ਪੜਚੋਲ ਕਰੋ
(Source: ECI/ABP News)
ਐਮੀ ਵਿਰਕ ਬਣੇ 'ਬਿੱਲੂ ਪਾਜੀ', ਕਿਸੇ ਵੇਲੇ ਇਨਸਵਿੰਗਰ 'ਤੇ ਫਿਦਾ ਸੀ ਪੂਰਾ ਦੇਸ਼
1983 ਦੇ ਵਰਲਡ ਕੱਪ 'ਚ ਟੀਮ ਇੰਡੀਆ ਦੇ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਬਣੇ ਅਦਾਕਾਰ ਐਮੀ ਵਿਰਕ ਦਾ ਲੁੱਕ ਰਿਲੀਜ਼ ਹੋਇਆ ਹੈ। ਕਬੀਰ ਖ਼ਾਨ ਵੱਲੋਂ ਨਿਰਦੇਸ਼ਤ '83' ਵੈਸਟਇੰਡੀਜ਼ ਖ਼ਿਲਾਫ਼ 1983 ਦੇ ਵਰਲਡ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ 'ਤੇ ਇਹ ਫਿਲਮ ਬਣੀ ਹੈ।
![ਐਮੀ ਵਿਰਕ ਬਣੇ 'ਬਿੱਲੂ ਪਾਜੀ', ਕਿਸੇ ਵੇਲੇ ਇਨਸਵਿੰਗਰ 'ਤੇ ਫਿਦਾ ਸੀ ਪੂਰਾ ਦੇਸ਼ 83: Ranveer Singh Introduces Ammy Virk As Balvinder Singh Sandhu ਐਮੀ ਵਿਰਕ ਬਣੇ 'ਬਿੱਲੂ ਪਾਜੀ', ਕਿਸੇ ਵੇਲੇ ਇਨਸਵਿੰਗਰ 'ਤੇ ਫਿਦਾ ਸੀ ਪੂਰਾ ਦੇਸ਼](https://static.abplive.com/wp-content/uploads/sites/5/2020/01/20123315/ammy-virk-in-83.jpg?impolicy=abp_cdn&imwidth=1200&height=675)
ਮੁੰਬਈ: 1983 ਦੇ ਵਰਲਡ ਕੱਪ 'ਚ ਟੀਮ ਇੰਡੀਆ ਦੇ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਬਣੇ ਅਦਾਕਾਰ ਐਮੀ ਵਿਰਕ ਦਾ ਲੁੱਕ ਰਿਲੀਜ਼ ਹੋਇਆ ਹੈ। ਕਬੀਰ ਖ਼ਾਨ ਵੱਲੋਂ ਨਿਰਦੇਸ਼ਤ '83' ਵੈਸਟਇੰਡੀਜ਼ ਖ਼ਿਲਾਫ਼ 1983 ਦੇ ਵਰਲਡ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ 'ਤੇ ਇਹ ਫਿਲਮ ਬਣੀ ਹੈ। ਇਸ ਤੋਂ ਪਹਿਲਾਂ ਐਕਟਰ ਜੀਵਾ, ਚਿਰਾਗ ਪਾਟਿਲ, ਸਾਕਿਬ ਸਲੀਮ, ਜਤਿਨ ਸਰਨਾ, ਤਾਹਿਰ ਰਾਜ ਭਸੀਨ, ਦਿਨਕਰ ਸ਼ਰਮਾ, ਹਾਰਡੀ ਸੰਧੂ ਤੇ ਰਣਵੀਰ ਸਿੰਘ ਦੀ ਝਲਕ ਰਿਲੀਜ਼ ਹੋ ਚੁੱਕੀ ਹੈ।
ਦੀਪਿਕਾ ਪਾਦੁਕੋਣ ਵੀ ਇਸ ਫਿਲਮ 'ਚ ਵੀ ਹੈ, ਜੋ ਫ਼ਿਲਮ ਵਿੱਚ ਕਪਿਲ ਦੇਵ ਬਣੇ ਰਣਵੀਰ ਸਿੰਘ ਦੀ ਪਤਨੀ ਦੇ ਰੋਲ 'ਚ ਨਜ਼ਰ ਆਵੇਗੀ। ਦੇਸ਼ ਦੀ ਸਭ ਤੋਂ ਵੱਡੀ ਸਪੋਰਟਸ ਫ਼ਿਲਮ ਵਜੋਂ ਚਿੰਨ੍ਹਤ ਫ਼ਿਲਮ '83' 10 ਅਪ੍ਰੈਲ 2020 ਨੂੰ ਹਿੰਦੀ, ਤਾਮਿਲ ਤੇ ਤੇਲਗੂ 'ਚ ਰਿਲੀਜ਼ ਹੋਵੇਗੀ।
ਐਮੀ ਤੋਂ ਪਹਿਲਾਂ ਕਈ ਸਟਾਰਸ ਦੀ ਪਹਿਲੀ ਝਲਕ ਵੇਖਣ ਨੂੰ ਮਿਲ ਚੁੱਕੀ ਹੈ। ਬੀਤੇ ਦਿਨ ਅਦਾਕਾਰ ਸਾਹਿਲ ਖੱਟਰ ਬੱਲੇਬਾਜ਼ ਸਈਦ ਕਿਰਮਾਨੀ ਦੇ ਲੁੱਕ 'ਚ ਨਜ਼ਰ ਆਏ ਸੀ। ਇਸ ਤੋਂ ਪਹਿਲਾਂ ਟੀਮ ਨੇ ਹਾਰਡੀ ਸੰਧੂ ਦੇ ਲੁੱਕ ਨੂੰ ਪੰਜਾਬ ਦੇ ਮਦਨ ਲਾਲ ਦੇ ਲੁੱਕ 'ਚ ਪੇਸ਼ ਕੀਤਾ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)