Punjab Assembly Election 2022 Live Update: ਪੰਜਾਬ ਦੇ ਉਮੀਦਵਾਰਾਂ ਦੀ ਕਿਮਸਤ ਹੋਈ ਈਵੀਐਮ 'ਚ ਕੈਦ, ਹੁਣ ਫੈਸਲੇ ਦਾ ਇੰਤਜ਼ਾਰ
Punjab Assembly Election 2022: ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ।ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ 65.32 ਫੀਸਦੀ ਪੋਲਿੰਗ ਦਰਜ ਕੀਤੀ ਗਈ।
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ 'ਤੇ ਪੰਜਾਬ ਅਤੇ ਪੰਜਾਬੀਆਂ ਨੂੰ ਧੋਖ਼ਾ ਦੇਣ ਦਾ ਦੋਸ਼ ਲਾਇਆ ਹੈ। ਚੀਮਾ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਪੰਜਾਬ ਵਾਸੀਆਂ ਅੱਗੇ ਇਹ ਕਹਿ ਕੇ ਨੰਗਾ ਕਰ ਦਿੱਤਾ ਹੈ ਕਿ ਪੰਜਾਬ 'ਚ ਸਰਕਾਰ ਬਣਾਉਣ ਲਈ ਅਕਾਲੀ ਦਲ ਬਾਦਲ ਮੁੱੜ ਤੋਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰੇਗਾ। ਚੀਮਾ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਬਾਦਲ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਗਠਜੋੜ ਦੀ ਸਾਂਝੀ ਸਰਕਾਰ ਮੰਗਲ ਗ੍ਰਹਿ 'ਤੇ ਹੀ ਬਣੇਗੀ, ਕਿਉਂਕਿ ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ ਬਾਦਲ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਨੂੰ ਮੁੱਢ ਤੋਂ ਹੀ ਨਿਕਾਰ ਦਿੱਤਾ ਹੈ।
ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਦੇ ਵੋਟਰਾਂ ਨੂੰ ਸੂਬੇ ਭਰ ਵਿੱਚ ਅਮਨ ਸ਼ਾਂਤੀ ਨਾਲ ਵੋਟਾਂ ਭੁਗਤਾਉਣ ਲਈ ਧੰਨਵਾਦ ਕੀਤਾ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਅ ਲਈ ਅਤੇ ਸੂਬੇ ਵਿੱਚ ਇਮਾਨਦਾਰ ਸਰਕਾਰ ਲਿਆਉਣ ਲਈ ਵੱਡੀ ਗਿਣਤੀ ਵਿੱਚ ਮਤਦਾਨ ਕੀਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸਮਤ ਅਜ਼ਮਾਉਣ ਵਾਲੀਆਂ ਸਿਆਸੀ ਪਾਰਟੀਆਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋ ਗਈ ਹੈ। ਵੋਟਾਂ ਤੋਂ ਬਾਅਦ ਵੀ ਸਿਆਸੀ ਪਾਰਟੀਆਂ ਇੱਕ-ਦੂਜੇ 'ਤੇ ਹਮਲੇ ਕਰਨ ਤੋਂ ਨਹੀਂ ਹਟ ਰਹੀਆਂ। ਕਾਂਗਰਸ ਦੇ ਸੀਐਮ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਿਆ ਹੈ। ਚੰਨੀ ਦਾ ਕਹਿਣਾ ਹੈ ਕਿ ਜੇਕਰ 'ਆਪ' ਦੀ ਸਰਕਾਰ ਬਣੀ ਤਾਂ ਪੰਜਾਬ ਦਾ ਨੁਕਸਾਨ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਅਕਾਲੀ-ਬਹੁਜਨ ਸਮਾਜ ਪਾਰਟੀ (ਬਸਪਾ) ਗਠਜੋੜ ਸੱਤਾ ਵਿੱਚ ਆਉਂਦਾ ਹੈ, ਤਾਂ ਪਾਰਟੀ ਸੂਬੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਕਰਨ ਦਾ ਫੈਸਲਾ ਕਰੇਗੀ। ਮੀਡੀਆ ਰਿਪੋਰਟ ਮੁਤਾਬਕ ਬਿਕਰਮ ਮਜੀਠੀਆ ਨੇ ਕਿਹਾ, "ਮੇਰੀ ਲੜਾਈ ਪੰਜਾਬ ਦੇ ਲੋਕਾਂ ਲਈ ਹੈ। ਅੰਮ੍ਰਿਤਸਰ ਪੂਰਬੀ ਨੂੰ ਵਿਕਾਸ ਦੀ ਲੋੜ ਹੈ। ਇੱਥੇ ਗਰੀਬ ਲੋਕ ਹਨ ਜਿਨ੍ਹਾਂ ਨੂੰ ਭਲਾਈ ਸਕੀਮਾਂ ਨਹੀਂ ਮਿਲਦੀਆਂ। ਇਹ ਸਭ ਤੋਂ ਪਛੜਿਆ ਹੋਇਆ ਹੈ। ਸੱਚ ਦੀ ਜਿੱਤ ਹੋਵੇਗੀ।"
1950 ਤੋਂ ਦੇਸ਼ ਦਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ 1952 ਤੋਂ ਚੋਣਾਂ ਸ਼ੁਰੂ ਹੋਈਆਂ ਜਿਸ ਵਿੱਚ ਹਰ ਇੱਕ ਨੂੰ ਲੋਕਤੰਤਰ ਤਹਿਤ ਵੋਟ ਦਾ ਅਧਿਕਾਰ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਭਾਵ ਆਜ਼ਾਦੀ ਤੋਂ ਪਹਿਲਾਂ ਜਦੋਂ ਅਸੀਂ ਦਿਲਦਾਰ ਨਗਰ ਵਿੱਚ ਅਲ ਦੀਦਾਰ ਸ਼ਮਸੀ ਅਕੈਡਮੀ ਤੇ ਖੋਜ ਕੇਂਦਰ ਪਹੁੰਚੇ ਤੇ ਇਸ ਦੇ ਸੰਗ੍ਰਹਿ ਕਰਤਾ ਕੁੰਵਰ ਨਸੀਮ ਰਜ਼ਾ ਖਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 1904 ਤੋਂ 1945 ਤੱਕ ਦੀਆਂ ਵੱਖ-ਵੱਖ ਵੋਟਰ ਸੂਚੀਆਂ ਹਨ, ਜੋ ਹਿੰਦੀ ਤੇ ਉਰਦੂ ਵਿੱਚ ਵੀ ਹਨ। ਉਨ੍ਹਾਂ ਵੋਟਰ ਸੂਚੀਆਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਲੋਕ ਕਿਸ ਤਰ੍ਹਾਂ ਦੇ ਵੋਟਰ ਹੁੰਦੇ ਸਨ ਤੇ ਕਿਸ ਨੂੰ ਵੋਟ ਪਾਉਣ ਦਾ ਅਧਿਕਾਰ ਸੀ।
ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਆਪਸੀ ਭਾਈਵਾਲੀ ਖੁੱਲ੍ਹ ਕੇ ਬੇਪਰਦ ਹੋ ਗਈ ਹੈ ਜਿਨ੍ਹਾਂ ਡੇਰਾ ਸਿਰਸਾ ਤੋਂ ਹਮਾਇਤ ਲਈ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਜ਼ਖ਼ਮ ਅਜੇ ਭਰੇ ਨਹੀਂ ਹਨ ਪਰ ਇਹ ਪਾਰਟੀਆਂ ਮੁੜ ਡੇਰੇ ਕੋਲ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਨ੍ਹਾਂ ਪਾਰਟੀਆਂ ਵਿਰੁੱਧ ਖੜ੍ਹਾ ਹੋਵੇਗਾ ਤੇ ਵੋਟ ਦੀ ਤਾਕਤ ਨਾਲ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਇਹ ਵੀ ਤਨਜ਼ ਕੀਤਾ ਕਿ ਬਰਾਤ ਜਿੰਨੀ ਮਰਜ਼ੀ ਵੱਡੀ ਹੋਵੇ, ਪਿੰਡ ਤੋਂ ਘੱਟ ਹੀ ਹੁੰਦੀ ਹੈ। ਚੰਨੀ ਨੇ ਕਿਹਾ ਕਿ ‘ਆਪ’ ਆਗੂ ਭਗਵੰਤ ਮਾਨ ਨੂੰ ਵੀ ਡੇਰਾ ਸਿਰਸਾ ਦੇ ਪੈਰੋਕਾਰਾਂ ਦੀਆਂ ਵੋਟਾਂ ਪੈ ਰਹੀਆਂ ਹਨ।
Punjab Assembly Election: ਸੂਬੇ 'ਚ ਵੋਟਿੰਗ ਦੇ ਰੁਝਾਨ 'ਤੇ ਨਜ਼ਰ ਮਾਰੀਏ ਤਾਂ ਇੱਥੇ ਵੋਟਿੰਗ ਦੀ ਕਮੀ ਦੌਰਾਨ ਸੂਬੇ 'ਚ ਕਾਂਗਰਸ ਸਰਕਾਰ ਹੀ ਆਉਂਦੀ ਹੈ। ਦੂਜੇ ਪਾਸੇ ਜੇਕਰ ਵੋਟਿੰਗ ਵੱਧ ਜਾਂਦੀ ਹੈ ਤਾਂ ਅਕਾਲੀ ਦਲ ਸੱਤਾ ਵਿੱਚ ਆਉਂਦੀ ਹੈ। ਇਹ ਰੁਝਾਨ ਉਦੋਂ ਸਾਹਮਣੇ ਆਇਆ ਜਦੋਂ ਸਿਆਸੀ ਵਿਸ਼ਲੇਸ਼ਕਾਂ ਨੇ ਪੰਜਾਬ ਦੀਆਂ ਪਿਛਲੀਆਂ 5 ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਵੋਟਿੰਗ ਦਾ ਵਿਸ਼ਲੇਸ਼ਣ ਕੀਤਾ।
