Bharti Singh ਤੀਜੀ ਵਾਰ ਬਣੇਗੀ ਮਾਂ ? ਬੇਬੀ ਬੰਪ ਦੇਖ ਲੋਕ ਰਹਿ ਗਏ ਹੈਰਾਨ, ਫਿਰ ਸਾਹਮਣੇ ਆਇਆ ਸੱਚ
Bharti Singh Pregnant : ਕਾਮੇਡੀ ਦੀ ਦੁਨੀਆ ਦੀ ਮਸ਼ਹੂਰ ਹਸਤੀ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਹਨ। ਦੋਵੇਂ ਆਪਣੇ ਹਾਸੇ-ਮਜ਼ਾਕ ਨਾਲ ਫੈਨਜ਼ ਦਾ ਦਿਲ ਜਿੱਤਦੇ ਰਹਿੰਦੇ
Bharti Singh Pregnant : ਕਾਮੇਡੀ ਦੀ ਦੁਨੀਆ ਦੀ ਮਸ਼ਹੂਰ ਹਸਤੀ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਹਨ। ਦੋਵੇਂ ਆਪਣੇ ਹਾਸੇ-ਮਜ਼ਾਕ ਨਾਲ ਫੈਨਜ਼ ਦਾ ਦਿਲ ਜਿੱਤਦੇ ਰਹਿੰਦੇ ਹਨ। ਭਾਰਤੀ ਸੋਸ਼ਲ ਮੀਡੀਆ ਅਤੇ ਆਪਣੇ ਵਲੌਗਜ਼ ਰਾਹੀਂ ਵੀ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਉਸ ਦੀਆਂ ਵੀਡੀਓਜ਼ ਲੋਕਾਂ ਨੂੰ ਖੂਬ ਹਸਾਉਂਦੀਆਂ ਹਨ।
ਭਾਰਤੀ ਨੇ ਸਾਂਝੀ ਕੀਤੀ 'ਗੁੱਡ ਨਿਊਜ਼'
ਭਾਰਤੀ ਸਿੰਘ ਨੇ ਇੰਸਟਾਗ੍ਰਾਮ 'ਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਕਹਿੰਦੀ ਹੈ, "ਫਿਰ ਤੋਂ ਗੁੱਡ ਨਿਊਜ਼।" ਇਸ ਤੋਂ ਬਾਅਦ ਉਹ ਆਪਣਾ ਬੇਬੀ ਬੰਪ ਸਹਿਲਾਉਂਦੀ ਹੋਈ ਨਜ਼ਰ ਆਉਂਦੀ ਹੈ ਅਤੇ ਕਾਫ਼ੀ ਖੁਸ਼ ਦਿਖਾਈ ਦਿੰਦੀ ਹੈ ਪਰ ਕੁਝ ਹੀ ਪਲਾਂ ਬਾਅਦ ਭਾਰਤੀ ਹੱਸਦੇ ਹੋਏ ਆਪਣਾ ਨਕਲੀ (ਫੇਕ) ਬੇਬੀ ਬੰਪ ਫਾੜ ਦਿੰਦੀ ਹੈ ਅਤੇ ਕਹਿੰਦੀ ਹੈ, "ਗੁੱਡ ਨਿਊਜ਼ ਮੈਂ ਨਹੀਂ, ਕੋਈ ਹੋਰ ਦੇ ਰਿਹਾ ਹੈ।"
ਪੂਰਾ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਅਸਲ ਵਿੱਚ ਇੱਕ ਵਿਗਿਆਪਨ (ਐਡ) ਸੀ, ਜਿਸ ਨੂੰ ਭਾਰਤੀ ਨੇ ਮਜ਼ਾਕੀਆ ਅੰਦਾਜ਼ ਵਿੱਚ ਪੇਸ਼ ਕੀਤਾ। ਸ਼ੁਰੂ ਵਿੱਚ ਬੇਬੀ ਬੰਪ ਦਿਖਾ ਕੇ ਉਨ੍ਹਾਂ ਨੇ ਐਸਾ ਮਾਹੌਲ ਬਣਾਇਆ ਕਿ ਜਿਵੇਂ ਉਹ ਸੱਚਮੁੱਚ ਮਾਂ ਬਣਣ ਵਾਲੀ ਹੋਵੇ।
