Coronavirus ਦੇ ਵਧਦੇ ਕੇਸਾਂ ਕਾਰਨ ਧਰਮਿੰਦਰ ਨੇ ਪਾਈ ਇਹ ਵੀਡੀਓ
ਪੂਰੇ ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਦੇ ਸਿਤਾਰੇ ਵੀ ਮਹਾਮਾਰੀ ਤੋਂ ਬਚ ਨਹੀਂ ਸਕੇ। ਇਸੇ ਦਰਮਿਆਨ ਬਾਲੀਵੁੱਡ ਦੇ ਹੀਮੈਨ ਯਾਨੀ ਧਰਮਿੰਦਰ ਨੇ ਲੋਕਾਂ ਦੀ ਉਦਾਸੀ ਦੂਰ ਕਰਨ ਲਈ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝਾ ਕੀਤਾ ਹੈ।

ਬਾਲੀਵੁੱਡ ਦੇ ਸੁਪਰਸਟਾਰ ਇਨ੍ਹੀਂ ਦਿਨੀਂ ਮਾਇਆਨਗਰੀ ਤੋਂ ਦੂਰ ਆਪਣੇ ਫਾਰਮਹਾਊਸ ਵਿੱਚ ਸਮਾਂ ਗੁਜ਼ਾਰ ਰਹੇ ਹਨ। ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਆਪਣੇ ਫੈਨਜ਼ ਨਾਲ ਨਵੀਆਂ ਨਵੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਹਾਲ ਹੀ ਵਿੱਚ ਉਨ੍ਹਾਂ ਵੀਡੀਓ ਸਾਂਝਾ ਕਰ ਦੱਸਿਆ ਕਿ ਕੋਰੋਨਾ ਕਾਰਨ ਪਰਿਵਾਰ ਵਿੱਚ ਆਈ ਨਿਰਾਸ਼ਾ ਨੂੰ ਕਿਵੇਂ ਦੂਰ ਭਜਾ ਸਕਦੇ ਹੋ। ਧਰਮਿੰਦਰ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਧਰਮਿੰਦਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਵਧਦੇ ਕੋਰੋਨਾ ਵਾਇਰਸ ਦੀ ਖ਼ਬਰ ਸੁਣ ਕੇ ਮਨ ਉਦਾਸ ਹੋ ਜਾਂਦਾ ਹੈ, ਤਾਂ ਇੱਥੇ ਆ ਜਾਂਦਾ ਹਾਂ, ਪਲੀਜ਼ ਟੇਕ ਕੇਅਰ। ਇਸ ਤੋਂ ਇਲਾਵਾ ਵੀਡੀਓ ਵਿੱਚ ਉਹ ਆਪਣੀ ਗਾਂ ਅਤੇ ਉਸ ਦੀ ਵੱਛੀ ਨੂੰ ਲਾਡ ਕਰਦੇ ਦਿਖਾਈ ਦੇ ਰਹੇ ਹਨ।
ਧਰਮਿੰਦਰ ਨੇ ਵੀਡੀਓ ਰਾਹੀਂ ਇਹ ਵੀ ਕਿਹਾ ਹੈ ਕਿ ਇਹ ਗਾਂ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ। ਦੇਖੋ ਵੀਡੀਓ-
Badte coronavirus ki khabar sun kar mun udas ho jaata hai.... to yahan chala aata hoon. Please please take care 🙏 pic.twitter.com/3gQ0fioQ9N
— Dharmendra Deol (@aapkadharam) April 13, 2021
ਸੋਸ਼ਲ ਮੀਡੀਆ 'ਤੇ ਅਕਸਰ ਹੀ ਵੀਡੀਓ ਸਾਂਝੀਆਂ ਕਰਦੇ ਹਨ ਧਰਮਿੰਦਰ
ਇਸ ਤੋਂ ਪਹਿਲਾਂ ਵੀ ਧਰਮਿੰਦਰ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਫਾਰਮਹਾਊਸ ਦੀ ਝਲਕ ਦਿਖਾ ਚੁੱਕੇ ਹਨ। ਇਸ ਦੀਆਂ ਕਈ ਵੀਡੀਓਜ਼ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤੇ 'ਤੇ ਦੇਖੀਆਂ ਜਾ ਸਕਦੀਆਂ ਹਨ। ਉਹ ਕਈ ਵਾਰ Instagram ਉੱਪਰ ਸਬਜ਼ੀਆਂ ਉਗਾਉਂਦੇ ਹੋਏ ਜਾਂ ਜਾਨਵਰਾਂ ਕੋਲ ਬੈਠੇ ਦਿਖਾਈ ਦਿੰਦੇ ਹਨ।
ਵਹੀਦਾ ਰਹਿਮਾਨ ਦੇ ਇਲਜ਼ਾਮਾਂ ਦਾ ਧਰਮਿੰਦਰ ਨੇ ਦਿੱਤਾ ਜਵਾਬ
ਉੱਧਰ, ਕੁਝ ਸਮਾਂ ਪਹਿਲਾਂ ਡਾਂਸ ਦਿਵਾਨੇ 3 ਨਾਂਅ ਦੇ ਰਿਐਲਿਟੀ ਸ਼ੋਅ ਵਿੱਚ ਜਦ ਧਰਮਿੰਦਰ ਪਹੁੰਚੇ ਸੀ ਤਾਂ ਮੇਜ਼ਬਾਨ ਰਾਘਵ ਨੇ ਉਨ੍ਹਾਂ ਤੋਂ ਟੇਢਾ ਸਵਾਲ ਕੀਤਾ ਸੀ। ਰਾਘਵ ਨੇ ਪੁੱਛਿਆ ਸੀ ਕਿ ਜਦ ਵਹੀਦਾ ਰਹਿਮਾਨ ਆਈ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਧਰਮਿੰਦਰ ਹੈ ਤਾਂ ਸਿੱਧਾ ਪਰ ਫਲਰਟ ਬਹੁਤ ਕਰਦਾ ਹੈ। ਇਸ ਦੇ ਜਵਾਬ ਵਿੱਚ ਧਰਮਿੰਦਰ ਨੇ ਕਿਹਾ ਕਿ ਅਜਿਹੇ ਇਲਜ਼ਾਮ ਤਾਂ ਰੋਜ਼ ਲੱਗਦੇ ਰਹਿੰਦੇ ਨੇ ਯਾਰ..! ਧਰਮਿੰਦਰ ਦੇ ਫੈਨ ਵੀ ਉਨ੍ਹਾਂ ਦੇ ਇਸ ਅੰਦਾਜ਼ ਦੇ ਦੀਵਾਨੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
