(Source: ECI/ABP News)
CM Face 'ਤੇ ਸਿੱਧੂ ਦਾ ਵੱਡਾ ਬਿਆਨ, ਪੰਜਾਬ ਮਾਡਲ ਲਾਗੂ ਕਰਨ ਦੀ ਜ਼ਿੰਮੇਵਾਰੀ ਹੁਣ ਸਿੱਧੂ ਦੀ ਨਹੀਂ, ਚੰਨੀ ਦੀ...
Punjab News : ਪੰਜਾਬ ਮਾਡਲ ਲਾਗੂ ਕਰਨ ਦੀ ਜ਼ਿੰਮੇਵਾਰੀ ਹੁਣ ਚੰਨੀ ਦੀ ਹੈ ਤੇ ਮੈਂ ਇਸ ਨੂੰ ਫੇਸਬੁੱਕ ਉੱਪਰ ਪਾ ਦੇਵਾਂਗਾ ਜਿਸ ਨੂੰ ਜੋ ਚੰਗਾ ਲੱਗਾ, ਉਹ ਲੈ ਸਕਦਾ ਹੈ। ਸਿੱਧੂ ਪੰਜਾਬ ਦੇ ਪੱਖ 'ਚ ਯੋਜਨਾਬੱਧ ਤਰੀਕੇ ਨਾਲ ਖੜ੍ਹਦਾ ਰਿਹਾ ਹੈ।

ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਅੱਜ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ 'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹ ਨੇ ਪਹਿਲਾਂ ਹੀ ਕਿਹਾ ਸੀ ਕਿ ਪਾਰਟੀ ਹਾਈਕਮਾਂਡ ਦਾ ਹਰ ਫੈਸਲਾ ਮਨਜ਼ੂਰ ਹੈ ਪਰ ਪੰਜਾਬ ਮਾਡਲ ਲਾਗੂ ਕਰਨ ਦੀ ਜ਼ਿੰਮੇਵਾਰੀ ਹੁਣ ਨਵਜੋਤ ਸਿੱਧੂ ਦੀ ਨਹੀਂ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਇਮਾਨਦਾਰੀ ਅੱਗੇ ਸਾਰੇ ਡਰਦੇ ਹਨ ਤੇ ਮਾਫੀਆ ਰਾਜ ਵਾਲਿਆਂ ਨੂੰ ਡਰ ਰੋਜ਼ ਸਤਾਉਂਦਾ ਹੈ ਤੇ ਸਾਰੇ ਇਕੱਠੇ ਹੋ ਕੇ ਸਾਜਿਸ਼ ਦੀ ਵਿਉਂਤਬੰਦੀ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਨੇਕੀ ਤੇ ਬਦੀ ਦੀ ਜਿੱਤ 'ਚ ਬੇਇਮਾਨੀ ਦੇ ਪੈਸੇ ਦੀ ਕੋਈ ਵੈਲਿਊ ਨਹੀਂ। ਇਹ ਧਰਮ ਯੁੱਧ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਲਾਗੂ ਕਰਨ ਦੀ ਜ਼ਿੰਮੇਵਾਰੀ ਹੁਣ ਚੰਨੀ ਦੀ ਹੈ ਤੇ ਮੈਂ ਇਸ ਨੂੰ ਫੇਸਬੁੱਕ ਉੱਪਰ ਪਾ ਦੇਵਾਂਗਾ ਜਿਸ ਨੂੰ ਜੋ ਚੰਗਾ ਲੱਗਾ, ਉਹ ਲੈ ਸਕਦਾ ਹੈ। ਸਿੱਧੂ ਪੰਜਾਬ ਦੇ ਪੱਖ 'ਚ ਯੋਜਨਾਬੱਧ ਤਰੀਕੇ ਨਾਲ ਖੜ੍ਹਦਾ ਰਿਹਾ ਹੈ। ਮੈਨੂੰ ਅਹੁਦਾ ਲੈਣ ਦੀ ਕੋਈ ਲਾਲਸਾ ਨਹੀਂ।
ਸਿੱਧੂ ਨੇ ਕਿਹਾ ਕਿ ਪਹਿਲਾਂ ਕਰਜ਼ਾ ਲਾਹਿਆ ਜਾਵੇ। ਸੂਬੇ ਦੀ ਆਮਦਨ ਵਧਾਈ ਜਾਵੇ, ਮਾਫੀਆ ਰਾਜ ਨੂੰ ਖਤਮ ਕੀਤਾ ਜਾਵੇ। ਇਹ ਸਿਸਟਮ ਬਦਲਣ ਦੀ ਲੜਾਈ ਹੈ ਤੇ ਕਾਂਗਰਸ ਪਾਰਟੀ ਸਿਸਟਮ ਬਦਲਣ ਲਈ ਸਮਰੱਥ ਹੈ। ਸਿੱਧੂ ਨੇ ਕਿਹਾ ਕਿ ਹੁਣ ਸਭ ਕੁਝ ਲੋਕਾਂ ਉਪਰ ਹੈ ਤੇ ਅਗਲੇ ਦਿਨਾਂ 'ਚ ਸਾਫ ਹੋ ਜਾਵੇਗਾ।
ਸਿੱਧੂ ਨੇ ਕਿਹਾ ਕਿ ਸੀਐਮ ਚਿਹਰਾ ਚੁਣਨ ਦਾ ਅਧਿਕਾਰ ਹਾਈਕਮਾਂਡ ਨੂੰ ਹੈ ਤੇ ਅਸੀਂ ਹਾਈਕਮਾਂਡ ਦੇ ਹੁਕਮ ਦੇ ਵਚਨਬੱਧ ਹਾਂ। ਸਿੱਧੂ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ ਵੀ ਬੋਲਦਿਆਂ ਕਿਹਾ ਕਿ ਇੰਨਾ ਦਾ ਲਾਲਚ ਇਨਾਂ ਵਧ ਗਿਆ ਕਿ ਪੈਸੇ ਕਮਾਉਣ ਖਾਤਰ ਇਹ ਲੋਕ ਚਿੱਟਾ ਵੇਚਣ ਲੱਗ ਪਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
