ਟੀਵੀ ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ 9 ਫਰਵਰੀ ਨੂੰ ਮਾਂ ਬਣ ਗਈ ਹੈ। ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਅਨੀਤਾ ਦੇ ਪਤੀ ਰੋਹਿਤ ਰੈੱਡੀ ਨੇ ਇਸ ਬਾਰੇ ਇਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਸ ਨੇ ਅਨੀਤਾ ਦੀ ਪ੍ਰੈਗਨੈਂਸੀ ਦੀ ਇੱਕ ਤਸਵੀਰ ਸਾਂਝੀ ਕੀਤੀ।
ਇਸ ਤਸਵੀਰ ਵਿੱਚ ਅਨੀਤਾ ਆਪਣਾ ਬੇਬੀ ਬੰਪ ਫਲੌਂਟ ਕਰਦੀ ਦਿਖਾਈ ਦੇ ਰਹੀ ਹੈ। ਜਦਕਿ ਰੋਹਿਤ ਉਸ ਦੇ ਗਲ 'ਤੇ ਚੁੰਮ ਰਿਹਾ ਹੈ। ਅਨੀਤਾ ਮੁਸਕਰਾ ਰਹੀ ਹੈ। ਇਸ ਤਸਵੀਰ 'ਚ ਤਾਰੀਖ ਵੀ ਲਿਖੀ ਹੈ। ਇਸ ਪੋਸਟ ਦੇ ਕੈਪਸ਼ਨ ਵਿੱਚ ਰੋਹਿਤ ਨੇ ਕਿਹਾ ਕਿ ਲੜਕਾ ਹੋਇਆ ਹੈ। ਉਸ ਨੇ ਲਿਖਿਆ, "ਓਹ ਬੁਆਏ।"
ਰੋਹਿਤ ਦੀ ਇਸ ਪੋਸਟ 'ਤੇ ਅਨੀਤਾ ਦੇ ਸਾਰੇ ਫੈਨਸ ਅਤੇ ਟੀਵੀ ਇੰਡਸਟਰੀ ਦੇ ਉਨ੍ਹਾਂ ਦੇ ਦੋਸਤ ਆਪਣੀਆਂ ਸ਼ੁੱਭ ਕਾਮਨਾਵਾਂ ਦੇ ਰਹੇ ਹਨ। ਅਕਤੂਬਰ 2020 ਵਿਚ ਅਨੀਤਾ ਅਤੇ ਰੋਹਿਤ ਨੇ ਪ੍ਰੈਗਨੈਂਸੀ ਬਾਰੇ ਜਾਣਕਾਰੀ ਦਿੱਤੀ ਸੀ। ਅਨੀਤਾ ਅਤੇ ਰੋਹਿਤ ਦਾ ਵਿਆਹ ਸਾਲ 2013 ਵਿੱਚ ਹੋਇਆ ਸੀ।