ਮੁੰਬਈ: ਚੈੱਕ ਬਾਉਂਸ ਕੇਸ ‘ਚ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੀ ਕੋਰਟ ਨੇ ਐਕਟਰਸ ਕੋਇਨਾ ਮਿਤ੍ਰਾ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਇੱਕ ਮਾਡਲ ਪੂਨਮ ਸੇਠੀ ਵੱਲੋਂ ਦਰਜ ਕਰਵਾਏ ਮਾਮਲੇ ‘ਚ ਕੋਰਟ ਨੇ ਕੋਇਨਾ ਤੋਂ 1.64 ਲੱਖ ਰੁਪਏ ਦੇ ਵਿਆਜ਼ ਸਣੇ 4 ਲੱਖ 64 ਹਜ਼ਾਰ ਰੁਪਏ ਦੇਣ ਦਾ ਹੁਕਮ ਦਿੱਤਾ ਸੀ।



ਪੂਨਮ ਸੇਠੀ ਨੇ ਸਾਲ 2013 ‘ਚ ਕੋਇਨਾ ਖਿਲਾਫ ਸ਼ਿਕਾਇਤ ਕੀਤੀ ਸੀ ਜਦਕਿ ਫੰਡ ਨਾ ਹੋਣ ਕਰਕੇ ਕੋਇਨਾ ਦੇ ਚੈੱਕ ਬਾਉਂਸ ਹੋ ਗਿਆ ਸੀ। ਕੋਇਨਾ ਨੇ ਇਨ੍ਹਾਂ ਸਭ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤੇ ਉਹ ਫੈਸਲੇ ਖਿਲਾਫ ਹਾਈਅਰ ਕੋਰਟ ‘ਚ ਚੁਣੌਤੀ ਦੇਵੇਗੀ।



ਕੋਰਟ ‘ਚ ਸੁਣਵਾਈ ਦੌਰਾਨ ਮੈਜਿਸਟ੍ਰੇਟ ਨੇ ਕੋਇਨਾ ਵੱਲੋਂ ਦਿੱਤੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ। ਕੇਸ ਮੁਤਾਬਕ, ਕੋਇਨਾ ਨੇ ਪੂਨਮ ਸੇਠੀ ਤੋਂ ਵੱਖ-ਵੱਖ ਸਮੇਂ ‘ਤੇ 22 ਲੱਖ ਰੁਪਏ ਲਏ ਸੀ। ਇਸ ਰਕਮ ਨੂੰ ਵਾਪਸ ਕਰਨ ਲਈ ਕੋਇਨਾ ਨੇ ਇੱਕ ਵਾਰ ਪੂਨਮ ਨੂੰ 3 ਲੱਖ ਰੁਪਏ ਦਿੱਤਾ ਸੀ ਜੋ ਬਾਉਂਸ ਹੋ ਗਿਆ ਸੀ।



ਪੂਨਮ ਨੇ ਕੋਇਨਾ ਨੂੰ ਇਸ ਤੋਂ ਬਾਅਦ ਲੀਗਲ ਨੋਟਿਸ ਭੇਜੀਆ ਸੀ ਪਰ ਜਦੋਂ ਉਸ ਨੇ ਪੈਸੇ ਵਾਪਸ ਨਹੀ ਕੀਤੇ ਤਾਂ ਪੂਨਮ ਨੇ 10 ਅਕਤੂਬਰ 2013 ‘ਚ ਕੋਰਟ ‘ਚ ਕੋਇਨਾ ਖਿਲਾਫ ਕੇਸ ਕਰ ਦਿੱਤਾ। ਇਸ ਨੂੰ ਗਲਤ ਠਹਿਰਾਉਂਦੇ ਹੋਏ ਕੋਇਨਾ ਨੇ ਕਿਹਾ ਕਿ ਪੂਨਮ ਦੀ ਆਰਥਿਕ ਸਥਿਤੀ ਠੀਕ ਨਹੀਂ ਕਿ ਉਹ 22 ਲੱਖ ਰੁਪਏ ਦੇ ਸਕੇ। ਇਸ ਤੋਂ ਬਾਅਦ ਕੋਇਨਾ ਨੇ ਹੀ ਪੂਨਮ ‘ਤੇ ਚੈੱਕ ਚੋਰੀ ਕਰਨ ਦਾ ਇਲਜ਼ਾਮ ਲਾ ਦਿੱਤਾ ਜਿਸ ਨੂੰ ਮੈਜਿਸਟ੍ਰੇਟ ਨੇ ਖਾਰਜ ਕਰ ਦਿੱਤਾ ਸੀ।