Aishwarya Rai Bachchan: ਅਭਿਸ਼ੇਕ ਬੱਚਨ ਤੋਂ ਕਈ ਗੁਣਾ ਅਮੀਰ ਹੈ ਪਤਨੀ ਐਸ਼ਵਰਿਆ ਰਾਏ, ਜਾਇਦਾਦ ਸੁਣ ਉੱਡ ਜਾਣਗੇ ਹੋਸ਼
Aishwarya Rai Abhishek Bachchan Net Worth: ਐਸ਼ਵਰਿਆ ਰਾਏ ਬੱਚਨ ਦੀ ਸੰਪਤੀ ਉਸਦੇ ਪਤੀ ਅਭਿਸ਼ੇਕ ਬੱਚਨ ਨਾਲੋਂ ਕਈ ਗੁਣਾ ਵੱਧ ਹੈ। ਫਿਲਮਾਂ ਤੋਂ ਇਲਾਵਾ, ਉਹ ਬ੍ਰਾਂਡ ਐਂਡੋਰਸਮੈਂਟ ਤੋਂ ਕਾਫੀ ਕਮਾਈ ਕਰਦੀ ਹੈ।

Aishwarya Rai Abhishek Bachchan Net Worth: ਲੋਕ ਐਸ਼ਵਰਿਆ ਰਾਏ ਬੱਚਨ ਦੀ ਐਕਟਿੰਗ ਦੇ ਹੀ ਨਹੀਂ, ਉਸ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ। ਉਨ੍ਹਾਂ ਦੇ ਕੰਮ ਨੂੰ ਹਰ ਫਿਲਮ 'ਚ ਪਸੰਦ ਕੀਤਾ ਜਾਂਦਾ ਹੈ। ਐਸ਼ਵਰਿਆ ਰਾਏ ਸਾਲ 'ਚ ਬਹੁਤ ਘੱਟ ਫਿਲਮਾਂ ਕਰਦੀ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਤੋਂ ਜ਼ਿਆਦਾ ਕਮਾਈ ਕਰਦੀ ਹੈ। ਇਸ ਤੋਂ ਇਲਾਵਾ ਉਹ ਕਰੋੜਾਂ ਦੀ ਜਾਇਦਾਦ ਦੀ ਮਾਲਕ ਵੀ ਹੈ, ਜੋ ਅਭਿਸ਼ੇਕ ਬੱਚਨ ਦੀ ਸੰਪਤੀ ਤੋਂ ਕਿਤੇ ਜ਼ਿਆਦਾ ਹੈ।
ਅਭਿਸ਼ੇਕ ਬੱਚਨ ਤੋਂ ਕਈ ਗੁਣਾ ਅਮੀਰ ਹੈ ਪਤਨੀ ਐਸ਼ਵਰਿਆ
ਰਿਪੋਰਟ ਮੁਤਾਬਕ ਐਸ਼ਵਰਿਆ ਰਾਏ ਬੱਚਨ ਦੀ ਕੁੱਲ ਜਾਇਦਾਦ 10 ਕਰੋੜ ਡਾਲਰ ਹੈ। ਜੇਕਰ ਇਸਨੂੰ ਭਾਰਤੀ ਕਰੰਸੀ ਵਿੱਚ ਬਦਲਿਆ ਜਾਵੇ ਤਾਂ ਇਹ 817 ਕਰੋੜ ਰੁਪਏ ਬਣਦਾ ਹੈ। ਇਸ ਦੇ ਨਾਲ ਹੀ ਅਭਿਸ਼ੇਕ ਬੱਚਨ ਦੀ ਕੁੱਲ ਜਾਇਦਾਦ 203 ਕਰੋੜ ਰੁਪਏ ਹੈ। ਐਸ਼ਵਰਿਆ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ। ਉਹ ਇੱਕ ਫਿਲਮ ਲਈ 10 ਤੋਂ 12 ਕਰੋੜ ਰੁਪਏ ਫੀਸ ਲੈਂਦੀ ਹੈ। ਇਸ ਤੋਂ ਇਲਾਵਾ ਐਸ਼ਵਰਿਆ ਕਈ ਅੰਤਰਰਾਸ਼ਟਰੀ ਬ੍ਰਾਂਡਾਂ ਨੂੰ ਐਂਡੋਰਸ ਕਰਦੀ ਹੈ, ਜਿਸ ਕਾਰਨ ਉਹ ਕਾਫੀ ਕਮਾਈ ਕਰਦੀ ਹੈ। ਰਿਪੋਰਟ ਮੁਤਾਬਕ ਐਸ਼ਵਰਿਆ ਬਰਾਂਡ ਐਂਡੋਰਸਮੈਂਟ ਤੋਂ ਸਾਲਾਨਾ 80 ਤੋਂ 90 ਕਰੋੜ ਰੁਪਏ ਕਮਾ ਲੈਂਦੀ ਹੈ। ਉਹ ਇੱਕ ਦਿਨ ਦੀ ਸ਼ੂਟਿੰਗ ਲਈ 6 ਤੋਂ 7 ਕਰੋੜ ਰੁਪਏ ਲੈਂਦੀ ਹੈ।
