ਪੜਚੋਲ ਕਰੋ

ਆਖਿਰ Ali Asgar ਨੇ ਦੱਸਿਆ ਕਪਿਲ ਸ਼ਰਮਾ ਦਾ ਸ਼ੋਅ ਛੱਡਣ ਦਾ ਅਸਲ ਕਾਰਨ, ਰਿਸ਼ਤੇ 'ਤੇ ਵੀ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਅਲੀ ਨੇ ਸਾਲ 2017 'ਚ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਸਮੇਂ ਕ੍ਰਿਏਟਿਵ ਡਿਰਰੈਂਸਿਜ ਨੂੰ ਸ਼ੋਅ ਛੱਡਣ ਦਾ ਕਾਰਨ ਦੱਸਿਆ ਗਿਆ ਸੀ। ਅਲੀ ਨੇ ਨਾ ਤਾਂ ਕਪਿਲ ਨਾਲ ਕੋਈ ਗੱਲਬਾਤ ਕੀਤੀ ਅਤੇ ਨਾ ਹੀ ਕਿਸੇ ਹੋਰ ਨਾਲ।

Ali Asgar Talks About The Kapil Sharma Show: 'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show) ਦੇ ਦਰਸ਼ਕ ਦੁਨੀਆ ਦੇ ਹਰ ਕੋਨੇ 'ਚ ਮੌਜੂਦ ਹਨ। ਸ਼ੋਅ ਨਾਲ ਜੁੜੇ ਸਾਰੇ ਕਲਾਕਾਰਾਂ ਨੇ ਇਸ ਦੀ ਲੋਕਪ੍ਰਿਅਤਾ 'ਚ ਅਹਿਮ ਯੋਗਦਾਨ ਪਾਇਆ ਹੈ। ਇਨ੍ਹਾਂ 'ਚ ਅਲੀ ਅਸਗਰ ਵੀ ਸ਼ਾਮਲ ਹੈ। ਕਦੇ ਦਾਦੀ ਬਣ ਕੇ ਅਤੇ ਕਦੇ ਨਾਨੀ ਬਣ ਕੇ ਲੋਕਾਂ ਨੂੰ ਹਾਸੇ ਦੀ ਖੁਰਾਕ ਦਿੰਦੇ ਰਹੇ। ਹੁਣ ਭਾਵੇਂ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਹੈ ਪਰ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪ੍ਰਸ਼ੰਸਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ। ਇਕ ਨਵੇਂ ਇੰਟਰਵਿਊ 'ਚ ਉਨ੍ਹਾਂ ਨੇ ਕਪਿਲ ਸ਼ਰਮਾ (Kapil Sharma) ਨਾਲ ਆਪਣੇ ਰਿਸ਼ਤੇ ਤੋਂ ਲੈ ਕੇ ਸ਼ੋਅ ਛੱਡਣ ਦੀ ਵਜ੍ਹਾ ਸਮੇਤ ਕਈ ਵਿਸ਼ਿਆਂ 'ਤੇ ਗੱਲ ਕੀਤੀ ਹੈ।

ਅਲੀ ਨੇ ਸਾਲ 2017 'ਚ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਸਮੇਂ ਕ੍ਰਿਏਟਿਵ ਡਿਰਰੈਂਸਿਜ ਨੂੰ ਸ਼ੋਅ ਛੱਡਣ ਦਾ ਕਾਰਨ ਦੱਸਿਆ ਗਿਆ ਸੀ। ਇਸ ਤੋਂ ਬਾਅਦ ਅਲੀ ਨੇ ਨਾ ਤਾਂ ਕਪਿਲ ਨਾਲ ਕੋਈ ਗੱਲਬਾਤ ਕੀਤੀ ਅਤੇ ਨਾ ਹੀ ਕਿਸੇ ਹੋਰ ਨਾਲ। ਇਸ ਬਾਰੇ ਅਲੀ ਨੇ ਖੁਦ ਖੁਲਾਸਾ ਕੀਤਾ ਹੈ।

ਇਸ ਕਾਰਨ ਸ਼ੋਅ ਨੂੰ ਕਹਿ ਅਲਵਿਦਾ

ਪਿੰਕਵਿਲਾ ਨਾਲ ਗੱਲਬਾਤ 'ਚ ਅਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਕਿਰਦਾਰ 'ਚ ਕੋਈ ਸਕੋਪ ਨਜ਼ਰ ਨਹੀਂ ਆਇਆ। ਇਸ ਲਈ ਉਨ੍ਹਾਂ ਨੇ ਸ਼ੋਅ ਛੱਡਣ ਦਾ ਫ਼ੈਸਲਾ ਕੀਤਾ। ਜਦੋਂ ਕਪਿਲ ਨਾਲ ਉਨ੍ਹਾਂ ਦੀ ਬਾਂਡਿੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਕਈ ਵਾਰ ਅਜਿਹਾ ਹੋਇਆ ਹੈ ਜਦੋਂ ਮੈਂ ਉਨ੍ਹਾਂ ਦੀ ਕਾਲ ਮਿਸ ਕੀਤੀ ਅਤੇ ਕਈ ਵਾਰ ਉਹ ਮੇਰੀ ਕਾਲ ਮਿਸ ਕਰ ਗਏ। ਸਾਡੇ ਵਿਚਕਾਰ ਕੋਈ ਲੜਾਈ ਜਾਂ ਗੁੱਸਾ ਨਹੀਂ ਸੀ। ਮੈਂ ਦ ਕਪਿਲ ਸ਼ਰਮਾ ਸ਼ੋਅ ਦਾ ਹਿੱਸਾ ਨਾ ਬਣਨ ਤੋਂ ਨਾਰਾਜ਼ ਨਹੀਂ ਹਾਂ।"

