ਪੜਚੋਲ ਕਰੋ
UP Election 2022 : ਯੂਪੀ 'ਚ ਛੇਵੇਂ ਪੜਾਅ ਲਈ ਵੋਟਿੰਗ ਖਤਮ , ਸ਼ਾਮ 5 ਵਜੇ ਤੱਕ 53.31 ਪ੍ਰਤੀਸ਼ਤ ਲੋਕਾਂ ਨੇ ਪਾਈ ਵੋਟ
ਯੂਪੀ ਵਿੱਚ ਛੇਵੇਂ ਗੇੜ ਲਈ ਵੋਟਿੰਗ ਖ਼ਤਮ ਹੋ ਗਈ ਹੈ। ਛੇਵੇਂ ਪੜਾਅ 'ਚ ਸ਼ਾਮ 5 ਵਜੇ ਤੱਕ 53.31 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
UP Election
ਯੂਪੀ : ਯੂਪੀ ਵਿੱਚ ਛੇਵੇਂ ਗੇੜ ਲਈ ਵੋਟਿੰਗ ਖ਼ਤਮ ਹੋ ਗਈ ਹੈ। ਛੇਵੇਂ ਪੜਾਅ 'ਚ ਸ਼ਾਮ 5 ਵਜੇ ਤੱਕ 53.31 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਅੰਬੇਡਕਰ ਨਗਰ 'ਚ 58.66 ਫੀਸਦੀ, ਬਲਰਾਮਪੁਰ 'ਚ 48.53 ਫੀਸਦੀ, ਸਿਧਾਰਥਨਗਰ 'ਚ 49.77 ਫੀਸਦੀ ਅਤੇ ਗੋਰਖਪੁਰ 'ਚ 53.89 ਫੀਸਦੀ ਵੋਟਾਂ ਪਈਆਂ ਹਨ।
ਦੁਪਹਿਰ 3 ਵਜੇ ਤੱਕ ਅੰਬੇਡਕਰ ਨਗਰ ਵਿੱਚ ਸਭ ਤੋਂ ਵੱਧ 52.40 ਫੀਸਦੀ ਵੋਟਿੰਗ ਹੋਈ ਸੀ, ਜਦਕਿ ਗੋਰਖਪੁਰ 'ਚ 46.44 ਫੀਸਦੀ ਵੋਟਿੰਗ ਹੋਈ ਸੀ। ਸਭ ਤੋਂ ਘੱਟ ਮਤਦਾਨ ਬਲਰਾਮਪੁਰ ਵਿੱਚ 42.67 ਫੀਸਦੀ ਰਿਹਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ 2022 ਦੇ ਛੇਵੇਂ ਪੜਾਅ ਵਿੱਚ ਵੀਰਵਾਰ ਨੂੰ 57 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਹੋਈ ਹੈ।
ਉੱਤਰ ਪ੍ਰਦੇਸ਼ ਵਿੱਚ ਸੱਤ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਅੱਜ ਛੇਵੇਂ ਪੜਾਅ ਲਈ ਵੋਟਿੰਗ ਹੋਈ ਹੈ। ਇਸ ਤੋਂ ਪਹਿਲਾਂ ਸੂਬੇ ਦੇ 57 ਜ਼ਿਲ੍ਹਿਆਂ ਦੀਆਂ 292 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋ ਚੁੱਕੀਆਂ ਸਨ। ਬਾਕੀ ਗੇੜਾਂ ਲਈ ਹੁਣ 3 ਅਤੇ 7 ਮਾਰਚ ਨੂੰ ਵੋਟਾਂ ਪੈਣੀਆਂ ਹਨ ,ਜਦਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਅੱਜ ਛੇਵੇਂ ਪੜਾਅ ਲਈ ਵੋਟਿੰਗ ਹੋ ਰਹੀ ਹੈ, ਛੇਵੇਂ ਗੇੜ ਵਿੱਚ 10 ਜ਼ਿਲ੍ਹਿਆਂ ਦੀਆਂ 57 ਸੀਟਾਂ 'ਤੇ ਵੋਟਿੰਗ ਹੋਈ ਹੈ। ਗੋਰਖਪੁਰ ਖੇਤਰ ਵਿੱਚ ਵੀ ਵੋਟਿੰਗ ਹੋਈ ਹੈ ,ਜਿੱਥੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਕਈ ਨੇਤਾਵਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ।
ਸਾਡੀ ਸਰਕਾਰ ਨੇ ਸਰਕਾਰੀ ਯੋਜਨਾਵਾਂ ਨੂੰ ਲੋੜਵੰਦਾਂ ਤੱਕ ਪਹੁੰਚਾਇਆ : ਪੀਐਮ ਮੋਦੀ
ਚੰਦੌਲੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਖਾਲੀ ਐਲਾਨ ਕਰਨ ਦੀ ਬਜਾਏ ਸਰਕਾਰੀ ਸਕੀਮਾਂ ਨੂੰ ਉਨ੍ਹਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਦੇ ਉਹ ਹੱਕਦਾਰ ਹਨ ਅਤੇ ਜਿਨ੍ਹਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦੀ ਸਭ ਤੋਂ ਵੱਧ ਲੋੜ ਹੈ। ਪੀਐਮ ਮੋਦੀ ਨੇ ਕਿਹਾ, ਇਹ ਸਾਡੀ ਸਰਕਾਰ ਹੈ ,ਜਿਸ ਨੇ ਮਹਾਰਾਜਾ ਸੁਹੇਲਦੇਵ ਦੇ ਯੋਗਦਾਨ ਨੂੰ ਪੂਰੇ ਦੇਸ਼ ਤੱਕ ਪਹੁੰਚਾਇਆ ਹੈ। ਹੋਰ ਤਾਂ ਹੋਰ ਪਹਿਲਾਂ ਵੀ ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਕੱਟੜ ਪਰਿਵਾਰਵਾਦੀ ਮਹਾਰਾਜਾ ਸੁਹੇਲਦੇਵ ਨੂੰ ਚੋਣਾਂ ਵੇਲੇ ਹੀ ਯਾਦ ਕਰਦੇ ਸਨ।
ਕੀ ਮਹਿੰਗਾਈ ਤੇ ਬੇਰੁਜ਼ਗਾਰੀ ਆਉਂਦੀ ਹੈ ਤਾਂ ਧਰਮ ਪੁੱਛਦੀ ਹੈ : ਪ੍ਰਿਅੰਕਾ ਗਾਂਧੀ
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਚੰਦੌਲੀ 'ਚ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੀ ਮਹਿੰਗਾਈ ਅਤੇ ਬੇਰੋਜ਼ਗਾਰੀ ਆਉਂਦੀ ਹੈ ਤਾਂ ਉਹ ਤੁਹਾਡਾ ਧਰਮ ਪੁੱਛਦੀ ਹੈ? ਕੀ ਵਿਕਾਸ ਕਿਸੇ ਵਿਸ਼ੇਸ਼ ਧਰਮ ਲਈ ਹੁੰਦਾ ਹੈ? ਫਿਰ ਇਹ ਆਗੂ ਧਰਮ ਅਤੇ ਜਾਤ ਨੂੰ ਕਿਉਂ ਵਧਾ ਰਹੇ ਹਨ, ਇਸ ਦਾ ਫਾਇਦਾ ਕਿਸ ਨੂੰ ਹੋ ਰਿਹਾ ਹੈ।
Follow ਚੋਣਾਂ 2025 News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















