Aamir Khan: ਨਸ਼ੇ ਦੀ ਹਾਲਤ 'ਚ ਲਾਈਵ ਹੋਏ ਬਾਲੀਵੁੱਡ ਐਕਟਰ ਆਮਿਰ ਖਾਨ, ਵੀਡੀਓ ਦੇਖ ਫੈਨਜ਼ ਹੋਏ ਹੈਰਾਨ, ਹੋ ਰਿਹਾ ਵਾਇਰਲ
Aamir Khan Video: ਆਮਿਰ ਖਾਨ ਲਾਈਵ ਦੇ ਸ਼ੁਰੂ 'ਚ ਲਾਈਟਰ ਨਾਲ ਸਿਗਰਟ ਵਰਗੀ ਕੋਈ ਚੀਜ਼ ਸੁਲਗਾਉਂਦੇ ਨਜ਼ਰ ਆ ਰਹੇ ਹਨ। ਇਹ ਸਿਗਰਟ ਨਹੀਂ ਲੱਗ ਰਹੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਹ ਮਹਿੰਗੀ ਸਿਗਾਰ ਹੈ, ਜਾਂ ਫਿਰ ਉਹ ਡਰੱਗਜ਼ ਲੈ ਰਹੇ ਹਨ।
Aamir Khan Video: ਆਮਿਰ ਖਾਨ ਨੂੰ ਬਾਲੀਵੁੱਡ ਦਾ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਦੇ ਫਿਲਮ ਬਣਾਉਣ ;ਚ ਕੋਈ ਗਲਤੀ ਨਹੀਂ ਕੀਤੀ, ਪਰ ਹੁਣ ਅਦਾਕਾਰ ਨੈਗਟਿਵ ਕਾਰਨਾਂ ਕਰਕੇ ਸੁਰਖੀਆਂ 'ਚ ਆ ਗਏ ਹਨ। ਦਰਅਸਲ, ਹਾਲ ਹੀ 'ਚ ਆਮਿਰ ਖਾਨ ਆਪਣੀ ਸਾਬਕਾ ਪਤਨੀ ਕਿਰਨ ਰਾਓ ਦੀ ਫਿਲਮ 'ਲਾਪਤਾ ਲੇਡੀਜ਼' ਦੀ ਪ੍ਰਮੋਸ਼ਨ ਲਈ ਲਾਈਵ ਹੋਏ ਸੀ, ਪਰ ਇਸ ਲਾਈਵ ਸੈਸ਼ਨ ਦੌਰਾਨ ਕੁੱਝ ਅਜਿਹਾ ਹੋਇਆ ਕਿ ਆਮਿਰ ਦਾ ਵੀਡੀਓ ਵਾਇਰਲ ਹੋ ਗਿਆ।
ਆਮਿਰ ਖਾਨ ਲਾਈਵ ਦੇ ਸ਼ੁਰੂ 'ਚ ਲਾਈਟਰ ਨਾਲ ਸਿਗਰਟ ਵਰਗੀ ਕੋਈ ਚੀਜ਼ ਸੁਲਗਾਉਂਦੇ ਨਜ਼ਰ ਆ ਰਹੇ ਹਨ। ਇਹ ਸਿਗਰਟ ਨਹੀਂ ਲੱਗ ਰਹੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਹ ਮਹਿੰਗੀ ਸਿਗਾਰ ਹੈ, ਜਾਂ ਫਿਰ ਉਹ ਡਰੱਗਜ਼ ਲੈ ਰਹੇ ਹਨ। ਇਹੀ ਨਹੀਂ ਲਾਈਵ ਦੌਰਾਨ ਆਮਿਰ ਦੀ ਹਾਲਤ ਕਾਫੀ ਖਰਾਬ ਲੱਗ ਰਹੀ ਹੈ। ਆਮਿਰ ਨੂੰ ਵੀਡੀਓ 'ਚ ਪਛਾਨਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਵੀਡੀਓ ਨੂੰ ਬਾਲੀਵੁੱਡ ਠਿਕਾਨਾ ਨਾਮ ਦੇ ਚੈਨਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਤੁਸੀੀਂ ਵੀ ਦੇਖੋ ਇਹ ਹੈਰਾਨ ਕਰਨ ਵਾਲਾ ਵੀਡੀਓ:
View this post on Instagram
ਲਾਲ ਸਿੰਘ ਚੱਢਾ ਫਲੌਪ ਹੋਣ ਤੋਂ ਬਾਅਦ ਡਿਪਰੈਸ਼ਨ 'ਚ ਚਲੇ ਗਏ ਆਮਿਰ
ਰਿਪੋਰਟਾਂ ਮੁਤਾਬਕ ਜਦੋਂ ਤੋਂ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਫਲੌਪ ਹੋਈ ਹੈ, ਉਦੋਂ ਤੋਂ ਹੀ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ। ਆਮਿਰ ਹੁਣ ਪਹਿਲਾਂ ਵਾਂਗ ਜੋਸ਼ ਤੇ ਉਤਸ਼ਾਹ ਨਾਲ ਭਰੇ ਵੀ ਨਜ਼ਰ ਨਹੀਂ ਆਉਂਦੇ।
ਅਨੰਤ ਰਾਧਿਕਾ ਦੀ ਪ੍ਰੀ ਵੈਡਿੰਗ 'ਚ ਕੀਤਾ ਸੀ ਪਰਫਾਰਮ
ਦੱਸ ਦਈਏ ਕਿ ਆਮਿਰ ਖਾਨ ਨੇ ਸਲਮਾਨ ਤੇ ਸ਼ਾਹਰੁਖ ਨਾਲ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ 'ਚ ਪਰਫਾਰਮ ਕੀਤਾ ਸੀ। ਤਿੰਨੌ ਖਾਨਾਂ ਦੀ ਵੀਡੀਓ ਖੂਬ ਵਾਇਰਲ ਹੋਈ ਸੀ।