ਤਾਊਤੇ ਤੂਫ਼ਾਨ ਨਾਲ ਪਾਣੀ 'ਚ ਡੁੱਬਿਆ ਅਮਿਤਾਭ ਬੱਚਨ ਦਾ ਦਫ਼ਤਰ
ਕੋਰੋਨਾ ਮਗਰੋਂ ਭਾਰਤ ਵਿੱਚ ਪਿੱਛਲੇ ਦੋ ਦਿਨਾਂ ਤੋਂ ਤਾਊਤੇ ਤੂਫ਼ਾਨ ਆਪਣਾ ਕਹਿਰ ਬਰਸਾ ਰਿਹਾ ਹੈ। ਫਿਲਹਾਲ ਇਸ ਤੂਫਾਨ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਤੂਫਾਨ ਵਿੱਚ ਕਈ ਸਿਤਾਰਿਆਂ ਨੂੰ ਵੀ ਨੁਕਸਾਨ ਪੁਹੰਚਿਆ ਹੈ ਜਿਸ ਵਿੱਚ ਅਮਿਤਾਭ ਬੱਚਨ ਦਾ ਦਫ਼ਤਰ 'ਜਨਕ' ਵੀ ਸ਼ਾਮਲ ਹੈ।
ਮੁੰਬਈ: ਕੋਰੋਨਾ ਮਗਰੋਂ ਭਾਰਤ ਵਿੱਚ ਪਿੱਛਲੇ ਦੋ ਦਿਨਾਂ ਤੋਂ ਤਾਊਤੇ ਤੂਫ਼ਾਨ ਆਪਣਾ ਕਹਿਰ ਬਰਸਾ ਰਿਹਾ ਹੈ। ਫਿਲਹਾਲ ਇਸ ਤੂਫਾਨ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਤੂਫਾਨ ਵਿੱਚ ਕਈ ਸਿਤਾਰਿਆਂ ਨੂੰ ਵੀ ਨੁਕਸਾਨ ਪੁਹੰਚਿਆ ਹੈ ਜਿਸ ਵਿੱਚ ਅਮਿਤਾਭ ਬੱਚਨ ਦਾ ਦਫ਼ਤਰ 'ਜਨਕ' ਵੀ ਸ਼ਾਮਲ ਹੈ।
ਅਮਿਤਾਭ ਦੇ ਦਫ਼ਤਰ 'ਚ ਭਰਿਆ ਪਾਣੀ
ਇਸ ਸਬੰਧੀ ਅਦਾਕਾਰ ਨੇ ਖੁਦ ਆਪਣੇ ਟਵਿੱਟਰ ਹੈਂਡਲ ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੁਖੀ ਹੋ ਦੱਸਿਆ, "ਦਫ਼ਤਰ ਵਿੱਚ ਪਾਣੀ ਭਰ ਗਿਆ ਹੈ ਤੇ ਸਟਾਫ ਲਈ ਬਣਾਇਆ ਗਿਆ ਸ਼ੈਲਟਰ ਤੇਜ਼ ਹਵਾ ਨਾਲ ਉੱਡ ਗਿਆ ਹੈ। ਇਸ ਚੱਕਰਵਾਤ ਦੇ ਵਿੱਚ ਇੱਕ ਗਹਿਰਾ ਸੰਨਾਟਾ ਹੈ, ਸਾਰਾ ਦਿਨ ਮੀਂਹ ਪੈਂਦਾ ਰਿਹਾ, ਰੁੱਖ ਡਿੱਗ ਗਏ, ਹਰ ਥਾਂ ਲੀਕੇਜ, ਜਨਕ ਵਿੱਚ ਪਾਣੀ ਭਰ ਗਿਆ, ਪਲਾਸਟਿਕ ਕਵਰ ਸ਼ੀਟ ਫੱਟ ਗਈ। ਸਾਰੇ ਲੋਕ ਪੂਰੀ ਤਿਆਰੀ ਨਾਲ ਬਾਹਰ ਨਿਕਲ ਰਹੇ ਹਨ ਤੇ ਨੁਕਸਾਨ ਨੂੰ ਠੀਕ ਕਰ ਰਹੇ ਹਨ।"
T 3906 - The winds and the rain of Cyclone Tauktae lashes us with intense ferocity .. my prayers for all to be safe and protected. .🙏🙏
— Amitabh Bachchan (@SrBachchan) May 17, 2021
ਅਮਿਤਾਭ ਨੇ ਸਟਾਫ ਦੀ ਕੀਤੀ ਤਰੀਫ
ਇਸ ਦੇ ਨਾਲ ਹੀ ਅਮਿਤਾਭ ਨੇ ਆਪਣੇ ਸਟਾਫ ਦੀ ਤਰੀਫ ਕਰਦੇ ਹੋਏ ਲਿਖਿਆ ਸਟਾਫ ਐਸੀ ਸਥਿਤੀ ਵਿੱਚ ਬੇਹਤਰੀਨ ਕੰਮ ਕਰ ਰਿਹਾ ਹੈ। ਉਨ੍ਹਾਂ ਦੀਆਂ ਵਰਦੀਆਂ ਭਿੱਜ ਚੁੱਕੀਆਂ ਹਨ ਤੇ ਬਾਰਸ਼ ਹੋ ਰਹੀ ਹੈ। ਐਸੇ ਵਿੱਚ ਵੀ ਉਹ ਲਗਾਤਾਰ ਕੰਮ ਕਰ ਰਹੇ ਹਨ। ਇਹ ਦੇਖਣ ਮਗਰੋਂ ਉਨ੍ਹਾਂ ਨੇ ਆਪਣੇ ਵਾਰਡਰੋਬ ਵਿੱਚੋਂ ਕੱਪੜੇ ਦਿੱਤੇ ਜੋ ਉਨ੍ਹਾਂ ਦੇ ਕੁੱਝ ਢਿੱਲੇ ਤੇ ਟਾਇਟ ਹਨ। ਇਨ੍ਹਾਂ ਸਭ ਹੋਣ ਦੇ ਬਾਅਦ ਵੀ ਘਰ ਵਿੱਚ ਇੱਕ ਹੋਰ ਮੁਸੀਬਤ ਹੈ। ਕੁਝ ਬਿਨ ਬੁਲਾਏ ਮਹਿਮਾਨ ਇੱਥੇ ਆਪਣਾ ਘਰ ਬਣਾਉਣਾ ਚਾਹੁੰਦੇ ਹਨ ਜਿਸ ਕਾਰਨ ਪਰਿਵਾਰ ਦੇ ਕੁਝ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
ਉੱਧਰ ਇਸ ਤੋਂ ਪਿਹਲਾਂ ਬਿੱਗ ਬੌਸ ਨੇ ਇੱਕ ਟਵੀਟ ਕਰਦੇ ਹੋਏ ਲਿਆ ਸੀ ਕਿ, ਚੱਕਰਵਾਤ ਤਾਊਤੇ ਦੀ ਬੇਹੱਦ ਤੇਜ਼ ਹਵਾਵਾਂ ਅਤੇ ਬਾਰਸ਼ ਪੂਰੀ ਤਾਕਤ ਨਾਲ ਸਾਡੇ ਤੇ ਹਮਲਾ ਕਰ ਰਿਹਾ ਹੈ। ਮੇਰੀ ਪ੍ਰਾਰਥਨਾ ਹੈ ਕਿ ਸਭ ਸੁਰੱਖਿਅਤ ਰਹਿਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :