ਪੜਚੋਲ ਕਰੋ
(Source: ECI/ABP News)
ਅਮਿਤਾਭ ਬਚਨ ਨੂੰ ਖ਼ਤਰਨਾਕ ਬਿਮਾਰੀ, ਅੱਠ ਸਾਲ ਪਤਾ ਹੀ ਨਹੀਂ ਲੱਗਾ
ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ‘ਕੌਨ ਬਨੇਗਾ ਕਰੋੜਪਤੀ’ ਕਰਕੇ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹਨ। ਉਨ੍ਹਾਂ ਦੇ ਬੋਲਣ ਦੇ ਸਟਾਇਲ ਤੇ ਸ਼ੋਅ ‘ਚ ਐਂਟਰੀ ਲੋਕਾਂ ਨੂੰ ਕਾਫੀ ਪਸੰਦ ਹੈ। ਅਮਿਤਾਭ ਦੀ ਪਰਸਨੈਲਟੀ ਦੀ ਹਰ ਕੋਈ ਤਾਰੀਫ ਕਰਦਾ ਹੈ।
![ਅਮਿਤਾਭ ਬਚਨ ਨੂੰ ਖ਼ਤਰਨਾਕ ਬਿਮਾਰੀ, ਅੱਠ ਸਾਲ ਪਤਾ ਹੀ ਨਹੀਂ ਲੱਗਾ Amitabh Bachchan says 75% of his liver is gone, survived with tuberculosis for 8 years ਅਮਿਤਾਭ ਬਚਨ ਨੂੰ ਖ਼ਤਰਨਾਕ ਬਿਮਾਰੀ, ਅੱਠ ਸਾਲ ਪਤਾ ਹੀ ਨਹੀਂ ਲੱਗਾ](https://static.abplive.com/wp-content/uploads/sites/5/2019/06/21134216/amitabh-bachchan-1.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ‘ਕੌਨ ਬਨੇਗਾ ਕਰੋੜਪਤੀ’ ਕਰਕੇ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹਨ। ਉਨ੍ਹਾਂ ਦੇ ਬੋਲਣ ਦੇ ਸਟਾਇਲ ਤੇ ਸ਼ੋਅ ‘ਚ ਐਂਟਰੀ ਲੋਕਾਂ ਨੂੰ ਕਾਫੀ ਪਸੰਦ ਹੈ। ਅਮਿਤਾਭ ਦੀ ਪਰਸਨੈਲਟੀ ਦੀ ਹਰ ਕੋਈ ਤਾਰੀਫ ਕਰਦਾ ਹੈ ਪਰ ਅਮਿਤਾਭ ਦੇ ਫੈਨਸ ਨੂੰ ਇਹ ਜਾਣ ਹੈਰਾਨੀ ਤੇ ਦੁੱਖ ਜ਼ਰੂਰ ਹੋਵੇਗਾ ਕਿ ਬਿੱਗ ਬੀ ਦਾ 75% ਲੀਵਰ ਖ਼ਰਾਬ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਇੱਕ ਹੋਰ ਖ਼ਤਰਨਾਕ ਬਿਮਾਰੀ ਨਾਲ ਲੜ ਰਹੇ ਹਨ।
ਜੀ ਹਾਂ, ਇਨ੍ਹਾਂ ਗੱਲਾਂ ਦਾ ਖੁਲਾਸਾ ਖੁਦ ਅਮਿਤਾਭ ਬੱਚਨ ਨੇ ਹੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 75% ਲੀਵਰ ਖ਼ਰਾਬ ਹੋਣ ਤੋਂ ਬਾਅਦ ਹੁਣ 25% ਲੀਵਰ ਨਾਲ ਹੀ ਜ਼ਿੰਦਗੀ ਜੀਅ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇੱਕ ਚੈਨਲ ਦੇ ਸਿਹਤ ਪ੍ਰੋਗ੍ਰਾਮ ‘ਚ ਗੱਲ ਕਰਦਿਆਂ ਦੱਸਿਆ ਕਿ ਉਹ ਟੀਬੀ ਤੇ ਹੈਪੇਟਾਈਟਸ ਬੀ ਨਾਲ ਪੀੜਤ ਹਨ। ਉਨ੍ਹਾਂ ਕਿਹਾ ਕਿ ਟੀਬੀ ਦਾ ਇਲਾਜ ਹੈ ਤੇ ਮੈਨੂੰ ਅੱਠ ਸਾਲ ਪਤਾ ਹੀ ਨਹੀਂ ਲੱਗਿਆ ਕਿ ਮੈਨੂੰ ਇਹ ਬਿਮਾਰੀ ਹੈ।
ਇਸ ਤੋਂ ਪਹਿਲਾਂ ਵੀ ਉਹ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਚੁੱਕੇ ਹਨ। ਉਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਸਰਜ਼ਰੀਆਂ ਹੋ ਚੁੱਕੀਆਂ ਹਨ। ਸਾਲ 1982 ‘ਚ ਫ਼ਿਲਮ ‘ਕੁਲੀ’ ਦੌਰਾਨ ਉਨ੍ਹਾਂ ਨੂੰ ਭਿਆਨਕ ਸੱਟ ਲੱਗੀ ਸੀ। ਕਾਫੀ ਖੂਨ ਵਹਿ ਜਾਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਸੀ। ਅਮਿਤਾਭ ਨੇ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਤੇ ਫੇਰ ਤੋਂ ਸਿਨੇਮਾ ‘ਚ ਵਾਪਸੀ ਕੀਤੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)