕੇ ਵੋਟਿੰਗ ਦਾ ਸਮਾਂ 8 ਤੋਂ 6 ਵਜੇ ਤੱਕ

ਸੂਬੇ ਦੇ ਲੋਕ ਐਤਵਾਰ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟ ਪਾ ਸਕਣਗੇ। ਇਸ ਦੇ ਲਈ ਸੂਬੇ ਵਿੱਚ 14,751 ਥਾਵਾਂ 'ਤੇ 24,740 ਪੋਲਿੰਗ ਬੂਥ ਬਣਾਏ ਗਏ ਹਨ। ਸੂਬੇ ਭਰ ਵਿੱਚ ਪੁਲੀਸ ਦਾ ਸਖ਼ਤ ਪਹਿਰਾ ਰਹੇਗਾ। ਇਸ ਦੌਰਾਨ ਸੂਬੇ ਵਿੱਚ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹਿਣਗੇ। ਕਰਮਚਾਰੀ ਵੀ ਵੋਟ ਪਾ ਸਕਦੇ ਹਨ, ਇਸ ਲਈ ਮੁੱਖ ਸਕੱਤਰ ਅਤੇ ਕਿਰਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਲੋਂ ਪੇਡ ਛੁੱਟੀ ਦੇ ਨਾਲ ਸਾਰੇ ਵਪਾਰਕ ਅਦਾਰੇ ਬੰਦ ਰੱਖਣ ਲਈ ਕਿਹਾ ਗਿਆ ਹੈ।

ਪੰਜਾਬ ਵਿਧਾਨ ਸਭਾ ਚੋਣ ਪ੍ਰਚਾਰ

ਪੰਜਾਬ ਵਿਧਾਨ ਸਭਾ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਨੂੰ ਸਮਾਪਤ ਹੋ ਗਿਆ। ਅਜਿਹੇ 'ਚ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਪੂਰਾ ਜ਼ੋਰ ਲਗਾ ਦਿੱਤਾ ਹੈ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਜਿੱਥੇ ਕਾਂਗਰਸ ਵੱਲੋਂ ਪੰਜਾਬ ਵਿੱਚ ਡੇਰੇ ਲਾਏ ਹੋਏ ਹਨ, ਉੱਥੇ ਹੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਵੋਟਰਾਂ ਨੂੰ ਲੁਭਾਉਣ ਵਿੱਚ ਲੱਗੇ ਹੋਏ ਹਨ।

ਸਿੱਧੂ ਦੀ ਪਾਰਟੀ ਨੂੰ ਚੇਤਾਵਨੀ

18 ਫਰਵਰੀ ਨੂੰ ਕਾਂਗਰਸ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਇਸ ਚੋਣ ਮਨੋਰਥ ਪੱਤਰ ਵਿੱਚ ਕਾਂਗਰਸ ਨੇ ਪੰਜਾਬ ਲਈ ਕਈ ਵੱਡੇ ਵਾਅਦੇ ਕੀਤੇ ਹਨ। ਇਸ ਦੇ ਨਾਲ ਹੀ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਆਪਣੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਮੈਨੂੰ ਬੁਨਿਆਦ ਵਿੱਚ ਰਹਿਣ ਦਿੱਤਾ ਜਾਂਦਾ ਹੈ ਪਰ ਜੇਕਰ ਸਰਕਾਰ ਵਿੱਚ ਪੰਜਾਬ ਮਾਡਲ ਲਾਗੂ ਨਾ ਕੀਤਾ ਗਿਆ ਤਾਂ ਮੈਂ ਠੋਕਾਂਗਾ। ਦੂਜੇ ਪਾਸੇ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਹਾਵੀ ਨਜ਼ਰ ਆ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਸਵੇਰੇ 11 ਵਜੇ ਜਾਰੀ ਹੋਣ ਵਾਲਾ ਮੈਨੀਫੈਸਟੋ ਸਿੱਧੂ ਦੇ ਪੰਜਾਬ ਮਾਡਲ ਨੂੰ ਸ਼ਾਮਲ ਕਰਨ ਕਾਰਨ ਸ਼ਾਮ 4 ਵਜੇ ਦੀ ਦੇਰੀ ਨਾਲ ਜਾਰੀ ਕੀਤਾ ਗਿਆ।

