ਭਲਕੇ ਹੋਵੇਗੀ ਵੋਟਿੰਗ; ਇਨ੍ਹਾਂ ਜ਼ਿਲ੍ਹਿਆਂ 'ਚ ਤਿਆਰੀਆਂ ਜ਼ੋਰਾਂ 'ਤੇ, ਜਾਣੋ ਕਿੰਨੇ ਵਜੇ ਪੈਣਗੀਆਂ ਵੋਟਾਂ
182 ਪੋਲਿੰਗ ਸਟੇਸ਼ਨ ਪੁਰੇ ਪਟਿਆਲਾ ਵਿਚ ਹਨ । ਸੁਰੱਖਿਆ ਦੇ ਇੰਤਜਾਮ ਪੂਰੇ ਕੀਤੇ ਗਏ ਹਨ । ਸਾਰੀ ਪੋਲਿੰਗ ਬੂਥ ਤੇ ਵੈਬਕਾਸਟਿੰਗ ਹੋਏਗੀ । ਲਾਈਵ ਵੈਬਕਾਸਟਿੰਗ ਕੀਤੀ ਜਾਵੇਗੀ ।4 ਪੋਲਿੰਗ ਸਟੇਸ਼ਨ ਪਟਿਆਲਾ ਵਿਚ ਸੇਂਸਟਿਵ ਹਨ ।
ਪਟਿਆਲਾ/ਲੁਧਿਆਣਾ : ਪੰਜਾਬ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅੱਜ ਤਿਆਰੀਆਂ ਜ਼ੋਰਾਂ 'ਤੇ ਚਲ ਰਹੀਆਂ ਹਨ । ਪੋਲਿੰਗ ਸਬੰਧੀ ਪੋਲਿੰਗ ਪਾਰਟੀਆ ਨੂੰ ਰਿਟਰਨਿੰਗ ਅਫਸਰ ਚਰਨਜੀਤ ਸਿੰਘ ਵਲੋਂ ਜਾਣਕਾਰੀ ਦਿਤੀ ਗਈ ਅਤੇ ਉਨ੍ਹਾਂ ਨੂੰ ਪੋਲਿੰਗ ਸਬੰਧੀ ਟਰੇਨਿੰਗ ਦਿੱਤੀ । ਪਟਿਆਲਾ 'ਚ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਵੀ ਤਾਇਨਾਤ ਹਨ । ਲਗਪਗ ਸਾਰੇ ਪੋਲਿੰਗ ਟੀਮਾਂ ਦੀ ਟਰੇਨਿੰਗ ਹੋ ਚੁੱਕੀ ਹੈ। ਬਸਾਂ ਰਾਂਹੀ ਪੋਲਿੰਗ ਟੀਮਾਂ ਨੂੰ ਰਵਾਨਾ ਕੀਤਾ ਜਾਏਗਾ। ਕੱਲ੍ਹ ਵੋਟਿੰਗ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ
182 ਪੋਲਿੰਗ ਸਟੇਸ਼ਨ ਪੁਰੇ ਪਟਿਆਲਾ ਵਿਚ ਹਨ । ਸੁਰੱਖਿਆ ਦੇ ਇੰਤਜਾਮ ਪੂਰੇ ਕੀਤੇ ਗਏ ਹਨ । ਸਾਰੀ ਪੋਲਿੰਗ ਬੂਥ ਤੇ ਵੈਬਕਾਸਟਿੰਗ ਹੋਏਗੀ । ਲਾਈਵ ਵੈਬਕਾਸਟਿੰਗ ਕੀਤੀ ਜਾਵੇਗੀ ।4 ਪੋਲਿੰਗ ਸਟੇਸ਼ਨ ਪਟਿਆਲਾ ਵਿਚ ਸੇਂਸਟਿਵ ਹਨ । 12 ਟਰਾਂਸਜੈਂਡਰ ਹਨ ਪਟਿਆਲਾ ਜ਼ਿਲ੍ਹੇ ਵਿਚ ਜੋ ਕਿ ਆਮ ਵੋਟਰ ਦੀ ਤਰ੍ਹਾਂ ਹੀ ਵੋਟ ਕਰਨਗੇ। ਸੀਨੀਅਰ ਸੀਟੀਜ਼ਨ ਨੂੰ ਪੋਸਟਲ ਬੈਲੇਟ ਦੇ ਰਾਹੀ ਵੋਟ ਪਵਾਈ ਗਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਅਤੇ ਕੱਲ੍ਹ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਵੋਟਿੰਗ ਹੋਣੀ ਹੈ, ਜਿਸ ਨੂੰ ਲੈ ਕੇ ਬੂਥਾਂ ਤੇ ਈਵੀਐਮ ਮਸ਼ੀਨਾਂ ਭੇਜੀਆਂ ਜਾ ਰਹੀਆਂ ਨੇ ਈਵੀਐਮ ਮਸ਼ੀਨਾਂ ਦੀ ਸਿਖਲਾਈ ਪਹਿਲਾਂ ਹੀ ਮੁਲਾਜ਼ਮਾਂ ਨੂੰ ਦੇ ਦਿੱਤੀ ਗਈ ਹੈ ਲੁਧਿਆਣਾ ਦੇ ਡੀਸੀ ਨੇ ਦੱਸਿਆ ਕਿ 21000 ਦੇ ਕਰੀਬ ਮੁਲਾਜ਼ਮਾਂ ਦੀਆਂ ਡਿਊਟੀਆਂ ਪੋਲਿੰਗ ਬੂਥਾਂ ਤੇ ਵੋਟਿੰਗ ਦੀ ਪ੍ਰਕਿਰਿਆ ਲਈ ਲਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਤੇ ਸੁਰੱਖਿਆ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਲੁਧਿਆਣਾ ਦੇ ਡੀਸੀ ਨੇ ਇਹ ਵੀ ਦੱਸਿਆ ਕਿ ਵੋਟ ਪਾਉਣ ਦੇ ਲਈ ਵੈਕਸੀਨੇਸ਼ਨ ਜ਼ਰੂਰੀ ਨਹੀਂ ਹੈ ਵੋਟ ਪਾਉਣਾ ਸਾਰਿਆਂ ਦਾ ਜਮਹੂਰੀ ਹੱਕ ਹੈ ਇਸ ਕਰਕੇ ਕੋਰੋਨਾ ਨਿਯਮਾਂ ਦੀ ਪਾਲਣਾ ਜ਼ਰੂਰ ਕਰਵਾਈ ਜਾਵੇਗੀ ਮਾਸਕ ਆਦਿ ਦਿੱਤੇ ਜਾਣਗੇ ਪਰ ਟੀਕਾਕਰਨ ਜ਼ਰੂਰੀ ਨਹੀਂ ਹੈ ਉਨ੍ਹਾਂ ਨੇ ਦੱਸਿਆ ਕਿ ਵੋਟਿੰਗ ਅਮਲਿਆਂ ਨੂੰ ਲਗਾਤਾਰ ਬੂਥਾਂ ਤੇ ਭੇਜਿਆ ਜਾ ਰਿਹਾ ਹੈ ਅਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਹੁਸ਼ਿਆਰਪੁਰ 'ਚ ਵੋਟਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਖੰਨਾ 'ਚ ਪੋਲਿੰਗ ਸਟੇਸ਼ਨ ਜਾਰੀ ਕਰ ਦਿੱਤੇ ਗਏ ਹਨ ਅਤੇ ਇੱਥੇ ਫ਼ੌਜ ਦੇ ਜਵਾਨ ਵੀ ਉਨ੍ਹਾਂ ਦੇ ਨਾਲ ਤਾਇਨਾਤ ਕੀਤੇ ਗਏ ਹਨ ਤਾਂ ਜੋ ਪੰਜਾਬ 'ਚ ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਈਆਂ ਜਾ ਸਕਣ । ਇਸ ਦੇ ਨਾਲ ਹੀ ਈਵੀਐਮ ਮਸ਼ੀਨ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ, ਬਿਨਾਂ ਪਛਾਣ ਪੱਤਰ ਦੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਅਤੇ ਈਵੀਐਮ ਮਸ਼ੀਨ ਨੂੰ ਲਿਜਾਣ ਲਈ ਸਾਰੇ ਨਿੱਜੀ ਵਾਹਨਾਂ ਨੂੰ ਵੀ ਸੁਰੱਖਿਆ ਹੇਠ ਰੱਖਿਆ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904