ਫੈਨਜ਼ ਨੇ ਕਿਹਾ- ਅਸੀਂ ਤਾਂ ਸੱਚਮੁੱਚ ਮੰਨ ਬੈਠੇ ਸੀ
ਭਾਰਤੀ ਦੇ ਇਸ ਵੀਡੀਓ 'ਤੇ ਫੈਨਜ਼ ਅਤੇ ਸੈਲੀਬ੍ਰਿਟੀਆਂ ਨੇ ਮਜ਼ੇਦਾਰ ਕਮੈਂਟ ਕੀਤੇ। ਹਰਸ਼ ਲਿੰਬਾਚੀਆ ਨੇ ਲਿਖਿਆ, "ਅਰੇ ਯਾਰ!" ਜਦਕਿ ਅਦਾ ਖਾਨ ਨੇ ਦਿਲ ਵਾਲੇ ਇਮੋਜੀ ਨਾਲ ਆਪਣਾ ਪਿਆਰ ਜਤਾਇਆ।
ਇੱਕ ਫੈਨ ਨੇ ਲਿਖਿਆ, "ਭਾਰਤੀ ਦੀਦੀ, ਇਹ ਕਿਹੋ ਜਿਹਾ ਮਜ਼ਾਕ ਸੀ? ਅਸੀਂ ਤਾਂ ਸੱਚਮੁੱਚ ਸਮਝ ਬੈਠੇ ਸੀ ਕਿ ਤੁਸੀਂ ਪ੍ਰੈਗਨੈਂਟ ਹੋ।" ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ। ਭਾਰਤੀ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਜ਼ਾਕੀਆ ਵੀਡੀਓ ਬਣਾ ਚੁੱਕੀ ਹੈ। ਇਸ ਲਈ ਇਸ ਵੀਡੀਓ ਨੂੰ ਉਨ੍ਹਾਂ ਦੀ ਅਸਲ ਪ੍ਰੈਗਨੈਂਸੀ ਨਾ ਸਮਝੋ, ਇਹ ਸਿਰਫ਼ ਇੱਕ ਐਡ ਸ਼ੂਟ ਸੀ।
ਜਲਦ ਆ ਰਿਹਾ ਹੈ ਨਵਾਂ ਸ਼ੋਅ
ਵਰਕ ਫਰੰਟ ਦੀ ਗੱਲ ਕਰੀਏ ਤਾਂ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਜਲਦ ਹੀ ਆਪਣਾ ਨਵਾਂ ਸ਼ੋਅ "ਇੰਡਿਅਨ ਗੇਮ ਸ਼ੋਅ ਵਿਦ ਭਾਰਤੀ ਐਂਡ ਹਰਸ਼" ਲੈ ਕੇ ਆ ਰਹੇ ਹਨ। ਇਹ ਇੱਕ ਫੈਮਿਲੀ ਕਾਮੇਡੀ ਗੇਮ ਸ਼ੋਅ ਹੋਵੇਗਾ, ਜਿਸ ਵਿੱਚ ਦੋਵੇਂ ਆਪਣੇ ਸੈਲੀਬ੍ਰਿਟੀ ਦੋਸਤਾਂ ਨਾਲ ਮਜ਼ੇਦਾਰ ਟਾਸਕ ਅਤੇ ਗੇਮ ਖੇਡਦੇ ਨਜ਼ਰ ਆਉਣਗੇ। ਇਹ ਸ਼ੋਅ 24 ਅਗਸਤ ਤੋਂ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਪ੍ਰੋਮੋ ਪਹਿਲਾਂ ਹੀ ਕਾਫ਼ੀ ਚਰਚਾ ਵਿੱਚ ਹਨ, ਜਿਨ੍ਹਾਂ ਵਿੱਚ ਭਾਰਤੀ ਅਤੇ ਹਰਸ਼ ਆਪਣੇ ਸੈਲੀਬ੍ਰਿਟੀ ਦੋਸਤਾਂ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਟ੍ਰੈਂਡਿੰਗ ਟੌਪਿਕ





















