ਕਿਸਾਨਾਂ ਨੂੰ 'ਅੱਤਵਾਦੀ' ਕਹਿ ਕਸੂਤੀ ਘਿਰੀ ਕੰਗਨਾ, ਅਕਾਊਂਟ ਨੂੰ ਰਿਪੋਰਟ ਕਰਨ ਦਾ ਸੱਦਾ
ਸੁਸ਼ਾਂਤ ਸਿੰਘ ਨੇ ਟਵੀਟ ਕਰਦਿਆਂ ਲਿਖਿਆ, 'ਇਸ ਅਕਾਊਂਟ ਨੂੰ ਮੈਂ ਕਦੋਂ ਦਾ ਨਜ਼ਰਅੰਦਾਜ਼ ਕਰ ਰਿਹਾ ਹਾਂ ਪਰ ਹੁਣ ਬਹੁਤ ਹੋਇਆ। ਇਹ ਟਵੀਟ ਮੈਂ ਪਹਿਲਾਂ ਹੀ ਰਿਪੋਰਟ ਕਰ ਦਿੱਤਾ ਹੈ।
ਮੁੰਬਈ: ਅਮਰੀਕੀ ਪੌਪ ਗਾਇਕਾ ਰਿਹਾਨਾ ਦੇ ਕਿਸਾਨ ਅੰਦੋਲਨ 'ਤੇ ਕੀਤੇ ਟਵੀਟ ਦਾ ਜਵਾਬ ਦੇ ਕੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਕਸੂਤੀ ਘਿਰ ਗਈ ਹੈ। ਅਮਰੀਕੀ ਗਾਇਕਾ ਨੂੰ ਬੇਵਕੂਫ ਦੱਸਣ ਤੋਂ ਬਾਅਦ ਲੋਕ ਤੇ ਬਾਲੀਵੁੱਡ ਸਿਤਾਰੇ ਕੰਗਣਾ ਰਣੌਤ 'ਤੇ ਭੜਕਦੇ ਨਜ਼ਰ ਆ ਰਹੇ ਹਨ। ਇਸ ਦਰਮਿਆਨ ਕੰਗਣਾ ਦਾ ਕਮੈਂਟ ਦੇਖ ਕੇ ਟੀਵੀ ਅਦਾਕਾਰ ਸੁਸ਼ਾਂਤ ਸਿੰਘ ਨੇ ਬਿਨਾਂ ਉਨ੍ਹਾਂ ਦਾ ਨਾਂ ਲਏ ਉਨ੍ਹਾਂ 'ਤੇ ਤਿੱਖਾ ਨਿਸ਼ਾਨਾ ਸਾਧਿਆ।
ਸੁਸ਼ਾਂਤ ਸਿੰਘ ਨੇ ਟਵੀਟ ਕਰਦਿਆਂ ਲਿਖਿਆ, 'ਇਸ ਅਕਾਊਂਟ ਨੂੰ ਮੈਂ ਕਦੋਂ ਦਾ ਨਜ਼ਰਅੰਦਾਜ਼ ਕਰ ਰਿਹਾ ਹਾਂ ਪਰ ਹੁਣ ਬਹੁਤ ਹੋਇਆ। ਇਹ ਟਵੀਟ ਮੈਂ ਪਹਿਲਾਂ ਹੀ ਰਿਪੋਰਟ ਕਰ ਦਿੱਤਾ ਹੈ। ਉੱਥੇ ਹੀ ਮੈਂ ਕਿਸਾਨ ਏਕਤਾ ਮੋਰਚਾ ਦੇ ਹੈਂਡਲ ਨੂੰ ਵੀ ਕਿਹਾ ਕਿ ਡਿਫੇਮ ਕਰਨ ਲਈ ਇਸ ਅਕਾਊਂਟ ਨੂੰ ਰਿਪੋਰਟ ਕਰੋ। ਇਹ ਸਾਡੇ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੀ ਹੈ।
I have been trying my best to ignore this account, but enough is enough. Already reported this tweet, and I implore @Kisanektamorcha to sue this handle for defamation, it is calling our farmers ‘terrorists’. @arunbothra ji is this internal defamation ok? pic.twitter.com/aBmtkly1fF
— सुशांत सिंह sushant singh سشانت سنگھ (@sushant_says) February 2, 2021
ਸੁਸ਼ਾਂਤ ਸਿੰਘ ਦੇ ਇਸ ਟਵੀਟ ਤੋਂ ਬਾਦ ਪ੍ਰਸ਼ੰਸਕ ਵੀ ਖੂਬ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕੰਗਨਾ ਕੁਝ ਵੀ ਕਰ ਲਵੇ, ਇਨ੍ਹਾਂ ਦੀ ਹਾਲਤ ਕਪਿਸ਼ ਮਿਸ਼ਰਾ, ਰਾਗਿਨੀ ਤਿਵਾੜੀ ਜਿਹੀ ਹੋਵੇਗੀ। ਇਹ ਬੀਜੇਪੀ ਹੈ। ਅਜੇ ਵੀ ਸਮਾਂ ਹੈ ਦੇਸ਼ ਦੇ ਅੰਨਦਾਤਾ ਦਾ ਸਾਥ ਦਿਉ। ਕਿਸਾਨਾਂ ਤੇ ਟਿੱਪਣੀ ਕਰਕੇ ਠੇਸ ਨਾ ਪਹੁੰਚਾਓ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