ਕਪਿਲ ਨੂੰ ਕਦੇ ਨਹੀਂ ਮਿਲਿਆ

ਅਲੀ ਨੇ ਸਾਫ਼ ਕਿਹਾ ਕਿ ਸ਼ੋਅ ਛੱਡਣ ਤੋਂ ਬਾਅਦ ਤੋਂ ਉਹ ਅਤੇ ਕਪਿਲ ਦੀ ਮੁਲਾਕਾਤ ਨਹੀਂ ਹੋਈ ਹੈ। ਕਿਸੇ ਸੋਸ਼ਲ ਗੈਦਰਿੰਗ 'ਚ ਵੀ ਨਹੀਂ, ਕਿਉਂਕਿ ਅਲੀ ਨੂੰ ਪਾਰਟੀਆਂ ਪਸੰਦ ਨਹੀਂ ਹਨ। ਇਸੇ ਲਈ ਉਹ ਕਦੇ ਵੀ ਅਜਿਹੀ ਥਾਂ ਨਹੀਂ ਜਾਂਦੇ।

ਅਲੀ ਨੂੰ ਇਸ ਗੱਲ ਦਾ ਹੈ ਬਹੁਤ ਪਛਤਾਵਾ

ਸ਼ੋਅ ਛੱਡਣ ਤੋਂ ਬਾਅਦ ਅਲੀ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਉਨ੍ਹਾਂ ਨੇ ਚੁੱਪ ਰਹਿਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ, "ਮੇਰਾ ਅਸਲ ਮੁੱਦਾ ਪੂਰੇ ਮਾਹੌਲ 'ਚ ਗਾਇਬ ਹੋ ਗਿਆ ਸੀ ਅਤੇ ਮੈਨੂੰ ਕਦੇ ਵੀ ਸ਼ੋਅ ਛੱਡਣ ਦਾ ਅਸਲ ਕਾਰਨ ਦੱਸਣ ਦਾ ਮੌਕਾ ਨਹੀਂ ਮਿਲਿਆ।"

ਅਲੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਦੋਂ ਬਹੁਤ ਦੁੱਖ ਲੱਗਦਾ ਹੈ, ਜਦੋਂ ਲੋਕ ਇੱਕ ਵਰਸੇਟਾਈਲ ਐਕਟਰ ਵਜੋਂ ਉਨ੍ਹਾਂ ਦੇ ਕੰਮ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਸਿਰਫ਼ ਉਨ੍ਹਾਂ ਦੇ ਕ੍ਰਾਸ ਡਰੈਸਿੰਗ ਕਿਰਦਾਰਾਂ ਨੂੰ ਯਾਦ ਕਰਦੇ ਹਨ, ਜਿਵੇਂ ਕਿ ਕਪਿਲ ਦੇ ਸ਼ੋਅ ਨਾਲ ਹੋਇਆ ਸੀ। ਹਾਲਾਂਕਿ ਅਲੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਨਾਲ ਦਰਸ਼ਕ ਉਨ੍ਹਾਂ ਬਾਰੇ ਆਪਣੀ ਧਾਰਨਾ ਬਦਲਣਗੇ। ਉਨ੍ਹਾਂ ਨੂੰ ਹਾਲ ਹੀ 'ਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' 'ਚ ਹਿੱਸਾ ਲੈਂਦੇ ਦੇਖਿਆ ਗਿਆ ਸੀ। ਹੁਣ ਉਨ੍ਹਾਂ ਦਾ ਐਲੀਮਿਨੇਸ਼ਨ ਹੋ ਚੁੱਕਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ

Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?

ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ

SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
ਜੇਕਰ ਸਬਜ਼ੀਆਂ ਦੀ ਗ੍ਰੇਵੀ 'ਚ ਖਟਾਸ ਵੱਧ ਜਾਏ ਤਾਂ ਘਬਰਾਉਣ ਦੀ ਥਾਂ ਕਰੋ ਇਹ ਕੰਮ...ਇਸ ਤਰ੍ਹਾਂ ਘੱਟ ਜਾਵੇਗੀ

ਸਰੀਰ 'ਚ ਕੈਂਸਰ ਦਾ ਪਤਾ ਲਗਾਉਣ ਦਾ ਇਹ ਹੈ ਸਭ ਤੋਂ ਆਸਾਨ ਤਰੀਕਾ, ਹਰ ਇਨਸਾਨ ਲਈ ਪਤਾ ਹੋਣਾ ਬਹੁਤ ਜ਼ਰੂਰੀ !

Sukhbir badal Attack: ਨਰਾਇਣ ਸਿੰਘ ਚੌੜਾ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼, ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ, ਜਾਣੋ ਹੁਣ ਨਵੀਂ ਕੀ ਦਿੱਤੀ ਦਲੀਲ ?

101 ਕਿਸਾਨਾਂ ਦਾ ਜਥਾ ਦਿੱਲੀ ਵੱਲ ਹੋਇਆ ਰਵਾਨਾ, ਚਾਰ ਲੱਖ ਟਰੈਕਟਰਾਂ ਨਾਲ ਦਿੱਲੀ ਘੇਰਨ ਦਾ ਪਲਾਨ

Embed widget