ਪੜਚੋਲ ਕਰੋ

Anant Ambani Radhika Merchant Wedding: ਦੇਸ਼ ਨਹੀਂ ਵਿਦੇਸ਼ 'ਚ ਹੋਵੇਗਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਵਿਆਹ, ਜਾਣੋ ਵਿਆਹ ਬਾਰੇ ਪੂਰੀ ਅਪਡੇਟ

Anant Ambani Radhika Merchant: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਇਸ ਦੌਰਾਨ ਜੋੜੇ ਦੇ ਵਿਆਹ ਦੇ ਸਥਾਨ ਤੋਂ ਲੈ ਕੇ ਸੰਗੀਤ ਤੱਕ ਦੇ ਵੇਰਵੇ ਸਾਹਮਣੇ ਆਏ ਹਨ।

Anant Ambani-Radhika Marchant Wedding: ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਜਲਦ ਹੀ ਲਾੜਾ ਬਣਨ ਜਾ ਰਹੇ ਹਨ। ਅਨੰਤ ਅੰਬਾਨੀ ਆਪਣੀ ਬਚਪਨ ਦੀ ਦੋਸਤ ਰਾਧਿਕਾ ਮਰਚੈਂਟ ਨਾਲ ਵਿਆਹ ਕਰਨ ਜਾ ਰਹੇ ਹਨ। ਰਿਪੋਰਟ ਮੁਤਾਬਕ ਇਹ ਜੋੜਾ ਇਸ ਸਾਲ ਜੁਲਾਈ 'ਚ ਵਿਆਹ ਕਰਨ ਜਾ ਰਿਹਾ ਹੈ। ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਪ੍ਰੀ-ਫੰਕਸ਼ਨ ਮਾਰਚ ਮਹੀਨੇ ਸ਼ੁਰੂ ਹੋਇਆ ਸੀ, ਜਿਸ ਦਾ ਆਯੋਜਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਸੀ। ਇਸ ਪ੍ਰੀ-ਵੈਡਿੰਗ ਫੰਕਸ਼ਨ 'ਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਸਲਮਾਨ ਖਾਨ ਲਈ ਬੁਰਾ ਸੁਪਨਾ ਬਣਿਆ ਹਿੱਟ ਐਂਡ ਰਨ ਕੇਸ, ਐਕਟਰ ਬੋਲੇ- 'ਅੱਜ ਵੀ ਜਦੋਂ ਮੈਂ ਉੱਥੋਂ ਲੰਘਦਾ, ਇੰਝ ਲੱਗਦਾ...'

ਹੁਣ ਅਨੰਤ ਅਤੇ ਰਾਧਿਕਾ ਦੇ ਸੰਗੀਤ ਅਤੇ ਵਿਆਹ ਦੇ ਸਥਾਨ ਦਾ ਖੁਲਾਸਾ ਹੋਇਆ ਹੈ। ਜਿੱਥੇ ਅੰਬਾਨੀ ਪਰਿਵਾਰ ਦੇ ਜੱਦੀ ਸ਼ਹਿਰ ਜਾਮਨਗਰ, ਗੁਜਰਾਤ ਵਿੱਚ ਅਨੰਤ ਅਤੇ ਰਾਧਿਕਾ ਦਾ ਪ੍ਰੀ-ਵੈਡਿੰਗ ਫੰਕਸ਼ਨ ਆਯੋਜਿਤ ਕੀਤਾ ਗਿਆ ਸੀ। ਇਸ ਵਾਰ ਅੰਬਾਨੀ ਪਰਿਵਾਰ ਦਾ ਇਹ ਵਿਆਹ ਦੇਸ਼ ਤੋਂ ਬਾਹਰ ਹੋਣ ਜਾ ਰਿਹਾ ਹੈ ਅਤੇ ਬਹੁਤ ਸ਼ਾਨਦਾਰ ਹੋਣ ਜਾ ਰਿਹਾ ਹੈ।

ਦੇਸ਼ ਤੋਂ ਬਾਹਰ ਵਿਆਹ ਕਰਨਗੇ ਅਨੰਤ-ਰਾਧਿਕਾ
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਲੰਡਨ 'ਚ ਵਿਆਹ ਕਰਨਗੇ। ਜੋੜੇ ਦਾ ਇੱਕ ਸਮਾਗਮ ਸਟੋਕ ਪਾਰਕ ਵਿੱਚ ਆਯੋਜਿਤ ਕੀਤਾ ਜਾਵੇਗਾ। ਇੰਨਾ ਹੀ ਨਹੀਂ ਇਸ ਫੰਕਸ਼ਨ 'ਚ ਬਾਲੀਵੁੱਡ ਦੇ ਸਾਰੇ ਸੈਲੇਬਸ ਵੀ ਹਿੱਸਾ ਲੈ ਸਕਦੇ ਹਨ। ਰਿਪੋਰਟ ਮੁਤਾਬਕ ਅਨੰਤ ਅਤੇ ਰਾਧਿਕਾ ਦੇ ਵਿਆਹ ਲਈ ਬਾਲੀਵੁੱਡ ਸੈਲੇਬਸ ਨੂੰ ਵੀ ਇਨਵਾਈਟ ਭੇਜੇ ਗਏ ਹਨ, ਜਿਸ ਤੋਂ ਬਾਅਦ ਸਾਰੇ ਸੈਲੇਬਸ ਉਸ ਮੁਤਾਬਕ ਆਪਣਾ ਸ਼ਡਿਊਲ ਬਣਾ ਰਹੇ ਹਨ।

