ਮੁੰਬਈ: ਬਾਲੀਵੁੱਡ ਐਕਟਰ ਆਲਿਆ ਭੱਟ ਤੇ ਵਰੁਣ ਧਵਨ ਨੇ ਆਪਣਾ ਫ਼ਿਲਮੀ ਕਰੀਅਰ ਇੱਕੋ ਫ਼ਿਲਮ ਤੋਂ ਸ਼ੁਰੂ ਕੀਤਾ ਸੀ। ਹੁਣ ਦੋਵੇਂ ਜਲਦੀ ਹੀ ਇੱਕਠਿਆਂ ਦੀ ਚੌਥੀ ਫ਼ਿਲਮ ‘ਕਲੰਕ’ ਲੈ ਕੇ ਆ ਰਹੇ ਹਨ। ਦੋਵਾਂ ਨੂੰ ਸਕਰੀਨ ‘ਤੇ ਫੈਨਸ ਵੱਲੋਂ ਖੂਬ ਪਿਆਰ ਮਿਲਦਾ ਹੈ। ਹੁਣ ਦੋਵੇਂ ਇੱਕ ਵਾਰ ਫੇਰ ਨਜ਼ਰ ਆਏ ਹਨ ਪਰ ਕਿਸੇ ਫ਼ਿਲਮ ‘ਚ ਨਹੀਂ ਸਗੋਂ ਇੱਕ ਮੈਗਜ਼ੀਨ ਦੇ ਪੇਜ਼ ‘ਤੇ।



ਜੀ ਹਾਂ, ਹਾਲ ਹੀ ‘ਚ ਫ਼ਿਲਮਫੇਅਰ ਮੈਗਜ਼ੀਨ ਦਾ ਅਪ੍ਰੈਲ ਅਡੀਸ਼ਨ ਆਇਆ ਹੈ ਜਿਸ ‘ਚ ਆਲਿਆ-ਵਰੁਣ ਦੀ ਹੌਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਕਵਰ ਪੇਜ਼ ਦੀ ਇਮੇਜ਼ ‘ਤੇ ਦੋਵਾਂ ਦਾ ਲੁੱਕ ਬੇਹੱਦ ਨਵਾਂ ਨਜ਼ਰ ਆ ਰਿਹਾ ਹੈ। ਵਰਣੁ ਨੇ ਜਿੱਥੇ ਲੈਦਰ ਜੈਕਟ ‘ਚ ਆਪਣੇ ਐਬਸ ਫਲੌਂਟ ਕੀਤੇ ਹਨ, ਉੱਥੇ ਹੀ ਆਲਿਆ ਨੇ ਸੈਪਰੇਟਸ ਕੈਰੀ ਕੀਤੇ ਹਨ।


ਇਸ ਤੋਂ ਪਹਿਲਾਂ ਵੀ ਤਿੰਨਾਂ ਦੀ ਜੋੜੀ ਫ਼ਿਲਮਫੇਅਰ ਮੈਗਜ਼ੀਨ ‘ਤੇ ਤਿੰਨ ਵਾਰ ਆਪਣੀ ਛਾਪ ਛੱਡ ਚੁੱਕੀ ਹੈ। ਜੇਕਰ ਦੋਵਾਂ ਦੀ ਫ਼ਿਲਮ ‘ਕਲੰਕ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ‘ਚ ਸੰਜੇ ਦੱਤ-ਮਾਧੁਰੀ ਦਿਕਸ਼ਿਤ ਤੇ ਆਦਿਤੀਆ ਰਾਏ ਕਪੂਰ-ਸੋਨਾਕਸ਼ੀ ਸਿਨ੍ਹਾ ਵੀ ਅਹਿਮ ਕਿਰਦਾਰ ਕਰਦੇ ਨਜ਼ਰ ਆਉਣਗੇ। ‘ਕਲੰਕ’ 17 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।