Punjab Assembly Election: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਐਤਵਾਰ ਨੂੰ ਵੋਟਿੰਗ ਹੋਈ। ਇਸ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਸੀ ਇਸ ਵਾਰ ਘੱਟ ਵੋਟਿੰਗ। ਦੱਸ ਦਈਏ ਕਿ ਸਰਕਾਰੀ ਅੰਕੜੀਆਂ ਮੁਤਾਬਕ ਇਸ ਵਾਰ ਵੋਟਿੰਗ 2017 ਦੇ 77.2% ਦੇ ਮੁਕਾਬਲੇ ਲਗਪਗ 7% ਘੱਟ ਕੇ 65 ਫੀਸਦ 'ਤੇ ਆ ਗਈ ਹੈ। ਇਸ ਦਾ ਸਿੱਧਾ ਸੰਕੇਤ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਬਦਲਾਅ ਦੀ ਸੰਭਾਵਨਾ ਬਹੁਤੀ ਨਹੀਂ ਹੈ।
ਪਿਛੋਕੜ
Punjab Assembly Election 2022 Live Updates: ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ (Assembly Elections 2022) ਲਈ ਵੋਟਿੰਗ ਐਤਵਾਰ ਨੂੰ ਖ਼ਤਮ ਹੋ ਗਈ ਹੈ। ਸੂਬੇ ਵਿੱਚ ਸ਼ਾਮ 6 ਵਜੇ ਤੱਕ ਕੁੱਲ 65.05 ਫੀਸਦੀ ਪੋਲਿੰਗ ਦਰਜ ਕੀਤੀ ਗਈ, ਜੋ ਪਿਛਲੀ ਵਾਰ ਨਾਲੋਂ 12.56 ਫੀਸਦੀ ਘੱਟ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ 78.6 ਫੀਸਦੀ ਵੋਟਾਂ ਪਈਆਂ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨਾਲ ਇੱਕ ਵਾਰ ਫਿਰ ਤੋਂ ਸੂਬੇ ਦੇ ਸਿਆਸੀ ਸਮੀਕਰਣ ਬਦਲ ਸਕਦੇ ਹਨ।
ਦੱਸ ਦਈਏ ਕਿ ਦੇਰ ਸ਼ਾਮ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੂਬੇ ਵਿੱਚ 65.32 ਫੀਸਦੀ ਪੋਲਿੰਗ ਦਰਜ ਕੀਤੀ ਗਈ। ਸ਼ਹਿਰੀ ਖੇਤਰਾਂ ਨਾਲੋਂ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਵੱਧ ਪੋਲਿੰਗ ਦਰਜ ਕੀਤੀ ਗਈ। ਸੂਬੇ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ-ਬਸਪਾ ਅਤੇ ਭਾਜਪਾ-ਪੰਜਾਬ ਲੋਕ ਕਾਂਗਰਸ ਨਾਲ ਬਹੁ-ਪੱਖੀ ਲੜਾਈ ਦੇਖਣ ਨੂੰ ਮਿਲੀ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕਾਂਗਰਸ ਲਈ ਵੱਕਾਰ ਦੀ ਲੜਾਈ ਵਜੋਂ ਦੇਖਿਆ ਜਾ ਰਿਹਾ ਹੈ। 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ 80 ਸੀਟਾਂ ਜਿੱਤੀਆਂ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ 17 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 14 ਸੀਟਾਂ ਮਿਲੀਆਂ ਸੀ।
ਸੂਬੇ 'ਚ ਕਿੱਥੇ ਸਭ ਤੋਂ ਜ਼ਿਆਦਾ ਅਤੇ ਕਿੱਥੇ ਸਭ ਤੋਂ ਘੱਟ ਹੋਈ ਵੋਟਿੰਗ
ਅੰਕੜਿਆਂ ਮੁਤਾਬਕ ਮਾਨਸਾ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ। ਇੱਥੇ 73.45 ਫੀਸਦੀ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ ਮੋਹਾਲੀ ਵਿੱਚ ਸਭ ਤੋਂ ਘੱਟ 53.10 ਫੀਸਦੀ ਵੋਟਿੰਗ ਹੋਈ। ਪੰਜਾਬ ਵਿੱਚ ਸਵੇਰੇ 9 ਵਜੇ ਤੱਕ ਕਰੀਬ 5 ਫੀਸਦੀ ਅਤੇ ਸਵੇਰੇ 11 ਵਜੇ ਤੱਕ ਸਿਰਫ 17.77 ਫੀਸਦੀ ਵੋਟਿੰਗ ਹੋਈ। ਹਾਲਾਂਕਿ ਬਾਅਦ ਦੁਪਹਿਰ ਪੋਲਿੰਗ ਬੂਥਾਂ 'ਤੇ ਮੱਠੀ ਰਫ਼ਤਾਰ ਨਾਲ ਵੋਟਿੰਗ ਹੋਈ। ਵੋਟਰਾਂ ਨੇ ਸ਼ਾਮ 6 ਵਜੇ ਤੱਕ ਆਪਣੀ ਵੋਟ ਪਾਈ।
ਸੂਬੇ 'ਚ ਦੋ ਵਾਰ ਅਜਿਹਾ ਹੋਇਆ ਜਦੋਂ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ
ਪੰਜਾਬ ਦੇ ਚੋਣ ਇਤਿਹਾਸ ਵਿੱਚ ਅਜਿਹਾ ਸਿਰਫ਼ ਦੋ ਵਾਰ ਹੀ ਹੋਇਆ ਹੈ ਕਿ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਪਹਿਲੀ ਵਾਰ 1967 ਵਿਚ ਅਤੇ ਦੂਜੀ ਵਾਰ 1969 ਵਿਚ ਪਰ ਦੋਵੇਂ ਵਾਰ ਹੇਰਾਫੇਰੀ ਦੀ ਸਰਕਾਰ ਬਣੀ ਪਰ ਪੰਜ ਸਾਲ ਸਰਕਾਰ ਨਾ ਚੱਲ ਸਕੀ। 1969 ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿੱਚ ਇਸ ਨੂੰ ਪੂਰਨ ਬਹੁਮਤ ਮਿਲਿਆ ਹੈ।
ਪੰਜਾਬ 'ਚ ਸਭ ਦੀਆਂ ਨਜ਼ਰਾਂ ਇਨ੍ਹਾਂ ਦਿੱਗਜਾਂ 'ਤੇ ਹੋਣਗੀਆਂ
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ 'ਤੇ ਕੁੱਲ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ, ਜਿਨ੍ਹਾਂ 'ਚ 93 ਮਹਿਲਾ ਉਮੀਦਵਾਰ ਸ਼ਾਮਲ ਹਨ। ਪੰਜਾਬ ਵਿੱਚ ਇਸ ਵਾਰ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ-ਪੀਐਲਸੀ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਿਆਸੀ ਵਿੰਗ ਸਾਂਝੇ ਸਮਾਜ ਮੋਰਚਾ ਵਿਚਕਾਰ ਬਹੁ-ਪੱਖੀ ਮੁਕਾਬਲਾ ਹੈ।
ਇਸ ਚੋਣ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਭਗਵੰਤ ਮਾਨ, ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀਆਂ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਵੱਡੀਆਂ-ਵੱਡੀਆਂ ਸ਼ਖਸੀਅਤਾਂ ਦੀ ਸਾਖ ਦਾਅ 'ਤੇ ਹੈ। ਇਸ ਦੇ ਨਾਲ ਹੀ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ, ਫਿਰ ਸਾਰਿਆਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ।
- - - - - - - - - Advertisement - - - - - - - - -