View this post on Instagram
 
A post shared by Karan Johar (@karanjohar)

ਵਿਆਹ ਤੋਂ ਪਹਿਲਾਂ ਹੋਣ ਵਾਲੇ ਫੰਕਸ਼ਨ 'ਚੋਂ ਇਕ ਸੰਗੀਤ ਨਾਈਟ ਵੀ ਕਾਫੀ ਸ਼ਾਨਦਾਰ ਹੋਣ ਵਾਲੀ ਹੈ। ਟਾਈਮਜ਼ ਨਾਓ ਦੀ ਰਿਪੋਰਟ ਮੁਤਾਬਕ ਜਿੱਥੇ ਅਨੰਤ ਅਤੇ ਰਾਧਿਕਾ ਦਾ ਵਿਆਹ ਲੰਡਨ 'ਚ ਹੋਵੇਗਾ, ਉੱਥੇ ਹੀ ਉਨ੍ਹਾਂ ਦਾ ਸੰਗੀਤ ਆਬੂ ਧਾਬੀ 'ਚ ਹੋਵੇਗਾ। ਹਾਲਾਂਕਿ ਇਸ ਜੋੜੇ ਦੇ ਵਿਆਹ ਦੀ ਤਰੀਕ ਅਜੇ ਸਾਹਮਣੇ ਨਹੀਂ ਆਈ ਹੈ।

ਜਾਹਨਵੀ ਕਪੂਰ ਨੇ ਰਾਧਿਕਾ ਦੇ ਬ੍ਰਾਈਡਲ ਸ਼ਾਵਰ ਦੀ ਕੀਤੀ ਸੀ ਮੇਜ਼ਬਾਨੀ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਾਧਿਕਾ ਮਰਚੈਂਟ ਦਾ ਬ੍ਰਾਈਡਲ ਸ਼ਾਵਰ ਵੀ ਹੋਇਆ ਸੀ। ਰਾਧਿਕਾ ਦੇ ਬ੍ਰਾਈਡਲ ਸ਼ਾਵਰ ਦੀ ਮੇਜ਼ਬਾਨੀ ਉਸ ਦੀ BFF ਜਾਹਨਵੀ ਕਪੂਰ ਨੇ ਕੀਤੀ ਸੀ, ਜਿਸ ਦੀਆਂ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

ਮਾਰਚ 'ਚ ਹੋਇਆ ਸੀ ਅਨੰਤ-ਰਾਧਿਕਾ ਦਾ ਪ੍ਰੀ-ਵੈਡਿੰਗ ਫੰਕਸ਼ਨ 
ਤੁਹਾਨੂੰ ਦੱਸ ਦੇਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਦੋਵਾਂ ਦੀ ਪ੍ਰੀ-ਵੈਡਿੰਗ 1 ਮਾਰਚ ਤੋਂ ਸ਼ੁਰੂ ਹੋਈ ਸੀ ਅਤੇ ਇਹ ਜਸ਼ਨ 3 ਮਾਰਚ ਤੱਕ ਚੱਲੇ ਸਨ। ਅੰਬਾਨੀ ਪਰਿਵਾਰ ਦੇ ਇਸ ਸ਼ਾਨਦਾਰ ਸਮਾਗਮ 'ਚ ਲਗਭਗ ਪੂਰੇ ਬਾਲੀਵੁੱਡ ਨੇ ਸ਼ਿਰਕਤ ਕੀਤੀ। ਹਾਲੀਵੁੱਡ ਤੋਂ ਰਿਹਾਨਾ ਅਤੇ ਡੀਜੇ ਬ੍ਰਾਵੋ ਨੇ ਵੀ ਆਪਣੀ ਪਰਫਾਰਮੈਂਸ ਨਾਲ ਅੰਬਾਨੀ ਪਰਿਵਾਰ ਦੇ ਸਮਾਗਮ ਵਿੱਚ ਮਾਹੌਲ ਬਣਾਇਆ। 

ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲਿਆ ਪਦਮ ਸ਼੍ਰੀ ਐਵਾਰਡ, ਰਾਸ਼ਟਰਪਤੀ ਮੁਰਮੂ ਨੇ ਕੀਤਾ ਸਨਮਾਨਤ, ਤਸਵੀਰਾਂ ਵਾਇਰਲ

ਟਾਪ ਹੈਡਲਾਈਨ

Actress Death : ਸਾਊਥ ਸਿਨੇਮਾ ਜਗਤ ਨੂੰ ਵੱਡਾ ਘਾਟਾ , ਅਦਾਕਾਰਾ ਦਾ ਦੇਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
Actress Death : ਸਾਊਥ ਸਿਨੇਮਾ ਜਗਤ ਨੂੰ ਵੱਡਾ ਘਾਟਾ , ਅਦਾਕਾਰਾ ਦਾ ਦੇਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Punjabi Comedian Death: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...
ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
22 ਅਗਸਤ ਨੂੰ ਸਕੂਲਾਂ ਦੀ ਹੋਵੇਗੀ ਛੁੱਟੀ! ਸਕੂਲ ਅਤੇ ਕਾਲਜ ਰਹਿਣਗੇ ਬੰਦ
22 ਅਗਸਤ ਨੂੰ ਸਕੂਲਾਂ ਦੀ ਹੋਵੇਗੀ ਛੁੱਟੀ! ਸਕੂਲ ਅਤੇ ਕਾਲਜ ਰਹਿਣਗੇ ਬੰਦ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਗਸਤ 2026
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Embed widget