Arijit Singh: ਅਰਿਜੀਤ ਸਿੰਘ ਦੇ ਫੈਨਜ਼ ਹੋ ਜਾਣ ਤਿਆਰ, ਚੰਡੀਗੜ੍ਹ 'ਚ ਹੋਣ ਜਾ ਰਿਹਾ ਗਾਇਕ ਦਾ ਲਾਈਵ ਸ਼ੋਅ, 30 ਹਜ਼ਾਰ ਤੱਕ ਵਿਕ ਰਹੀ ਟਿਕਟ
Arijit Singh Live Show: ਅਰਿਜੀਤ ਪੰਜਾਬ 'ਚ ਵੱਸਦੇ ਅਰਿਜੀਤ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਅਰਿਜੀਤ ਸਿੰਘ ਦਾ 27 ਮਈ ਨੂੰ ਚੰਡੀਗੜ੍ਹ 'ਚ ਮਿਊਜ਼ਿਕ ਕੰਸਰਟ (ਲਾਈਵ ਸ਼ੋਅ) ਹੋਣ ਜਾ ਰਿਹਾ ਹੈ।
Arijit Singh Live Show At Chandigarh: ਬਾਲੀਵੁੱਡ ਗਾਇਕ ਅਰਿਜੀਤ ਸਿੰਘ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦੇ ਗਾਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਅਰਿਜੀਤ ਸਿੰਘ ਨੇ ਆਪਣੀ ਜਾਦੂਈ ਆਵਾਜ਼ ਨਾਲ ਲੱਖਾਂ ਨੂੰ ਦੀਵਾਨਾ ਬਣਾਇਆ ਹੈ।
ਹੁਣ ਅਰਿਜੀਤ ਪੰਜਾਬ 'ਚ ਵੱਸਦੇ ਅਰਿਜੀਤ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਅਰਿਜੀਤ ਸਿੰਘ ਦਾ 27 ਮਈ ਨੂੰ ਚੰਡੀਗੜ੍ਹ 'ਚ ਮਿਊਜ਼ਿਕ ਕੰਸਰਟ (ਲਾਈਵ ਸ਼ੋਅ) ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਗਾਇਕ ਦਾ ਲਾਈਵ ਸ਼ੋਅ ਸੈਕਟਰ 34 ਦੀ ਐਗਜ਼ਿਬੀਸ਼ਨ ਗਰਾਊਂਡ 'ਚ ਹੋਣ ਜਾ ਰਿਹਾ ਹੈ।
View this post on Instagram
ਇਸ ਦੌਰਾਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਰਿਜੀਤ ਦੇ ਸ਼ੋਅ ਲਈ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ। ਸ਼ੋਅ ਦੀਆਂ ਟਿਕਟਾਂ ਮਹਿੰਗੀਆਂ ਹੋਣ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀਆਂ ਹਨ। ਦੱਸ ਦਈਏ ਕਿ ਗਾਇਕ ਦਾ ਸ਼ੋਅ ਹਮੇਸ਼ਾ ਹੀ ਸੋਲਡ ਆਊਟ (ਹਾਊਸਫੁੱਲ) ਹੁੰਦਾ ਹੈ। ਇਸ ਤੋਂ ਪਹਿਲਾਂ 2018 ;ਚ ਵੀ ਚੰਡੀਗੜ੍ਹ 'ਚ ਅਰਿਜੀਤ ਸਿੰਘ ਨੇ ਲਾਈਵ ਸ਼ੋਅ ਕੀਤਾ ਸੀ, ਜੋ ਕਿ ਹਾਊਸਫੁੱਲ ਰਿਹਾ ਸੀ।
ਇੰਨੀਂ ਮਹਿੰਗੀ ਵਿਕ ਰਹੀ ਟਿਕਟ
ਦੱਸ ਦਈਏ ਕਿ ਅਰਿਜੀਤ ਸਿੰਘ ਦੇ ਸ਼ੋਅ ਲਈ ਤੁਸੀਂ ਆਨਲਾਈਨ ਟਿਕਟਾਂ ਖਰੀਦ ਸਕਦੇ ਹੋ। ਟਿਕਟਾਂ ਦੀ ਕੀਮਤ ਬਾਰੇ ਗੱਲ ਕਰੀਏ ਤਾਂ ਇਹ ਟਿਕਟਾਂ 1500, 7000 ਤੇ 30,000 ਤੱਕ ਦੀ ਕੀਮਤ 'ਚ ਵਿਕ ਰਹੀਆਂ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸਣਯੋਗ ਹੈ ਕਿ ਅਰਿਜੀਤ ਦੇ ਸ਼ੋਅ 'ਚ 13000 ਤੋਂ ਵੱਧ ਲੋਕਾਂ ਦੇ ਇਕੱਠਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਅਰਿਜੀਤ ਸਿੰਘ ਦੇ ਲਾਈਵ ਸ਼ੋਅਜ਼ 'ਚ ਇੰਨਾਂ ਇਕੱਠ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਅਰਿਜੀਤ ਸਿੰਘ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 8 ਮਿਲੀਅਨ ਯਾਨਿ 80 ਲੱਖ ਫਾਲੋਅਰਜ਼ ਹਨ।