ਮੁੰਬਈ: ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਤੇ ਨੁਸਰਤ ਭਰੂਚਾ ਦੀ ਫ਼ਿਲਮ ‘ਡ੍ਰੀਮ ਗਰਲ’ ਨੇ ਬਾਕਸ ਆਫਿਸ ‘ਤੇ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਫ਼ਿਲਮ ਰਿਲੀਜ਼ ਦੇ 11ਵੇਂ ਦਿਨ ਹੀ 10 ਕਰੋੜ ਕਲੱਬ ‘ਚ ਐਂਟਰੀ ਕਰ ਲਈ ਹੈ। ਅਲੋਚਕਾਂ ਦੀਆਂ ਤਾਰੀਫਾਂ ਤੇ ਦਰਸ਼ਕਾਂ ਦੀ ਭੀੜ ਨੇ ਫ਼ਿਲਮ ਦੀ ਕਮਾਈ ‘ਚ ਚਾਰ ਚੰਨ੍ਹ ਲਗਾਏ ਹਨ।

ਫ਼ਿਲਮ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਇਸ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਫ਼ਿਲਮ ਨੇ ਪਹਿਲੇ ਦਿਨ 5.30 ਕਰੋੜ ਦਾ ਕਾਰੋਬਾਰ ਕੀਤਾ ਜਦਕਿ ਦੂਜੇ ਦਿਨ ਸ਼ਨੀਵਾਰ ਨੂੰ 9.10 ਕਰੋੜ ਰੁਪਏ ਤੇ ਐਤਵਾਰ ਨੂੰ 11.05 ਕਰੋੜ ਦੀ ਕਮਾਈ ਕੀਤੀ।


ਹੁਣ ਸੋਮਵਾਰ ਨੂੰ ਵੀ ਫ਼ਿਲਮ ਨੇ 3.75 ਕਰੋੜ ਰੁਪਏ ਦੀ ਕਮਾਈ ਕੀਤੀ ਜਿਸ ਤੋਂ ਬਾਅਦ ਇਸ ਦੀ ਕੁਲ ਕਮਾਈ 101.40 ਕਰੋੜ ਹੋ ਗਈ ਹੈ। ਖਾਸ ਗੱਲ ਹੈ ਕਿ ਇਸ ਦੇ ਨਾਲ ਹੀ ਡ੍ਰੀਮ ਗਰਲ ਆਯੂਸ਼ਮਾਨ ਦੇ ਕਰੀਅਰ ਦੀ ਦੂਜੀ ਅਜਿਹੀ ਫ਼ਿਲਮ ਬਣ ਗਈ ਹੈ ਜਿਸ ਨੇ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਡ੍ਰੀਮ ਗਰਲ’ ਆਯੁਸ਼ਮਾਨ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਵੀ ਹੈ।