ਪੜਚੋਲ ਕਰੋ
(Source: ECI/ABP News)
ਖਿਡੌਣਿਆਂ ਮਗਰੋਂ ਬਾਜ਼ਾਰ ‘ਚ ਆਇਆ ਤੈਮੂਰ ਬਿਸਕੁਟ
![ਖਿਡੌਣਿਆਂ ਮਗਰੋਂ ਬਾਜ਼ਾਰ ‘ਚ ਆਇਆ ਤੈਮੂਰ ਬਿਸਕੁਟ After Taimur dolls, now Taimur Ali Khan inspired cookies ਖਿਡੌਣਿਆਂ ਮਗਰੋਂ ਬਾਜ਼ਾਰ ‘ਚ ਆਇਆ ਤੈਮੂਰ ਬਿਸਕੁਟ](https://static.abplive.com/wp-content/uploads/sites/5/2019/03/26175334/taimur-ali-khan-cookies.jpg?impolicy=abp_cdn&imwidth=1200&height=675)
ਮੁੰਬਈ: ਹੁਣ ਤੋਂ ਹੀ ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦਾ ਛੋਟਾ ਨਵਾਬ ਤੈਮੂਰ ਅਲੀ ਖ਼ਾਨ ਇੰਡਸਟਰੀ ਦੇ ਸਟਾਰ ਕਿਡਸ ’ਚ ਸਭ ਤੋਂ ਟੌਪ ‘ਤੇ ਹੈ। ਉਸ ਦੀ ਵੀਡੀਓ ਤੇ ਤਸਵੀਰ ਸੋਸ਼ਲ ਮੀਡੀਆ ‘ਤੇ ਕੁਝ ਹੀ ਪਲਾਂ ‘ਚ ਵਾਇਰਲ ਹੋ ਜਾਂਦੀ ਹੈ। ਤੈਮੂਰ ਦੇ ਤਾਂ ਫੈਨਸ ਨੇ ਸੋਸ਼ਲ ਮੀਡੀਆ ‘ਤੇ ਕਈ ਪੇਜ਼ ਵੀ ਬਣਾਏ ਹੋਏ ਹਨ ਜਿਨ੍ਹਾਂ ‘ਤੇ ਲੱਖਾਂ ਫੈਨਸ ਹਨ।
ਕੁਝ ਸਮਾਂ ਪਹਿਲਾਂ ਤੈਮੂਰ ਦੀ ਸ਼ਕਲ ਦੇ ਸੌਫਟ ਟੌਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸੀ। ਹੁਣ ਮਾਰਕਿਟ ‘ਚ ਤੈਮੂਰ ਦੇ ਨਾਂ ਦੇ ਬਿਸਕੁੱਟ ਵੇਚੇ ਜਾ ਰਹੇ ਹਨ। ਜੀ ਹਾਂ, ਕਸਟਮਾਈਜ਼ ਕੂਕੀਜ਼ ਬਣਾਉਣ ਵਾਲੀ ਬੇਕਰੀ ‘ਚ ਤੈਮੂਰ ਬਿਸਕੁੱਟ ਮਿਲ ਰਹੇ ਹਨ। ਇਸ ਬੇਕਰੀ ਨੇ ਹਾਲ ਹੀ ‘ਚ ਦਿੱਲੀ ‘ਚ ਇੱਕ ਐਵਾਰਡ ਫੰਕਸ਼ਨ ‘ਚ ਆਉਣ ਵਾਲੇ ਮਹਿਮਾਨਾਂ ਨੂੰ ਵੀ ਇਹ ਕੁਕੀਜ਼ ਗਿਫਟ ਕੀਤੀਆਂ।
ਉਂਝ ਜੇਕਰ ਕਰੀਨਾ ਦੀ ਗੱਲ ਕਰੀਏ ਤਾਂ ਉਸ ਨੂੰ ਤੈਮੂਰ ਦੀ ਸ਼ਕਲ ਦੀ ਡੌਲ ਬਿਲਕੁਲ ਪਸੰਦ ਨਹੀਂ ਆਈ ਸੀ। ਉਸ ਦਾ ਕਹਿਣਾ ਸੀ ਕਿ ਤੈਮੂਰ ਉਸ ਡੌਲ ਦੀ ਤਰ੍ਹਾਂ ਬਿਲਕੁਲ ਨਹੀਂ ਦਿਖਦਾ। ਹੁਣ ਬਿਸਕੁਟ ਬਾਰੇ ਸੁਣ ਕਰੀਨਾ ਦਾ ਕੀ ਕਹਿਣਾ ਹੋਵੇਗਾ, ਇਹ ਦੇਖਣਾ ਬਾਕੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)