View this post on Instagram
ਅਪਾਰਟਮੈਂਟ ਦੀ ਕੀਮਤ ਕਰੋੜਾਂ 'ਚ
ਇਸ ਤੋਂ ਇਲਾਵਾ ਐਸ਼ਵਰਿਆ ਰਾਏ ਨੇ ਐਨਵਾਇਰਮੈਂਟਲ ਇੰਟੈਲੀਜੈਂਸ ਅਤੇ ਹੈਲਥ ਕੇਅਰ ਸਟਾਰਟਅੱਪਸ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੈ। ਬਾਂਦਰਾ, ਮੁੰਬਈ ਵਿੱਚ ਇੱਕ 5 ਬੈੱਡਰੂਮ ਸ਼ਾਨਾਦਰ ਅਪਾਰਟਮੈਂਟ ਹੈ। ਇਸ ਦੀ ਕੀਮਤ 30 ਕਰੋੜ ਰੁਪਏ ਹੈ। ਏਸ਼ੀਆਨੈੱਟ ਦੀ ਖਬਰ ਮੁਤਾਬਕ ਦੁਬਈ ਦੇ ਸੈਂਚੂਰੀ ਫਾਲਸ 'ਚ ਉਨ੍ਹਾਂ ਦਾ ਇਕ ਵਿਲਾ ਹੈ, ਜਿਸ ਦੀ ਕੀਮਤ ਕਰੀਬ 15.6 ਕਰੋੜ ਰੁਪਏ ਹੈ।
ਕਲੈਕਸ਼ਨ ਵਿੱਚ ਲਗਜ਼ਰੀ ਕਾਰਾਂ
ਐਸ਼ਵਰਿਆ ਰਾਏ ਬੱਚਨ ਲਗਜ਼ਰੀ ਕਾਰਾਂ ਦੀ ਸ਼ੌਕੀਨ ਹੈ। ਉਸ ਦੀ ਕਾਰ ਸੰਗ੍ਰਹਿ ਵਿੱਚ ਰੋਲਸ ਰਾਇਸ ਗੋਸਟ (7.95 ਕਰੋੜ), ਮਰਸੀਡੀਜ਼ ਬੈਂਜ਼ S350d ਕੂਪ (1.60 ਕਰੋੜ) ਅਤੇ 1.58 ਕਰੋੜ ਦੀ ਔਡੀ A8L ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਕੋਲ ਮਰਸੀਡੀਜ਼-ਬੈਂਜ਼ S500 ਅਤੇ Lexus LX 570 ਵਰਗੀਆਂ ਕਾਰਾਂ ਵੀ ਹਨ।
ਐਸ਼ਵਰਿਆ ਰਾਏ ਬੱਚਨ ਵਰਕ ਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਬੱਚਨ ਨੂੰ ਹਾਲ ਹੀ 'ਚ ਫਿਲਮ 'ਪੋਂਨਿਯਿਨ ਸੇਲਵਨ I' 'ਚ ਦੇਖਿਆ ਗਿਆ ਸੀ, ਜਿਸ 'ਚ ਉਸ ਨੇ ਚਿਆਨ ਵਿਕਰਮ ਅਤੇ ਹੋਰ ਸਿਤਾਰਿਆਂ ਨਾਲ ਕੰਮ ਕੀਤਾ ਹੈ। ਕਰੀਬ 500 ਕਰੋੜ ਰੁਪਏ ਦੇ ਬਜਟ 'ਚ ਬਣੀ ਇਹ ਫਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਈ ਹੈ। ਇਸ ਦਾ ਨਿਰਦੇਸ਼ਨ ਮਣੀ ਰਤਨਮ ਨੇ ਕੀਤਾ ਹੈ।






















