ਮੁੰਬਈ: ਬਿੱਗ ਬੌਸ ‘ਚ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ‘ਚ ਜ਼ਬਰਦਸਤ ਲੜਾਈ ਹੋਈ ਹੈ ਜੋ ਉਸ ਦੇ ਫੈਨਸ ਨੂੰ ਬਿਲਕੁੱਲ ਪਸੰਦ ਨਹੀਂ ਆ ਰਹੀ। ਅਜੇ ਤਕ ਲਵ ਬਰਡਸ ਬਣਨ ਦੀ ਰਾਹ ‘ਤੇ ਨਜ਼ਰ ਆ ਰਹੇ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ‘ਚ ਰੋਟੀ ਨੂੰ ਲੈ ਕੇ ਅਜਿਹਾ ਘਮਾਸਾਨ ਦੇਖਣ ਨੂੰ ਮਿਲਿਆ ਕਿ ਮਾਮਲਾ ਤੂ-ਤੜਾਕ ਤੇ ਔਕਾਤ ਤਕ ਪਹੁੰਚ ਗਿਆ। ਇਸ ਲਈ ਸਿਧਾਰਥ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਤੇ ਸੋਸ਼ਲ ਮੀਡੀਆ ‘ਤੇ ਟਵੀਟ ਰਾਹੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।


ਅਸਲ ‘ਚ ਸਿਧਾਰਥ ਨੇ ਲੜਾਈ ਕਰਦੇ ਹੋਏ ਰਸ਼ਮੀ ਨਾਲ ਉੱਚੀ ਆਵਾਜ਼ ‘ਚ ਗੱਲ ਕਰਨਾ ਸ਼ੁਰੂ ਕਰ ਦਿੱਤਾ ਤੇ ਔਕਾਤ ਨੂੰ ਲੈ ਕੇ ਵੱਡੀ ਗੱਲ ਕਹਿ ਦਿੱਤੀ। ਅਜਿਹੇ ‘ਚ ਰਸ਼ਮੀ ਨੇ ਪੂਰੀ ਤਰ੍ਹਾਂ ਆਪਣਾ ਬਚਾਅ ਕੀਤਾ।



ਰੋਟੀਆਂ ਕਰਕੇ ਘਰ ‘ਚ ਸਿਧਾਰਥ ਸ਼ੁਕਲਾ ਰਸੋਈ ਦੀ ਜ਼ਿੰਮੇਵਾਰੀ ਨਿਭਾਅ ਰਹੀ ਦੇਵੋਲੀਨਾ ਤੇ ਰਸ਼ਮੀ ਨਾਲ ਟਕਰਾਅ ਗਏ। ਰਾਸ਼ਨ ਦੀ ਵੰਡ ਤੋਂ ਬਾਅਦ ਮਾਮਲਾ ਰੋਟੀ ਦੀ ਮੋਟੀ-ਪਤਲੀ ਤੇ ਸਾਈਜ਼ ਤਕ ਪਹੁੰਚ ਗਈ। ਰਸ਼ਮੀ ਤੇ ਸਿਧਾਰਥ ‘ਚ ਇਸ ਲੜਾਈ ਵੇਖ ਕੇ ਫੈਨਸ ਸਿਧਾਰਥ ਦੇ ਅੰਦਾਜ਼ ਤੋਂ ਕਾਫੀ ਨਿਰਾਸ਼ ਹਨ। ਇਸ ਦਾ ਗੁੱਸਾ ਉਹ ਸੋਸ਼ਲ ਮੀਡੀਆ ‘ਤੇ ਕੱਢ ਰਹੇ ਹਨ।