ਪਿਛੋਕੜ

Punjab Assembly Election 2022 Live Updates: ਕੋਰੋਨਾ ਦੀ ਮਾਰ ਤੋਂ ਬੱਚਦੇ ਹੋਏ ਸਿਆਸੀ ਪਾਰਟੀਆਂ ਵੱਲੋਂ ਪਿਛਲੇ ਡੇਢ -ਦੋ ਮਹੀਨਿਆਂ ਤੋਂ ਜਾਰੀ ਚੋਣ ਪ੍ਰਚਾਰ ਅੱਜ ਵੱਖ -ਵੱਖ ਉਮੀਦਵਾਰਾਂ ਨੇ ਬੁਲੰਦ ਹੌਂਸਲਿਆਂ ਤੇ ਜਿੱਤਣ ਦੀ ਆਸ ਨਾਲ ਬੰਦ ਕਰ ਦਿੱਤਾ। ਹਾਲਾਂਕਿ ਅਖੀਰਲੇ ਦਿਨ ਵੀ ਅੰਮ੍ਰਿਤਸਰ ਜ਼ਿਲੇ ਸਮੇਤ ਮਾਝੇ 'ਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅੱਡੀ ਚੋਟੀ ਦਾ ਜੋਰ ਲਗਾਇਆ ਤੇ ਵੋਟਰਾਂ ਤੱਕ ਸੰਪਰਕ ਸਾਧਣ ਦੀ ਕੋਈ ਕਸਰ ਨਹੀਂ ਛੱਡੀ। ਭਾਵੇਂ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਾਰਨ ਵੱਡੀਆਂ ਸਿਆਸੀ ਰੈਲੀਆਂ ਇਸ ਵਾਰ ਨਹੀਂ ਹੋਈਆਂ ਪਰ ਡੋਰ ਟੂ ਡੋਰ ਤੇ ਨੁਕੜ ਮੀਟਿੰਗਾਂ ਨੇ ਉਮੀਦਵਾਰਾਂ ਦੇ ਸਾਹ ਫੁਲਾ ਦਿੱਤੇ। ਹੁਣ 20 ਫਰਵਰੀ ਨੂੰ ਵੋਟਿੰਗ ਹੋਵੇਗੀ ਤੇ 10 ਮਾਰਚ ਨੂੰ ਨਤੀਜੇ ਆਉਣਗੇ।


 ਅੰਮ੍ਰਿਤਸਰ 'ਚ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਭੰਡਾਰੀ ਪੁਲ ਖੁਲਵਾ ਦਿੱਤਾ ਤੇ ਲੋਕਾਂ ਨੂੰ ਈਮਾਨ ਦੇ ਨਾਮ 'ਤੇ ਵੋਟਾਂ ਪਵਾਉਣ ਦੀ ਅਪੀਲ ਕੀਤੀ ਜਦਕਿ ਇਸੇ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਆਖਰੀ ਦਿਨ ਰੋਡ ਸ਼ੋਅ ਕੀਤਾ, ਨਾਲ ਹੀ ਪੰਜਾਬ ਦੇ ਡਿਪਟੀ ਸੀਅੇੈਮ ਓਪੀ ਸੋਨੀ ਦੇ ਹੱਕ ਬੇਰੀ ਗੇਟ ਇਲਾਕੇ 'ਚ ਚੋਣ ਪ੍ਰਚਾਰ ਬਾਬਤ ਰੋਡ ਸ਼ੋਅ ਕੀਤਾ, ਜਦਕਿ ਆਪ ਦੇ ਅੰਮ੍ਰਿਤਸਰ ਉਤਰੀ ਤੋਂ ਉਮੀਦਵਾਰ ਕੁੰਵਰ ਵਿਜੈ ਪ੍ਰਤਾਪ ਦੇ ਹੱਕ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਰੋਡ ਸ਼ੋਅ ਕੱਢਿਆ, ਜਦਕਿ ਭਾਰਤੀ ਜਨਤਾ ਪਾਰਟੀ ਵੀ ਪਿੱਛੇ ਨਹੀਂ ਰਹੇ।


ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅੰਮ੍ਰਿਤਸਰ 'ਚ ਪ੍ਰੇੈਸ ਕਾਨਫਰੰਸ ਕਰਕੇ ਭਾਜਪਾ ਦੇ ਹੱਕ 'ਚ ਕਸੀਦੇ ਪੜੇ ਤੇ ਨਾਲ ਹੀ ਅਰਵਿੰਦ ਕੇਜਰੀਵਾਲ, ਚਰਨਜੀਤ ਸਿੰਘ ਚੰਨੀ/ ਨਵਜੋਤ ਸਿੱਧੂ 'ਤੇ ਹਮਲੇ ਕੀਤੇ। ਪਿਛਲੇ ਦਿਨੀ ਮਾਝੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਪਠਾਨਕੋਟ), ਅਮਿਤ ਸ਼ਾਹ ਤੇ ਰਾਜਨਾਥ ਸਿੰਘ (ਅੰਮ੍ਰਿਤਸਰ),  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਅੰਮ੍ਰਿਤਸਰ), ਸੁਖਬੀਰ ਸਿੰਘ ਬਾਦਲ, ਅਰਵਿੰਦ ਕੇਜਰੀਵਾਲ, ਮਨੀਸ ਸਿਸੋਦੀਆ ਸਮੇਤ ਕਈ ਵੱਡੇ ਆਗੂਆਂ ਨੇ ਚੋਣ ਪ੍ਰਚਾਰ ਕੀਤਾ। ਭਾਵੇਂ ਕਿ ਕੋਰੋਨਾ ਕਾਰਨ ਸ਼ੁਰੂਆਤ 'ਚ ਚੋਣ ਪ੍ਰਚਾਰ ਦੀ ਰਫਤਾਰ ਮੱਧਮ ਸੀ ਪਰ ਜਿਵੇੰ ਜਿਵੇਂ ਚੋਣ ਪ੍ਰਚਾਰ ਪੜਾਅ ਦਰ ਪੜਾਅ ਅੱਗੇ ਵਧਿਆ, ਚੋਣ ਪ੍ਰਚਾਰ ਨੇ ਤੇਜੀ ਫੜੀ। ਨਾਲ ਹੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਕਾਫੀ ਹਾਟ ਬਣੀ ਰਹੀ ,ਜਿੱਥੇ ਨਵਜੋਤ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਨੇ ਇਕ ਦੂਜੇ ਖਿਲਾਫ ਨਿੱਜੀ ਦੂਸ਼ਣਬਾਜੀ ਕੀਤੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.