ਪੜਚੋਲ ਕਰੋ
Advertisement
ਅਕਸ਼ੈ ਨੇ ਐਲਾਨੀ ‘ਕੇਸਰੀ’ ਦੀ ਰਿਲੀਜ਼ ਡੇਟ, ਪਰੀਨੀਤੀ ਨੇ ਸ਼ੇਅਰ ਕੀਤੀ ਲੁੱਕ
ਮੁੰਬਈ: ਅਕਸ਼ੈ ਕੁਮਾਰ ਲਗਾਤਾਰ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘2.0’ ਰਿਲੀਜ਼ ਹੋਈ। ਉਨ੍ਹਾਂ ਨੇ ਆਪਣੀ ਫ਼ਿਲਮ ‘ਕੇਸਰੀ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਹੁਣ ਉਹ ‘ਹਾਉਸਫੁਲ-4’ ਦੀ ਸ਼ੂਟਿੰਗ ‘ਚ ਬਿਜ਼ੀ ਹਨ।
ਹੁਣ ਅੱਕੀ ਨੇ ਆਪਣੀ ਉਡੀਕੀ ਜਾ ਰਹੀ ਫ਼ਿਲਮ ‘ਕੇਸਰੀ’ ਦੀ ਰਿਲੀਜ਼ ਡੇਟ ਦਾ ਐਲਾਨ ਟਵਿਟਰ ‘ਤੇ ਕੀਤਾ ਹੈ। ਅੱਕੀ ਤੇ ਪਰੀਨੀਤੀ ਸਟਾਰਰ ਇਹ ਫ਼ਿਲਮ 21 ਮਾਰਚ, 2019 ਨੂੰ ਰਿਲੀਜ਼ ਹੋ ਰਹੀ ਹੈ। ਜੀ ਹਾਂ, ਫ਼ਿਲਮ ‘ਚ ਖਿਲਾੜੀ ਕੁਮਾਰ ਨਾਲ ਪਰੀਨੀਤੀ ਚੋਪੜਾ ਨਜ਼ਰ ਆਵੇਗੀ।
ਸਿਰਫ ਅਕਸ਼ੈ ਹੀ ਨਹੀਂ ਤਾਰੀਖ ਦੇ ਐਲਾਨ ਤੋਂ ਬਾਅਦ ਪਰੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਤਸਵੀਰ ਪੋਸਟ ਕੀਤੀ ਹੈ। ਇਸ ‘ਚ ਉਸ ਨੇ ਦੋਵਾਂ ਦੀ ਫ਼ਿਲਮ ਦੀ ਲੁੱਕ ਨੂੰ ਰਿਵੀਲ ਕੀਤਾ ਹੈ। ਇਸ ਦੇ ਨਾਲ ਹੀ ਇੱਕ ਪੋਸਟ ਕੀਤੀ ਹੈ।And it’s a wrap for #Kesari...a film which swells up my chest with immense pride. See you in cinemas on 21st March,2019.@ParineetiChopra @karanjohar @apoorvamehta18 @SinghAnurag79 @SunirKheterpal #CapeOfGoodFilms @dharmamovies @iAmAzure @ZeeStudios_ pic.twitter.com/zfxBTqR8tf
— Akshay Kumar (@akshaykumar) December 17, 2018
ਅਕਸ਼ੈ ਤੇ ਪਰੀ ਇਸ ਫ਼ਿਲਮ ‘ਚ ਪਤੀ-ਪਤਨੀ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ‘ਚ ਦੋਨਾਂ ਦਾ ਇੱਕ ਰੋਮਾਂਟਿਕ ਗਾਣਾ ਵੀ ਸ਼ੂਟ ਹੋਣਾ ਹੈ। ਇਸ ਦੀ ਸ਼ੂਟਿੰਗ ਪਿੰਕ ਸਿਟੀ ਜੈਪੁਰ ‘ਚ ਹੋਣੀ ਹੈ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ ਰੀਅਲ ਹੀਰੋ ਹੌਲਦਾਰ ਈਸ਼ਵਰ ਸਿੰਘ ਦਾ ਰੋਲ ਅਦਾ ਕਰ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement