ਆਖਰ ਕੌਣ ਸੀ ਜਸਵੰਤ ਸਿੰਘ ਖਾਲੜਾ? ਜਿਸ ਲਈ ਦਿਲਜੀਤ ਦੋਸਾਂਝ ਨੇ ਦਾੜ੍ਹੀ ਵਧਾ ਬਦਲੀ ਲੁੱਕ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਨਵਾਂ ਲੁੱਕ ਨੇ ਸਭ ਪ੍ਰਸ਼ੰਸਕਾਂ ਅੰਦਰ ਉਤਸੁਕਤਾ ਬਣਾਈ ਹੋਈ ਸੀ ਕਿ ਆਖਰ ਉਸ ਨੇ ਦਾੜ੍ਹੀ ਕਿਉਂ ਵਧਾਈ ਹੈ! ਤਾਂ ਇਸ ਦਾ ਜਵਾਬ ਮਿਲ ਗਿਆ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਨਵਾਂ ਲੁੱਕ ਨੇ ਸਭ ਪ੍ਰਸ਼ੰਸਕਾਂ ਅੰਦਰ ਉਤਸੁਕਤਾ ਬਣਾਈ ਹੋਈ ਸੀ ਕਿ ਆਖਰ ਉਸ ਨੇ ਦਾੜ੍ਹੀ ਕਿਉਂ ਵਧਾਈ ਹੈ! ਤਾਂ ਇਸ ਦਾ ਜਵਾਬ ਮਿਲ ਗਿਆ ਹੈ। ਦਰਅਸਲ, ਦਿਲਜੀਤ ਦੋਸਾਂਝ ਮਨੁੱਖੀ ਹੱਕਾਂ ਲਈ ਲੜੇ ਕਾਰਕੁਨ ਜਸਵੰਤ ਸਿੰਘ ਖਾਲੜਾ 'ਤੇ ਫ਼ਿਲਮ ਬਣਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਕਰ ਰਹੇ ਦਿਲਜੀਤ ਦੋਸਾਂਝ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਣ ਮਗਰੋਂ ਬਹੁਤੇ ਲੋਕਾਂ ਦਾ ਇਹ ਸਵਾਲ ਹੋਏਗਾ ਕਿ ਆਖਰ ਜਸਵੰਤ ਸਿੰਘ ਖਾਲੜਾ ਕੌਣ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ...
ਜਸਵੰਤ ਸਿੰਘ ਖਾਲੜਾ ਸਭ ਤੋਂ ਪ੍ਰਮੁੱਖ ਭਾਰਤੀ ਮਨੁੱਖੀ ਅਧਿਕਾਰ ਕਾਰਕੁਨਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਜਨਮ 2 ਨਵੰਬਰ, 1952 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਪੰਜਾਬ ਵਿੱਚ ਫੌਜੀ ਸ਼ਾਸਨ ਦੇ ਸਮੇਂ, ਜਸਵੰਤ ਸਿੰਘ ਅੰਮ੍ਰਿਤਸਰ, ਪੰਜਾਬ ਵਿੱਚ ਇੱਕ ਬੈਂਕ ਦੇ ਡਾਇਰੈਕਟਰ ਸਨ। 6 ਸਤੰਬਰ, 1995 ਨੂੰ ਜਸਵੰਤ ਸਿੰਘ ਖਾਲੜਾ ਨੂੰ ਕੁਝ ਵਿਅਕਤੀਆਂ ਨੇ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਆਪਣੇ ਘਰ ਦੇ ਸਾਹਮਣੇ ਆਪਣੀ ਕਾਰ ਧੋ ਰਹੇ ਸਨ। ਬਾਅਦ ਵਿੱਚ ਪਤਾ ਲੱਗਾ ਕਿ ਜਸਵੰਤ ਸਿੰਘ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਅਗਵਾ ਕਰਕੇ ਝਬਾਲ ਥਾਣੇ ਲੈ ਗਏ ਸੀ।
View this post on Instagram
ਹਾਲਾਂਕਿ ਗਵਾਹਾਂ ਨੇ ਦਾਅਵਾ ਕੀਤਾ ਕਿ ਸਾਬਕਾ ਪੁਲਿਸ ਮੁਖੀ ਕੰਵਰਪਾਲ ਸਿੰਘ ਗਿੱਲ (ਕੇਪੀਐਸ ਗਿੱਲ) ਨੇ ਅਗਵਾ ਦੀ ਸਾਜ਼ਿਸ਼ ਰਚਿਆ ਸੀ, ਪੁਲਿਸ ਨੇ ਜਸਵੰਤ ਨੂੰ ਕਦੇ ਵੀ ਗ੍ਰਿਫਤਾਰ ਕਰਨ ਜਾਂ ਹਿਰਾਸਤ ਵਿੱਚ ਲੈਣ ਤੋਂ ਇਨਕਾਰ ਕੀਤਾ ਤੇ ਦਾਅਵਾ ਕੀਤਾ ਕਿ ਉਸ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਆਖਰਕਾਰ 1996 ਵਿੱਚ ਕੇਂਦਰੀ ਜਾਂਚ ਬਿਊਰੋ ਨੂੰ ਇਹ ਸਬੂਤ ਮਿਲਿਆ ਕਿ ਜਸਵੰਤ ਅਸਲ ਵਿੱਚ ਤਰਨ ਤਾਰਨ ਪੁਲਿਸ ਸਟੇਸ਼ਨ ਵਿੱਚ ਸੀ ਤੇ ਉਸ ਨੇ ਨੌਂ ਪੁਲਿਸ ਅਧਿਕਾਰੀਆਂ ਵਿਰੁੱਧ ਕਤਲ ਤੇ ਅਗਵਾ ਦੇ ਮੁਕੱਦਮੇ ਦੀ ਸਿਫ਼ਾਰਸ਼ ਕੀਤੀ ਸੀ। ਅਦਾਲਤ ਨੂੰ ਆਰੋਪੀਆਂ ਨੂੰ ਦੋਸ਼ੀ ਠਹਿਰਾਉਣ ਵਿਚ 10 ਸਾਲ ਲੱਗ ਗਏ।
ਆਖ਼ਰਕਾਰ 18 ਨਵੰਬਰ 2005 ਨੂੰ ਅਦਾਲਤ ਨੇ ਪੰਜਾਬ ਪੁਲਿਸ ਦੇ 6 ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਸੱਤ ਸਾਲ ਦੀ ਸਜ਼ਾ ਸੁਣਾਈ। 16 ਅਕਤੂਬਰ, 2007 ਨੂੰ ਚਾਰ ਅਧਿਕਾਰੀਆਂ- ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ (ਸਾਰੇ ਸਾਬਕਾ ਸਬ ਇੰਸਪੈਕਟਰ) ਤੇ ਪ੍ਰਿਥੀਪਾਲ ਸਿੰਘ (ਸਾਬਕਾ ਹੈੱਡ ਕਾਂਸਟੇਬਲ) ਦੀ ਸਜ਼ਾ ਨੂੰ ਉਮਰ ਕੈਦ ਵਿੱਚ ਵਧਾ ਦਿੱਤਾ ਗਿਆ ਸੀ।
26 ਅਗਸਤ, 2017 ਨੂੰ, ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ ਵਿਕਟੋਰੀਆ ਪਾਰਕ ਦਾ ਨਾਮ ਬਦਲਣ ਦੀ ਤਜਵੀਜ਼ ਫਰਿਜ਼ਨੋ ਦੀ ਸਿਟੀ ਕੌਂਸਲ ਵੱਲੋਂ ਮਨਜ਼ੂਰ ਕੀਤੀ ਗਈ ਸੀ। ਕੌਂਸਲ ਮੈਂਬਰ ਓਲੀਵਰ ਬੈਨਸ ਨੇ ਇੱਥੋਂ ਤੱਕ ਕਿਹਾ ਕਿ “ਪੰਜਾਬੀ/ਸਿੱਖ ਭਾਈਚਾਰੇ ਲਈ ਜਸਵੰਤ ਸਿੰਘ ਖਾਲੜਾ ਮੇਰੇ ਭਾਈਚਾਰੇ ਲਈ ਮਾਰਟਿਨ ਲੂਥਰ ਕਿੰਗ ਜੂਨੀਅਰ ਵਾਂਗ ਹੈ।” ਜਦੋਂ ਕਿ ਇਹ ਮੋਸ਼ਨ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ।