ਪੜਚੋਲ ਕਰੋ
ਫ਼ੋਨ ‘ਚ ਖੁੱਭੇ ਰਣਬੀਰ ਨੂੰ ਦੇਖ ਆਲਿਆ ਹੋਈ ਉਦਾਸ..!

ਮੁੰਬਈ: ਆਲਿਆ ਭੱਟ ਅਤੇ ਰਣਬੀਰ ਕਪੂਰ ਜਲਦੀ ਹੀ ਆਰਿਅਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਇੱਕਠੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਦੋਵਾਂ ਦੀ ਇੱਕਠਿਆਂ ਇਹ ਪਹਿਲੀ ਫ਼ਿਲਮ ਹੈ, ਜਿਸ ‘ਚ ਉਨ੍ਹਾਂ ਦੇ ਨਾਲ ਮੈਗਾਸਟਾਰ ਅਮਿਤਾਭ ਅਤੇ ਹੋਰ ਵੀ ਕਈ ਸਿਤਾਰੇ ਨਜ਼ਰ ਆਉਣਗੇ। ਦੋਵਾਂ ਨੇ ਫ਼ਿਲਮ ਦੀ ਸ਼ੂਟਿੰਗ ਦੇ ਕਈ ਸ਼ੈਡੀਊਲ ਪੂਰੇ ਕਰ ਲਏ ਹਨ ਅਤੇ ਹੁਣ ਦੋਵੇਂ ਫ਼ਿਲਮ ਦੇ ਨਵੇਂ ਸ਼ੈਡਿਊਲ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਦੇ ਨਾਲ ਬੀਤੇ ਦਿਨੀਂ ਕਰਨ ਨੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ ਜੋ ਅਗਲੇ ਸਾਲ ਕ੍ਰਿਸਮਸ ਹੈ। ਇਸ ਫ਼ਿਲਮ ਦੇ ਸੈੱਟ ਤੋਂ ਆਏ ਦਿਨ ਕੋਈ ਨਾ ਕੋਈ ਤਸਵੀਰ ਸ਼ੇਅਰ ਹੁਮਦੀ ਰਹਿੰਦੀ ਸੀ, ਜਿਸ ਨਾਲ ਫ਼ਿਲਮ ਸੁਰਖੀਆਂ ‘ਚ ਰਹੀ।
ਇਸ ਤੋਂ ਇਲਾਵਾ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਤੂਲ ਫੜ ਰਹੀਆਂ ਹਨ। ਖ਼ਬਰਾਂ ਆਇਆ ਸੀ ਕਿ ਸੋਨੀ ਰਾਜਦਾਨ ਅਤੇ ਨੀਤੂ ਕਪੂਰ ਨੇ ਫ਼ੇਸਲਾ ਲਿਆ ਹੈ ਕਿ ਦੋਵਾਂ ਦਾ ਵਿਆਹ 2020 ‘ਚ ਹੋਵੇਗਾ। ਇਸ ਬਾਰੇ ਆਫੀਸ਼ੀਅਲ ਅਨਾਊਂਸਮੈਂਟ ਦਾ ਸਭ ਨੂੰ ਇੰਤਜ਼ਾਰ ਹੈ।
ਬੁਲਗਾਰੀਆ ਤੋਂ ਬਾਅਦ ‘ਬ੍ਰਹਮਾਸਤਰ’ ਦੀ ਸ਼ੂਟਿੰਗ ਮੁੰਬਈ ‘ਚ ਹੋ ਰਹੀ ਹੈ ਅਤੇ ਦੋ ਦਿਨ ਪਹਿਲਾਂ ਆਲਿਆ-ਰਣਬੀਰ ਦੀ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆਂ ਸੀ। ਪਰ ਹੁਣ ਜੋ ਤਸਵੀਰ ਸਾਹਮਣੇ ਆਈ ਹੈ ਉਸ ‘ਚ ਆਲਿਆ ਕੁਝ ਉਦਾਸ ਨਜ਼ਰ ਆ ਰਹੀ ਹੈ ਜਦਕਿ ਰਣਬੀਰ ਆਪਣੇ ਫ਼ੋਨ ‘ਚ ਮਸ਼ਰੂਫ ਹਨ।View this post on InstagramRanbir Kapoor and Alia Bhatt on the sets of #Brahmastra. #ranbirkapoor #aliabhatt #Brahmāstra
ਇਸ ਤੋਂ ਇਲਾਵਾ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਤੂਲ ਫੜ ਰਹੀਆਂ ਹਨ। ਖ਼ਬਰਾਂ ਆਇਆ ਸੀ ਕਿ ਸੋਨੀ ਰਾਜਦਾਨ ਅਤੇ ਨੀਤੂ ਕਪੂਰ ਨੇ ਫ਼ੇਸਲਾ ਲਿਆ ਹੈ ਕਿ ਦੋਵਾਂ ਦਾ ਵਿਆਹ 2020 ‘ਚ ਹੋਵੇਗਾ। ਇਸ ਬਾਰੇ ਆਫੀਸ਼ੀਅਲ ਅਨਾਊਂਸਮੈਂਟ ਦਾ ਸਭ ਨੂੰ ਇੰਤਜ਼ਾਰ ਹੈ। Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















