ਪੜਚੋਲ ਕਰੋ
Advertisement
ਅਕਸ਼ੈ, ਕਰੀਨਾ ਤੇ ਦਿਲਜੀਤ ਦੀ ਵੀਡੀਓ ਵਾਇਰਲ
ਵੀਡੀਓ ਵਿੱਚ ਪਹਿਲਾਂ ਦਿਲਜੀਤ ਆਉਂਦਾ ਹੈ, ਫਿਰ ਅਕਸ਼ੈ ਦੀ ਐਂਟਰੀ ਹੁੰਦੀ ਹੈ ਤੇ ਬਾਅਦ ਵਿੱਚ ਕਰੀਨਾ ਤੇ ਕਿਆਰਾ ਆਉਂਦੀਆਂ ਹਨ। ਫਿਰ ਸਾਰੇ ਮਿਲ ਕੇ ਸਾਇਰਨ ਦੀ ਆਵਾਜ਼ ਕੱਢਣ ਲੱਗਦੇ ਹਨ।
ਨਵੀਂ ਦਿੱਲੀ: ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਆਪਣੀ ਅਗਲੀ ਫਿਲਮ 'ਗੁੱਡ ਨਿਊਜ਼' ਦੀ ਸ਼ੂਟਿੰਗ ਵਿੱਚ ਰੁੱਝੇ ਹਨ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਅਕਸ਼ੈ ਕੁਮਾਰ ਆਪਣੇ ਸਾਥੀ ਕਲਾਕਾਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਾਰੇ ਕਲਾਕਾਰ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਕੱਢ ਰਹੇ ਹਨ।
ਅਕਸ਼ੈ ਦੀ ਇਸ ਵੀਡੀਓ ਵਿੱਚ ਪਹਿਲਾਂ ਦਿਲਜੀਤ ਆਉਂਦਾ ਹੈ, ਫਿਰ ਅਕਸ਼ੈ ਦੀ ਐਂਟਰੀ ਹੁੰਦੀ ਹੈ ਤੇ ਬਾਅਦ ਵਿੱਚ ਕਰੀਨਾ ਤੇ ਕਿਆਰਾ ਆਉਂਦੀਆਂ ਹਨ। ਫਿਰ ਸਾਰੇ ਮਿਲ ਕੇ ਸਾਇਰਨ ਦੀ ਆਵਾਜ਼ ਕੱਢਣ ਲੱਗਦੇ ਹਨ। ਇਸ ਫਿਲਮ ਵਿੱਚ ਉਨ੍ਹਾਂ ਦੇ ਇਲਾਵਾ ਪੰਜਾਬੀ ਗਾਇਕ ਦਿਲਜੀਤ ਦੁਸਾਂਝ, ਕਰੀਨਾ ਕਪੂਰ ਤੇ ਕਿਆਰਾ ਅਡਵਾਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਵਿੱਚ ਅਕਸ਼ੈ ਤੇ ਕਰੀਨਾ ਕਾਫੀ ਲੰਮੇ ਸਮੇਂ ਬਾਅਦ ਇਕੱਠੇ ਨਜ਼ਰ ਆਉਣਗੇ।
ਅਕਸ਼ੈ ਦੀ ਫਿਲਮ 'ਗੁਡ ਨਿਊਜ਼' ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਕਾਮੇਡੀ ਫੈਮਿਲੀ ਡਰਾਮਾ ਫਿਲਮ ਹੈ। ਅਕਸ਼ੈ ਨੇ ਵੀਡੀਓ ਸ਼ੇਅਰ ਕਰਨ ਦੇ ਨਾਲ-ਨਾਲ ਇੱਕ ਕੈਪਸ਼ਨ, 'ਗੁਡ ਨਿਊਜ਼ ਦੇ ਸਾਊਂਡ ਦੀ ਪ੍ਰੈਕਟਿਸ ਹੋ ਰਹੀ ਹੈ, ਡਿਊ ਡੇਟ 6 ਸਤੰਬਰ, 2019' ਵੀ ਲਿਖੀ ਹੈ।Practicing the sound of #GoodNews arriving until then it’s a wrap 😜 Due date 6th September, 2019!#KareenaKapoorKhan @diljitdosanjh @Advani_Kiara @karanjohar @apoorvamehta18 @raj_a_mehta @DharmaMovies #CapeOfGoodFilms pic.twitter.com/YxEfoZOx0T
— Akshay Kumar (@akshaykumar) April 6, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement