ਪੜਚੋਲ ਕਰੋ
ਦੀਵਾਲੀ ਵਾਲੇ ਦਿਨ ਆਮਿਰ ਹੋ ਜਾਂਦੇ ਇਸ 'ਗੰਦੀ' ਆਦਤ ਦਾ ਸ਼ਿਕਾਰ
ਮੁੰਬਈ: ਆਮਿਰ ਖ਼ਾਨ ਇਨ੍ਹਾਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਠੱਗਸ ਆਫ ਹਿੰਦੁਸਤਾਨ’ ਦੀ ਪ੍ਰਮੋਸ਼ਨ ‘ਚ ਕਾਫੀ ਬਿਜ਼ੀ ਹਨ। ਇਹ ਦੀਵਾਲੀ ਉਨ੍ਹਾਂ ਲਈ ਬੇਹੱਦ ਖਾਸ ਵੀ ਹੈ ਕਿਉਂਕਿ ਦੀਵਾਲੀ ਤੋਂ ਅਗਲੇ ਦਿਨ ਉਨ੍ਹਾਂ ਦੀ ਫ਼ਿਲਮ ਵੀ ਰਿਲੀਜ਼ ਹੋਣ ਵਾਲੀ ਹੈ ਅਤੇ ਦੂਜਾ ਇਸ ਲਈ ਕਿਉਂਕਿ ਸੱਤ ਨਵੰਬਰ ਨੂੰ ਉਨ੍ਹਾਂ ਦੀ ਦੂਜੀ ਪਤਨੀ ਕਿਰਨ ਰਾਓ ਦਾ ਜਨਮ ਦਿਨ ਵੀ ਹੁੰਦਾ ਹੈ।
ਹਾਲ ਹੀ ‘ਚ ਆਮਿਰ ਨੇ ਇੱਕ ਇੰਟਰਵਿਊ ‘ਚ ਕਿਹਾ, ‘ਮੈਨੂੰ ਦੀਵਾਲੀ ਨੂੰ ਲੈ ਕੇ ਇੱਕ ਚੀਜ਼ ਕਾਫੀ ਪਸੰਦ ਹੈ ਅਤੇ ਉਹ ਹੈ ਜੂਆ ਯਾਨੀ ਗੈਂਬਲਿੰਗ। ਮੈਨੂੰ ਜੂਆ ਖੇਡਣਾ ਪਸੰਦ ਹੈ ਪਰ ਮੈਂ ਇਸ ਨੂੰ ਸਿਰਫ ਦੀਵਾਲੀ ਵਾਲੇ ਦਿਨ ਹੀ ਖੇਡਦਾ ਹਾਂ। ਮੈਨੂੰ ਪੋਕਰ ਪਸੰਦ ਹੈ ਅਤੇ ਮੈਂ ਇਸ ਨੂੰ ਖੇਡਣ ਦੀ ਸੋਚ ਰਿਹਾ ਹਾਂ।’
ਉਨ੍ਹਾਂ ਨੇ ਅੱਗੇ ਕਿਹਾ, ਮੈਂ ਦੀਵਾਲੀ ‘ਤੇ ਆਪਣੇ ਘਰ ਆਪਣੇ ਪਰਿਵਾਰ ਦੇ ਨਾਲ ਰਹਿਣਾ ਪਸੰਦ ਕਰਦਾ ਹਾਂ। ਇਸ ਸਾਲ ਤਾਂ ਦੀਵਾਲੀ ਦੇ ਦਿਨ ਕਿਰਨ ਦਾ ਜਨਮ ਦਿਨ ਹੈ, ਤਾਂ ਦੁਗਣਾ ਮਜ਼ਾ ਆਵੇਗਾ’। ਆਮਿਰ ਦੀ ‘ਠੱਗਸ ਆਫ ਹਿੰਦੁਸਤਾਨ’ ਵੀ ਰਿਲੀਜ਼ ਹੋਣ ਵਾਲੀ ਹੈ ਜਿਸ ‘ਚ ਉਹ ਪਹਿਲੀ ਵਾਰ ਅਮਿਤਾਭ ਬੱਚਨ ਦੇ ਨਾਲ ਸਕਰੀਨ ਸ਼ੇਅਰ ਕਰਨ ਵਾਲੇ ਹਨ।The Thugs wish you a #HappyDiwali! Catch them in theatres on 8th November! #ThugsOfHindostan @SrBachchan | @aamir_khan | #KatrinaKaif | @fattysanashaikh | @TOHTheFilm pic.twitter.com/H0moA1cWnD
— Yash Raj Films (@yrf) November 7, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement