ਅਰਜੁਨ ਕਪੂਰ ਨੇ ਮਲਾਇਕਾ ਦੇ ਨਾਲ ਵਿਆਹ ਬਾਰੇ ਕੀਤਾ ਖੁਲਾਸਾ, ਕਿਹਾ-ਲਾਈਫ ਬਹੁਤ ਮਜ਼ੇਦਾਰ ਹੈ
ਬਾਲੀਵੁੱਡ 'ਚ ਪਿਛਲੇ ਸਾਲਾਂ ਦੌਰਾਨ ਬਹੁਤ ਸਾਰੇ ਸਰਪ੍ਰਾਈਸਿੰਗ ਕਪਲਸ ਬਣਦੇ ਅਤੇ ਟੁੱਟਦੇ ਦੇਖੇ ਗਏ ਹਨ। ਪਰ ਇਨੀ ਦਿੰਨੀ ਇੱਕ ‘ਜੋੜੀ’ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੀ ਹੈ। ਉਸ ਜੋੜੀ ਦਾ ਨਾਮ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਹੈ। ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਨਾਂ ਦੇ ਰਿਸ਼ਤੇ ਬਾਰੇ ਬਹੁਤ ਸਾਰੀਆਂ ਗੱਲਾਂ ਉੱਠੀਆਂ, ਪਰ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਪੱਕੇ ਰਹੇ। ਸੋਸ਼ਲ ਮੀਡੀਆ 'ਤੇ ਇਹ ਜੋੜੀ ਆਪਣੀਆਂ ਪਿਆਰੀਆ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦਿਖਾਈ ਦਿੰਦੇ ਹਨ।

ਜਦੋਂ ਵੀ ਦੋਹਾਂ ਦੇ ਵਿਆਹ ਦੀ ਗੱਲ ਆਉਂਦੀ ਹੈ, ਤਾਂ ਹਰ ਵਾਰ ਕੁਝ ਹੋਰ ਹੀ ਸੁਣਨ ਨੂੰ ਮਿਲਦਾ ਹੈ। ਪਰ ਹੁਣ, ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਰਜੁਨ ਕਪੂਰ ਨੇ ਕਿਹਾ, 'ਸਾਰੇ ਰਿਸ਼ਤਿਆਂ' ਚ ਬਹੁਤ ਸਾਰੇ ਉਤਰਾਅ-ਚੜਾਅ ਹੁੰਦੇ ਹਨ ਅਤੇ ਰਿਸ਼ਤੇ 'ਚ ਅਜਿਹਾ ਹੋਣਾ ਚਾਹੀਦਾ ਹੈ। ਕਿਉਂਕਿ ਲਾਈਫ ਬਹੁਤ ਮਜ਼ੇਦਾਰ ਹੈ। ਮੈਂ ਇਸ ਸਮੇਂ ਵਿਆਹ ਬਾਰੇ ਕੁਝ ਨਹੀਂ ਸੋਚ ਰਿਹਾ ਹਾਂ। ਮੈਂ ਵਿਆਹ ਕਰਾਉਣ ਲਈ ਵੀ ਜ਼ਬਰਦਸਤੀ ਨਹੀਂ ਕਰ ਸਕਦਾ, ਇਸ ਲਈ ਜਦੋਂ ਮੇਰਾ ਮਨ ਕਰੇਗਾ ਅਤੇ ਚੀਜ਼ਾਂ ਮੇਰੇ ਹੱਕ ਵਿੱਚ ਹੋਣਗੀਆਂ ਤਾਂ ਮੈਂ ਜ਼ਰੂਰ ਵਿਆਹ ਕਰਵਾ ਲਵਾਂਗਾ।
ਉਸ ਨੇ ਅੱਗੇ ਕਿਹਾ, ਜਦੋਂ ਵੀ ਮੈਂ ਵਿਆਹ ਕਰਾਂਗਾ, ਮੈਂ ਇਸ ਗੱਲ ਨੂੰ ਸ਼ੇਅਰ ਕਰਾਂਗਾ ਤੇ ਮੇਰੇ ਫੈਨਜ਼ ਨੂੰ ਸਭ ਤੋਂ ਪਹਿਲਾ ਇਸ ਬਾਰੇ ਪਤਾ ਚਲੇਗਾ, ਜਿਸ ਨਾਲ ਮੈਨੂੰ ਬਹੁਤ ਖੁਸ਼ੀ ਮਿਲੇਗੀ। ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਕਰੀਬ ਤਿੰਨ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਦੋਹਾਂ ਦੀ ਕੈਮਿਸਟਰੀ ਵੀ ਹੁਣ ਜ਼ਬਰਦਸਤ ਹੋ ਗਈ ਹੈ। ਮਲਾਇਕਾ ਅਰੋੜਾ ਬਾਲੀਵੁੱਡ ਵਿੱਚ ਆਪਣੇ ਡਾਂਸ ਤੇ ਫਿੱਟਨੈੱਸ ਲਈ ਜਾਣੀ ਜਾਂਦੀ ਹੈ।
https://play.google.com/store/
https://apps.apple.com/in/app/