ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਾਹਿਰ ਲੁਧਿਆਨਵੀ ‘ਤੇ ਬਣ ਰਹੀ ਫ਼ਿਲਮ ਚੋਂ ਪ੍ਰਿਅੰਕਾ ਦਾ ਪੱਤਾ ਸਾਫ਼
![ਸਾਹਿਰ ਲੁਧਿਆਨਵੀ ‘ਤੇ ਬਣ ਰਹੀ ਫ਼ਿਲਮ ਚੋਂ ਪ੍ਰਿਅੰਕਾ ਦਾ ਪੱਤਾ ਸਾਫ਼ Abhishek Bachchan is all set to collaborate with Taapsee Pannu once again ਸਾਹਿਰ ਲੁਧਿਆਨਵੀ ‘ਤੇ ਬਣ ਰਹੀ ਫ਼ਿਲਮ ਚੋਂ ਪ੍ਰਿਅੰਕਾ ਦਾ ਪੱਤਾ ਸਾਫ਼](https://static.abplive.com/wp-content/uploads/sites/5/2019/03/27151001/abhishek-bachchan-taapsee-pannu.jpg?impolicy=abp_cdn&imwidth=1200&height=675)
ਮੁੰਬਈ: ਹਾਲ ਹੀ ‘ਚ ਸੰਜੇ ਲੀਲਾ ਭੰਸਾਲੀ ਨੇ ਆਪਣੀ ਨਵੀਂ ਫ਼ਿਲਮ ‘ਇੰਸ਼ਾਅੱਲ੍ਹਾ’ ਦਾ ਐਲਾਨ ਕੀਤਾ ਹੈ। ਜਿਸ ‘ਚ ਪਹਿਲੀ ਵਾਰ ਸਕਰੀਨ ‘ਤੇ ਸਲਮਾਨ ਖ਼ਾਨ ਅਤੇ ਆਲਿਆ ਭੱਟ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸੰਜੇ ਇੱਕ ਹੋਰ ਫ਼ਿਲਮ ਬਣਾ ਰਹੇ ਹਨ ਜੋ ਫੇਮਸ ਸ਼ਾਇਰ ਅਤੇ ਰਾਈਟਰ ਸਾਹਿਰ ਲੁਧਿਆਨਵੀ ਦੀ ਬਾਈਓਪਿਕ ਹੋਵੇਗੀ।
ਇਸ ਫ਼ਿਲਮ ਨੂੰ ਲੇ ਕੇ ਹਰ ਰੋਜ਼ ਕੋਈ ਨਾ ਕੋਈ ਅੱਪਡੇਟ ਸਾਹਮਣੇ ਆ ਜਾਂਦੀ ਹੈ। ਪਹਿਲਾਂ ਇਸ ਫ਼ਿਲਮ ‘ਚ ਅਭਿਸ਼ੇਕ ਬੱਚਨ ਅਤੇ ਪ੍ਰਿਅੰਕਾ ਚੋਪੜਾ ਦੀ ਜੋੜੀ ਨਜ਼ਰ ਆਉਣ ਵਾਲੀ ਸੀ ਪਰ ਹੁਣ ਪੀਸੀ ਨੇ ਫ਼ਿਲਮ ਨੂੰ ਮਨਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਫ਼ਿਲਮ ‘ਚ ਅਭਿਸ਼ੇਕ ਦੇ ਨਾਲ ਐਸ਼ਵਰੀਆ ਰਾਏ ਬੱਚਨ ਨੂੰ ਕਾਸਟ ਕਰਨ ਦੀ ਪਲਾਨਿੰਗ ਚਲ ਰਹੀ ਸੀ।
ਹੁਣ ਖ਼ਬਰ ਹੇ ਕਿ ਡਾਇਰੈਕਟਰ ਨੇ ਇਸ ਫ਼ਿਲਮ ਦੀ ਲੀਡ ਐਕਟਰਸ ਨੂੰ ਕਾਸਟ ਕਰ ਲਿਆ ਹੈ ਜੋ ਕੋਈ ਹੋਰ ਨਹੀਂ ਸਗੋਂ ਤਾਪਸੀ ਪਨੂੰ ਹੈ ਜੋ ਇਸ ਤੋਂ ਪਹਿਲਾਂ ਅਭਿਸ਼ੇਕ ਨਾਲ ਫ਼ਿਲਮ ‘ਮਨਮਰਜ਼ੀਆਂ’ ‘ਚ ਵੀ ਨਜ਼ਰ ਆ ਚੁੱਕੀ ਹੈ। ‘ਸਾਹਿਰ’ ਦੀ ਬਾਇਓਪਿਕ ‘ਚ ਜਿੱਥੇ ਅਭਿਸ਼ੇਕ ਸਾਹਿਰ ਲੁਧਿਆਨਵੀ ਦਾ ਰੋਲ ਪਲੇਅ ਕਰਨਗੇ ਉਥੇ ਹੀ ਤਾਪਸੀ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ਨੂੰ ਨਿਭਾਉਂਦੀ ਨਜ਼ਰ ਆਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)