ਧਰਮਸ਼ਾਲਾ 'ਚ ਪੂਰਾ ਹੋਇਆ ਫ਼ਿਲਮ 'ਭੂਤ ਪੁਲਿਸ' ਦਾ ਪਹਿਲਾ Schedule
ਸੈਫ ਅਲੀ ਖ਼ਾਨ, ਅਰਜੁਨ ਕਪੂਰ ਨੂੰ ਡਲਹੌਜ਼ੀ ਦੀਆਂ ਸੜਕਾਂ 'ਤੇ ਸਪੌਟ ਵੀ ਕੀਤਾ ਗਿਆ ਸੀ। ਜਿਥੇ ਕਰੀਨਾ ਕਪੂਰ, ਤੈਮੂਰ ਅਲੀ ਖ਼ਾਨ ਤੇ ਮਲਾਇਕਾ ਅਰੋੜਾ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ।
ਹੌਰਰ ਕੌਮੇਡੀ ਫਿਲਮ 'ਭੂਤ ਪੁਲਿਸ' ਦਾ ਸ਼ੂਟ ਡਲਹੌਜ਼ੀ ਤੇ ਧਰਮਸ਼ਾਲਾ ਵਿਖੇ ਹੋਇਆ। ਜਿਥੇ ਟੀਮ ਨੇ ਪਹਿਲੇ Schedule ਨੂੰ ਪੂਰਾ ਕਰ ਲਿਆ ਹੈ। ਹੁਣ ਇਸਦੇ ਦੂਸਰੇ Schedule ਲਈ ਟੀਮ ਮੁੰਬਈ ਲਈ ਰਵਾਨਾ ਹੋ ਗਈ ਹੈ। ਜਿਥੇ 15 ਦਸੰਬਰ ਤੋਂ ਫ਼ਿਲਮ ਦਾ ਰਹਿੰਦਾ ਹਿੱਸਾ ਸ਼ੂਟ ਕੀਤਾ ਜਾਵੇਗਾ।
31 ਅਕਤੂਬਰ ਨੂੰ ਫ਼ਿਲਮ ਦੀ ਟੀਮ ਡਲਹੌਜ਼ੀ ਪਹੁੰਚੀ ਸੀ, ਜਿਥੇ ਉਨ੍ਹਾਂ ਨੇ ਫ਼ਿਲਮ ਦਾ ਸ਼ੂਟ ਸ਼ੁਰੂ ਕੀਤਾ ਸੀ। ਸੈਫ ਅਲੀ ਖ਼ਾਨ, ਅਰਜੁਨ ਕਪੂਰ ਨੂੰ ਡਲਹੌਜ਼ੀ ਦੀਆਂ ਸੜਕਾਂ 'ਤੇ ਸਪੌਟ ਵੀ ਕੀਤਾ ਗਿਆ ਸੀ। ਜਿਥੇ ਕਰੀਨਾ ਕਪੂਰ, ਤੈਮੂਰ ਅਲੀ ਖ਼ਾਨ ਤੇ ਮਲਾਇਕਾ ਅਰੋੜਾ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ।
ਬਾਕੀ ਫ਼ਿਲਮ ਦੀ ਕਾਸਟਿੰਗ ਦੀ ਗੱਲ ਕਰੀਏ ਤਾਂ ਸੈਫ ਅਲੀ ਖ਼ਾਨ ਤੇ ਅਰਜੁਨ ਕਪੂਰ ਤੋਂ ਇਲਾਵਾ ਯਾਮੀ ਗੌਤਮ ਤੇ ਜੈਕਲੀਨ ਫਰਨਾਂਡਿਸ ਦਾ ਫ਼ਿਲਮ 'ਚ ਅਹਿਮ ਕਿਰਦਾਰ ਹੋਵੇਗਾ। ਇਸ ਫ਼ਿਲਮ ਨੂੰ ਨਿਰਦੇਸ਼ਕ ਪਵਨ ਕਿਰਪਾਲਾਨੀ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।
NASA ਨੂੰ ਮਿਲੀ ਵੱਡੀ ਕਾਮਯਾਬੀ, ਅੰਤਰ-ਰਾਸ਼ਟਰੀ ਸਪੇਸ ਸਟੇਸ਼ਨ 'ਚ ਉਗਾਈਆਂ ਮੂਲੀਆਂ
ਕਿਸਾਨ ਅੰਦੋਲਨ ਨੂੰ ਬੈਂਕ ਯੂਨੀਅਨਾਂ ਦਾ ਸਮਰਥਨ, ਸਰਕਾਰ ਅੱਗੇ ਰੱਖੀ ਇਹ ਮੰਗ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