ਪੜਚੋਲ ਕਰੋ
(Source: ECI/ABP News)
ਆਲੀਆ ਨੇ ਪਿਆਰ ਦੇ ਚੱਕਰ 'ਚ ਖਰਚੇ 32 ਕਰੋੜ, ਸ਼ਾਹਰੁਖ ਦੀ ਪਤਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਪਿਆਰ 'ਚ ਬਹੁਤ ਤਾਕਤ ਹੁੰਦੀ ਹੈ ਤੇ ਪਿਆਰ ਕੀ-ਕੁਝ ਨਹੀਂ ਕਰਵਾ ਦਿੰਦਾ। ਲੱਗਦਾ ਹੈ ਇਸੇ ਪਿਆਰ ਦੀ ਉਦਾਹਰਨ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਸੈੱਟ ਕੀਤੀ ਹੈ। ਪਿਆਰ ਦੇ ਚੱਕਰ 'ਚ ਆਲੀਆ ਨੇ 32 ਕਰੋੜ ਖਰਚ ਕਰ ਦਿੱਤੇ।
![ਆਲੀਆ ਨੇ ਪਿਆਰ ਦੇ ਚੱਕਰ 'ਚ ਖਰਚੇ 32 ਕਰੋੜ, ਸ਼ਾਹਰੁਖ ਦੀ ਪਤਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ Alia bhatt spends Rs 32 crore for ranbir kapoor, big responsibility handed over to Shah Rukh's wife ਆਲੀਆ ਨੇ ਪਿਆਰ ਦੇ ਚੱਕਰ 'ਚ ਖਰਚੇ 32 ਕਰੋੜ, ਸ਼ਾਹਰੁਖ ਦੀ ਪਤਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ](https://static.abplive.com/wp-content/uploads/sites/5/2020/12/02134606/alia-bhatt-ranbir-kapoor-shah-rukh-khan-gauri-khan.jpg?impolicy=abp_cdn&imwidth=1200&height=675)
ਮੁੰਬਈ: ਪਿਆਰ 'ਚ ਬਹੁਤ ਤਾਕਤ ਹੁੰਦੀ ਹੈ ਤੇ ਪਿਆਰ ਕੀ-ਕੁਝ ਨਹੀਂ ਕਰਵਾ ਦਿੰਦਾ। ਲੱਗਦਾ ਹੈ ਇਸੇ ਪਿਆਰ ਦੀ ਉਦਾਹਰਨ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਸੈੱਟ ਕੀਤੀ ਹੈ। ਪਿਆਰ ਦੇ ਚੱਕਰ 'ਚ ਆਲੀਆ ਨੇ 32 ਕਰੋੜ ਖਰਚ ਕਰ ਦਿੱਤੇ। ਪਿਆਰ 'ਚ ਦੂਰੀ ਨਾ ਰਹੇ ਤਾਂ ਇਸ ਕਰਕੇ ਆਲੀਆ ਰਣਬੀਰ ਕਪੂਰ ਦੀ ਗੁਆਂਢਣ ਬਣ ਗਈ ਹੈ, ਜਿਸ ਲਈ ਆਲੀਆ ਨੇ ਪੂਰੇ 32 ਕਰੋੜ ਖਰਚ ਕੀਤੇ ਹਨ। ਦਰਅਸਲ ਜਿਸ ਬਿਲਡਿੰਗ 'ਚ ਰਣਬੀਰ ਕਪੂਰ ਰਹਿ ਰਹੇ ਹਨ ਉਸ ਹੀ ਬਿਲਡਿੰਗ 'ਚ ਆਲੀਆ ਨੇ ਨਵਾਂ ਫਲੈਟ ਖਰੀਦਿਆ ਹੈ। ਇਸ ਲਈ ਆਲੀਆ ਨੂੰ 32 ਕਰੋੜ ਦੀ ਰਕਮ ਅਦਾ ਕਰਨੀ ਪਈ ਹੈ।
ਹਾਲ ਹੀ 'ਚ ਆਲੀਆ ਨੇ ਬਾਂਦਰਾਂ 'ਚ ਪਾਲੀ ਹਿਲਸ 'ਵਾਸਤੂ' 'ਚ ਆਲੀਸ਼ਾਨ ਫਲੈਟ ਖਰੀਦਿਆ ਹੈ ਤੇ ਇਸੇ ਬਿਲਡਿੰਗ ਦੇ 7ਵੇਂ ਫਲੋਰ 'ਤੇ ਰਣਬੀਰ ਕਪੂਰ ਰਹਿੰਦੇ ਹਨ ਤੇ ਆਲੀਆ ਭੱਟ ਨੇ 5ਵੇਂ ਫਲੋਰ 'ਤੇ ਫਲੈਟ ਖਰੀਦਿਆ ਹੈ। ਫਿਲਹਾਲ ਆਲੀਆ ਆਪਣੀ ਭੈਣ ਸ਼ਾਹੀਨ ਭੱਟ ਨਾਲ ਜੁਹੂ 'ਚ ਰਹਿ ਰਹੀ ਹੈ ਪਰ ਬਹੁਤ ਜਲਦ ਉਹ ਆਪਣੇ ਇਸ ਨਵੇਂ ਖਰੀਦੇ ਘਰ 'ਚ ਸ਼ਿਫਟ ਹੋ ਜਾਵੇਗੀ। ਇਹੀ ਨਹੀਂ ਆਲੀਆ ਭੱਟ ਨੇ ਸ਼ਾਹਰੁਖ ਖਾਨ ਦੀ ਵਾਈਫ ਗੌਰੀ ਖਾਨ ਨੂੰ ਆਪਣੇ ਘਰ ਨੂੰ ਹੋਰ ਸੋਹਣਾ ਬਣਾਉਣ ਲਈ ਇੰਟੀਰੀਅਰ ਡਿਜ਼ਾਈਨਿੰਗ ਲਈ ਕਿਹਾ ਹੈ।
Pfizer Corona Vaccine Update: ਖ਼ਤਮ ਹੋਇਆ ਇੰਤਜ਼ਾਰ, ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਸ਼ੁਰੂ ਹੋ ਜਾਵੇਗੀ ਵੈਕਸੀਨੇਸ਼ਨ
ਰਿਪੋਰਟਸ ਦੇ ਅਨੁਸਾਰ ਆਲੀਆ ਭੱਟ ਨੇ ਰਣਬੀਰ ਕਪੂਰ, ਕਰਨ ਜੌਹਰ ਅਤੇ ਅਯਾਨ ਮੁਖਰਜੀ ਵਰਗੇ ਕੁਝ ਕਰੀਬੀ ਦੋਸਤਾਂ ਤੇ ਆਪਣੇ ਪਰਿਵਾਰ ਨਾਲ ਨਵੇਂ ਘਰ 'ਚ ਲਕਸ਼ਮੀ ਪੂਜਨ ਅਤੇ ਹਵਨ ਕੀਤਾ। ਆਲੀਆ ਭੱਟ ਦਾ ਪਹਿਲਾਂ ਹੀ ਜੁਹੂ ਵਿੱਚ ਇੱਕ ਅਪਾਰਟਮੈਂਟ ਹੈ। ਜਿਸ ਦੀ ਕੀਮਤ 13 ਕਰੋੜ ਰੁਪਏ ਹੈ। ਜੇ ਹੁਣ ਆਲੀਆ ਦੇ ਨਵੇਂ ਘਰ ਬਾਰੇ ਗੱਲ ਕਰੀਏ ਤਾਂ ਇਸ ਗੱਲ 'ਚ ਕੋਈ ਦੋਰਾਏ ਨਹੀਂ ਹੋਵੇਗੀ ਕਿ ਆਲੀਆ ਆਪਣੇ ਹੋਣ ਵਾਲੇ ਪਤੀ ਦੀ ਗੁਆਂਢਣ ਬਣ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)