Ammy Virk: ਐਮੀ ਵਿਰਕ-ਦੇਵ ਖਰੌੜ ਸਟਾਰਰ ਫਿਲਮ 'ਮੌੜ' ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਿਨ ਸਿਨੇਮਾਘਰਾਂ 'ਚ ਦੇ ਰਹੀ ਦਸਤਕ
Ammy Virk Movies: ਐਮੀ ਵਿਰਕ-ਦੇਵ ਖਰੌੜ ਸਟਾਰਰ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ। ਮੌੜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇਕ ਹੈ।
Ammy Virk Announces Release Date Of Maurh: ਪੰਜਾਬੀ ਐਕਟਰ ਤੇ ਸਿੰਗਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਇਸ ਸਾਲ ਐਮੀ ਵਿਰਕ ਨੇ ਆਪਣੀ ਐਲਬਮ 'ਲੇਅਰਜ਼' ਰਿਲੀਜ਼ ਕੀਤੀ ਹੈ। ਐਮੀ ਨੇ ਲੰਬੇ ਸਮੇਂ ਬਾਅਦ ਕੋਈ ਐਲਬਮ ਰਿਲੀਜ਼ ਕੀਤੀ, ਜਿਸ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ। ਇਸ ਦੇ ਨਾਲ ਨਾਲ ਐਮੀ ਵਿਰਕ ਇਸ ਸਾਲ 3-4 ਫਿਲਮਾਂ ;ਚ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ 'ਮੌੜ'। ਇਸ ਫਿਲਮ 'ਚ ਐਮੀ ਵਿਰਕ ਦੇਵ ਖਰੌੜ ਨਾਲ ਐਕਸ਼ਨ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ, ਬੋਲੇ- ਮੈਂ ਬਾਬਾ ਬਣਨਾ ਚਾਹੁੰਦਾ ਹਾਂ ਪਰ.....
ਹੁਣ ਇਸ ਫਿਲਮ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਐਮੀ ਵਿਰਕ-ਦੇਵ ਖਰੌੜ ਸਟਾਰਰ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ। ਐਮੀ ਵਿਰਕ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਕਲਾਕਾਰ ਨੇ ਕਿਹਾ, 'ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ....ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਸਾਡੀ ਫਿਲਮ 'ਮੌੜ: ਲਹਿੰਦੀ ਰੁੱਤ ਦੇ ਨਾਇਕ' 16 ਜੂਨ ਨੂੰ ਪੂਰੀ ਦੁਨੀਆ 'ਚ ਰਿਲੀਜ਼ ਹੋਣ ਜਾ ਰਹੀ ਹੈ। ਸਾਰੀ ਟੀਮ ਨੇ ਬਹੁਤ ਹੀ ਜ਼ਿਆਦਾ ਮੇਹਨਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆ ਨੂੰ ਇਹ ਫਿਲਮ ਬਹੁਤ ਜ਼ਿਆਦਾ ਪਸੰਦ ਆਵੇਗੀ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਕਲਾ 'ਚ ਰੱਖਣ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਮੌੜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇਕ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ ਫਿਲਮ 'ਚ ਪਹਿਲੀ ਵਾਰ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਇਕੱਠੇ ਐਕਟਿੰਗ ਕਰਦੇ ਨਜ਼ਰ ਆਵੇਗੀ। ਫੈਨਜ਼ ਦੇਵ ਤੇ ਐਮੀ ਨੂੰ ਸਿਲਵਰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਇਹ ਫਿਲਮ ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਫਿਲਮ ਨੂੰ ਨਾਦ ਸਟੂਡੀਓਜ਼ ਤੇ ਅਮਰਿੰਦਰ ਗਿੱਲ ਦੀ ਪ੍ਰੋਡਕਸ਼ਨ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕਰਿਸ਼ਮਾ ਕਪੂਰ ਨੂੰ ਬੇਸ਼ੁਮਾਰ ਪਿਆਰ ਕਰਦੇ ਸੀ ਅਕਸ਼ੇ ਖੰਨਾ, ਬ੍ਰੇਕਅੱਪ ਤੋਂ ਬਾਅਦ ਕਦੇ ਨਹੀਂ ਕੀਤਾ ਵਿਆਹ