ਪੜਚੋਲ ਕਰੋ
Advertisement
ਧਮਾਕੇਦਾਰ ਹੋਏਗਾ ਸੁਨੀਲ ਸ਼ੈੱਟੀ ਦੇ ਮੁੰਡੇ ਦਾ ਬਾਲੀਵੁੱਡ ਡੈਬਿਊ
ਮੁੰਬਈ: ਕਾਫੀ ਲੰਬੇ ਸਮੇਂ ਤੋਂ ਖ਼ਬਰਾਂ ਸੀ ਕਿ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਜਲਦੀ ਹੀ ਫ਼ਿਲਮਾਂ ‘ਚ ਆਪਣਾ ਕਰੀਅਰ ਬਣਾਉਣ ਲਈ ਆ ਰਿਹਾ ਹੈ। ਇਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਹ ਜਲਦੀ ਹੀ ਆਪਣੀ ਫ਼ਿਲਮ ‘ਤੇ ਕੰਮ ਕਰਨਾ ਸ਼ੁਰੂ ਕਰਨਗੇ। ਇਸ ਸਬੰਧੀ ਹੁਣ ਆਫੀਸ਼ਿਅਲ ਐਲਾਨਨਾਮਾ ਕਰ ਦਿੱਤਾ ਗਿਆ ਹੈ।
ਕੁਝ ਦਿਨ ਪਹਿਲਾਂ ਹੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, 'IT'S OFFICIAL... Sajid Nadiadwala ropes in director Milan Luthria for Ahan Shetty’s debut... An official remake of #Telugu hit #RX100’। ਇਸ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਅਹਾਨ ਸ਼ੈੱਟੀ ਫ਼ਿਲਮ ਆਰ.ਐਕਸ 100 ਤੋਂ ਹੀ ਆਪਣਾ ਡੈਬਿਊ ਕਰਨ ਜਾ ਰਿਹਾ ਹੈ।
ਇਸ ਸਾਊਥ ਦੀ ਰੀਮੇਕ ਫ਼ਿਲਮ ਹੈ, ਜਿਸ ‘ਚ ਅਹਾਨ ਨੂੰ ਸਾਜ਼ਿਦ ਨਾਡੀਆਡਵਾਲਾ ਲਾਂਚ ਕਰ ਰਹੇ ਹਨ। ਫਿਲਮ ਨੂੰ ਮਿਲਨ ਲੂਥਰੀਆ ਫ਼ਿਲਮ ਨੂੰ ਡਾਇਰੈਕਟ ਕਰਨਗੇ। ਇਸ ਤੋਂ ਪਹਿਲਾਂ ਅਹਾਨ ਦੀ ਭੈਣ ਆਥਿਆ ਸ਼ੈੱਟੀ ਆਪਣਾ ਬਾਲੀਵੁੱਡ ਡੈਬਿਊ 2015 ‘ਚ ਕਰ ਚੁੱਕੀ ਹੈ।IT'S OFFICIAL... Sajid Nadiadwala ropes in director Milan Luthria for Ahan Shetty’s debut... An official remake of #Telugu hit #RX100. pic.twitter.com/AliZIgcFCS
— taran adarsh (@taran_adarsh) November 15, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਵਿਸ਼ਵ
Advertisement